Home Desh Kangana Ranaut ਨੇ ਸੰਸਦ ‘ਚ ਗਿਣਵਾਏ ਕੰਮ ਤਾਂ ਪੰਜਾਬ ਦੇ AAP MP...

Kangana Ranaut ਨੇ ਸੰਸਦ ‘ਚ ਗਿਣਵਾਏ ਕੰਮ ਤਾਂ ਪੰਜਾਬ ਦੇ AAP MP ਨੇ ਪੇਸ਼ ਕਰ ਦਿੱਤੇ 10 ਸਾਲਾਂ ਦੇ ਅੰਕੜੇ

68
0

Punjab ਦੀ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਹੇਅਰ ਨੇ ਕਿਹਾ ਕਿ ਮੈਡਮ ਵੀ ਕਹਿ ਰਹੇ ਸਨ ਕਿ 10 ਸਾਲ ਪਹਿਲਾਂ ਦੇਸ਼ ਕਿਵੇਂ ਦਾ ਸੀ।

 ਪਿਛਲੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਹਿਮਾਚਲ ਨੇ ਪਿਛਲੇ 10 ਸਾਲਾਂ ‘ਚ ਇੰਨਾ ਵਿਕਾਸ ਕੀਤਾ ਹੈ ਜਿੰਨਾ ਆਜ਼ਾਦੀ ਤੋਂ ਬਾਅਦ 60 ਸਾਲਾਂ ‘ਚ ਵੀ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਦੇਸ਼ ਦੀ ਆਰਥਿਕਤਾ ਦੀ ਹਾਲਤ ਅਸੀਂ ਸਾਰੇ ਜਾਣਦੇ ਹਾਂ ਪਰ ਅੱਜ ਦੇਸ਼ ਦੀ ਆਰਥਿਕਤਾ ਪੰਜਵੇਂ ਨੰਬਰ ‘ਤੇ ਆ ਗਈ ਹੈ। ਕੰਗਨਾ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਤੇਜ਼ੀ ਨਾਲ ਤੀਜੇ ਨੰਬਰ ਵੱਲ ਵਧ ਰਹੀ ਹੈ।

‘ਆਪ’ ਸੰਸਦ ਮੈਂਬਰ ਨੇ ਪੇਸ਼ ਕੀਤੇ ਅੰਕੜੇ

ਇਸ ‘ਤੇ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਹੇਅਰ ਨੇ ਕਿਹਾ ਕਿ ਮੈਡਮ ਵੀ ਕਹਿ ਰਹੇ ਸਨ ਕਿ 10 ਸਾਲ ਪਹਿਲਾਂ ਦੇਸ਼ ਕਿਵੇਂ ਦਾ ਸੀ। ਜੇਕਰ ਦੇਸ਼ ਦੀ ਅਸਲ ਸਥਿਤੀ ਨੂੰ ਦੇਖਣਾ ਹੋਵੇ ਤਾਂ ਇੰਝ ਦੇਖ ਲਓ, ਸਾਲ 2016 ‘ਚ ਦੇਸ਼ ਹੈਪੀਨੈੱਸ ਇੰਡੈਕਸ ‘ਚ 118ਵੇਂ ਸਥਾਨ ‘ਤੇ ਸੀ ਪਰ ਹੁਣ ਦੇਸ਼ 126ਵੇਂ ਸਥਾਨ ‘ਤੇ ਆ ਗਿਆ ਹੈ।

ਉੱਥੇ ਹੀ ਗਲੋਬਲ ਹੰਗਰ ਵਿਚ ਅਸੀਂ 111ਵੇਂ ਨੰਬਰ ‘ਤੇ ਹਾਂ। ਸਭ ਤੋਂ ਹੈਰਾਨੀ ਵਾਲੀ ਗੱਲ ਕਿ ਐਨਵਾਇਰਮੈਂਟ ਪਰਫਾਰਮੈਂਸ ਦੀ ਇਕ ਰਿਪੋਰਟ ‘ਚ 180 ਦੇਸ਼ਾਂ ਦਾ ਸਰਵੇ ਕੀਤਾ ਗਿਆ ਤੇ ਇਸ ਵਿਚ ਅਸੀਂ ਅਖੀਰ ਵਿਚ ਸੀ।

