Home Desh Punjab News: ਸਥਾਨਕ ਸਰਕਾਰਾਂ ਬਾਰੇ ਵਿਧਾਨ ਸਭਾ ਕਮੇਟੀ ਕਰੇਗੀ ਬੁੱਢਾ ਦਰਿਆ ਪ੍ਰੋਜੈਕਟ... Deshlatest NewsPanjabRajniti Punjab News: ਸਥਾਨਕ ਸਰਕਾਰਾਂ ਬਾਰੇ ਵਿਧਾਨ ਸਭਾ ਕਮੇਟੀ ਕਰੇਗੀ ਬੁੱਢਾ ਦਰਿਆ ਪ੍ਰੋਜੈਕਟ ਦੀ ਸੀਬੀਆਈ ਤੇ ਵਿਜੀਲੈਂਸ ਜਾਂਚ ਦੀ ਸਿਫਾਰਿਸ਼ By admin - July 27, 2024 119 0 FacebookTwitterPinterestWhatsApp ਮੀਟਿੰਗ ਦੌਰਾਨ ਭਾਵੇਂ ਜਿਲ੍ਹੇ ਲੁਧਿਆਣਾ ਦੇ ਚੱਲ ਰਹੇ ਅਤੇ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਤੇ ਚਰਚਾ ਹੋਈ ਸਥਾਨਕ ਸਰਕਾਰਾਂ ਬਾਰੇ ਵਿਧਾਨ ਸਭਾ ਕਮੇਟੀ ਵੱਲੋਂ ਲੁਧਿਆਣਾ ਸ਼ਹਿਰ ਸਮੇਤ ਜ਼ਿਲ੍ਹੇ ਦੀਆਂ ਹੋਰ ਸਬ-ਡਵੀਜ਼ਨਾਂ ਵਿੱਚ ਚੱਲ ਰਹੇ ਅਤੇ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ ਗਈ। ਇਹ ਮੀਟਿੰਗ ਚੇਅਰਮੈਨ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬੱਚਤ ਭਵਨ ਵਿਖੇ ਹੋਈ। ਇਸ ਮੌਕੇ ਹੋਰ ਕਮੇਟੀ ਮੈਂਬਰ ਵਿਧਾਇਕ ਮਦਨ ਲਾਲ ਬੱਗਾ, ਤਰੁਨਪ੍ਰੀਤ ਸਿੰਘ ਸੌਂਦ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਅਜੀਤਪਾਲ ਸਿੰਘ ਕੋਹਲੀ, ਅਮਨਦੀਪ ਕੌਰ ਅਰੋੜਾ, ਜੀਵਨਜੋਤ ਕੌਰ, ਨੀਨਾ ਮਿੱਤਲ, ਅਵਤਾਰ ਸਿੰਘ ਜੂਨੀਅਰ ਹਾਜ਼ਰ ਸਨ। ਵਿਧਾਨ ਸਭਾ ਕਮੇਟੀ ਮੈਂਬਰਾਂ ਤੋਂ ਇਲਾਵਾ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਮਾਲ ਵਿਭਾਗ, ਮਿਉਂਸਪਲ ਕਮੇਟੀਆਂ, ਪੀਐਸਪੀਸੀਐਲ, ਐਨਐਚਏਆਈ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਨਹਿਰੀ ਵਿਭਾਗ, ਜੰਗਲਾਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਭਾਵੇਂ ਜਿਲ੍ਹੇ ਲੁਧਿਆਣਾ ਦੇ ਚੱਲ ਰਹੇ ਅਤੇ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ਤੇ ਚਰਚਾ ਹੋਈ, ਪਰ ਮਿਲੀ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਸਭ ਤੋਂ ਜਿਆਦਾ ਗਰਮ ਮੁੱਦਾ 650 ਕਰੋੜ ਰੁਪਏ ਦੀ ਲਾਗਤ ਨਾਲ ਬੁੱਢਾ ਦਰਿਆ ਦਰਿਆ ਨੂੰ ਮੁੜ ਸੁਰਜੀਤ ਕਰਨ ਦਾ ਰਿਹਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਵੱਖ-ਵੱਖ ਪ੍ਰੋਜੈਕਟ ਤੇ ਚਰਚਾ ਹੋਈ ਬੁੱਢਾ ਦਰਿਆ ਪੁਨਰ ਸੁਰਜੀਤ ਦੀ ਪ੍ਰੋਜੈਕਟ ਬਾਰੇ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਕਮੇਟੀ ਵੱਲੋਂ 650 ਕਰੋੜ ਰੁਪਏ ਦੇ ਬੁੱਢਾ ਦਰਿਆ ਪੁਨਰ ਸੁਰਜੀਤ ਪ੍ਰੋਜੈਕਟ ਦੀ ਜਾਂਚ ਸੀਬੀਆਈ ਅਤੇ ਵਿਜਲੈਂਸ ਤੋਂ ਕਰਵਾਉਣ ਲਈ ਕਮੇਟੀ ਵੱਲੋਂ ਸਿਫਾਰਿਸ਼ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਦੀ ਸਭ ਤੋਂ ਵੱਡੀ ਸਮੱਸਿਆ ਅਤੇ ਸਿਆਸਤ ਦਾ ਧੁਰਾ ਬਣੇ ਹੋਏ ਬੁੱਢਾ ਦਰਿਆ ਮਾਮਲੇ ਵਿੱਚ ਸੀਬੀਆਈ ਅਤੇ ਵਿਜਲੈਂਸ ਦੀ ਐਂਟਰੀ ਕਦੋਂ ਹੁੰਦੀ ਹੈ।