ਸਿਰਫ 4.25 ਕਰੋੜ ਰੁਪਏ ਦੀ ਤਨਖਾਹ 25 ਹਜ਼ਾਰ ਰੁਪਏ ਤੋਂ ਜ਼ਿਆਦਾ

ਉਨ੍ਹਾਂ ਕਿਹਾ ਕਿ ਦੇਸ਼ ਗੱਲਾਂ ਨਾਲ ਵਿਸ਼ਵ ਗੁਰੂ ਨਹੀਂ ਬਣੇਗਾ। ਪੂਰੇ ਦੇਸ਼ ਦੀ ਸਥਿਤੀ ਇਹ ਹੈ ਕਿ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ ਸਿਰਫ਼ 4.25 ਕਰੋੜ ਲੋਕਾਂ ਦੀ ਤਨਖਾਹ 25 ਹਜ਼ਾਰ ਤੋਂ ਵੱਧ ਹੈ।

ਮੀਤ ਹੇਅਰ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ 85 ਕਰੋੜ ਲੋਕਾਂ ਨੂੰ ਰਾਸ਼ਨ ਦੇਵਾਂਗੇ ਪਰ ਇਹ ਕੋਈ ਮਾਣ ਵਾਲੀ ਗੱਲ ਨਹੀਂ, ਸ਼ਰਮ ਦੀ ਗੱਲ ਹੈ ਕਿ ਪਿਛਲੇ 10 ਸਾਲਾਂ ‘ਚ ਤੁਸੀਂ 85 ਕਰੋੜ ਲੋਕਾਂ ਨੂੰ ਗਰੀਬੀ ‘ਚੋਂ ਬਾਹਰ ਨਹੀਂ ਕੱਢ ਸਕੇ।

‘ਪੰਜਾਬ ਵੀ ਹੜ੍ਹਾਂ ਨਾਲ ਪ੍ਰਭਾਵਿਤ’

ਸੰਗਰੂਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬਜਟ ‘ਚ ਪੰਜਾਬ ਦਾ ਧਿਆਨ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਲਈ ਬਜਟ ਅਲਾਟ ਕੀਤਾ ਗਿਆ। ਕੀ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਜਾਂ ਬਿਹਾਰ ਵਾਂਗ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ?

ਪਹਾੜਾਂ ਤੋਂ ਮੀਂਹ ਦਾ ਪਾਣੀ ਪੰਜਾਬ ‘ਚ ਆਇਆ ਜਿਸ ਨਾਲ ਸੂਬੇ ਨੂੰ 1680 ਕਰੋੜ ਰੁਪਏ ਦਾ ਨੁਕਸਾਨ ਹੋਇਆ। ਰੋਪੜ, ਤਰਨਤਾਰਨ ਤੇ ਮੁਹਾਲੀ ਸਮੇਤ ਕਈ ਥਾਵਾਂ ‘ਤੇ ਤਿੰਨ ਫੁੱਟ ਤਕ ਮਿੱਟੀ ਜੰਮ ਗਈ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਗਲੇ 20 ਸਾਲਾਂ ਤਕ ਉੱਥੇ ਖੇਤੀ ਨਹੀਂ ਕੀਤੀ ਜਾ ਸਕਦੀ।

Previous articlePunjab News: ਸਥਾਨਕ ਸਰਕਾਰਾਂ ਬਾਰੇ ਵਿਧਾਨ ਸਭਾ ਕਮੇਟੀ ਕਰੇਗੀ ਬੁੱਢਾ ਦਰਿਆ ਪ੍ਰੋਜੈਕਟ ਦੀ ਸੀਬੀਆਈ ਤੇ ਵਿਜੀਲੈਂਸ ਜਾਂਚ ਦੀ ਸਿਫਾਰਿਸ਼
Next articleSri Muktsar Sahib : ਜ਼ਮੀਨੀ ਝਗੜੇ ‘ਚ ਸਾਬਕਾ ਇੰਸਪੈਕਟਰ ‘ਤੇ ਵਰ੍ਹਾਈਆਂ ਅੰਨ੍ਹੇਵਾਹ ਗੋਲ਼ੀਆਂ, ਹਮਲਾਵਰ ਫਰਾਰ

LEAVE A REPLY

Please enter your comment!
Please enter your name here