Home Desh Punjab News : ਧੱਕਾ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਪਰਚਾ ਦਰਜ ਕਰਨ...

Punjab News : ਧੱਕਾ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਪਰਚਾ ਦਰਜ ਕਰਨ ਨੂੰ ਲੈ ਕੇ SSP ਦਫਤਰ ਅੱਗੇ ਧਰਨਾ

66
0

ਪੁਲਿਸ ਨੇ ਇੰਤਜ਼ਾਰ ਕਰ ਕੇ ਫੈਸਲਾ ਦੱਸਣ ਦੀ ਗੱਲ ਕਹੀ ਪਰ ਕਾਫੀ ਸਮਾਂ ਬੀਤ ਜਾਣ ‘ਤੇ ਜਦੋਂ ਕੋਈ ਪੁਲਿਸ ਅਧਿਕਾਰੀ ਨਾ ਬਹੁੜਿਆ ਤਾਂ ਧਰਨਾਕਾਰੀ ਰੋਸ ਮਾਰਚ ਕਰਦੇ ਹੋਏ ਐਸਐਸਪੀ ਦਫਤਰ ਜਾ ਪਹੁੰਚੇ 

 ਬੀਤੀ ਸ਼ਾਮ ਪੁਲਿਸ ਨਾਕੇ ‘ਤੇ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਧੱਕਾ ਮਾਰਨ ਤੋਂ ਬਾਅਦ ਉਸ ਦੀ ਹੋਈ ਮੌਤ ਮਾਮਲੇ ‘ਚ ਪੁਲਿਸ ਵਾਲਿਆਂ ਖਿਲਾਫ਼ ਪਰਚਾ ਦਰਜ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਜਥੇਬੰਦੀਆਂ ਨੇ ਐਸਐਸਪੀ ਦਫਤਰ ਅੱਗੇ ਚੱਕਾ ਜਾਮ ਕਰਦਿਆਂ ਧਰਨਾ ਲਗਾ ਦਿੱਤਾ।
ਇਸ ਤੋਂ ਪਹਿਲਾਂ ਏਸ਼ੀਆ ਦੀ ਦੂਜੀ ਵੱਡੀ ਜਗਰਾਉਂ ਅਨਾਜ ਮੰਡੀ ‘ਚ ਹੜਤਾਲ ਦੌਰਾਨ ਵੱਡੀ ਗਿਣਤੀ ‘ਚ ਪੁੱਜੇ ਇਕੱਠ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਮਜ਼ਦੂਰ ਮੁਲਾਜ਼ਮ ਤੇ ਲੋਕ ਪੱਖੀ ਜਥੇਬੰਦੀਆਂ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਆਗੂਆਂ ਨੇ ਧਰਨੇ ‘ਚ ਪਹੁੰਚ ਕੇ ਇਸ ਘਟਨਾ ਦੀ ਨਿੰਦਾ ਕੀਤੀ।
ਜਗਰਾਉਂ ਮੰਡੀ ‘ਚ ਧਰਨੇ ‘ਚ ਉੱਚ ਪੁਲਿਸ ਅਧਿਕਾਰੀ ਗੱਲਬਾਤ ਲਈ ਪੁੱਜੇ ਜਿਸ ਵਿਚ ਧਰਨਾਕਾਰੀਆਂ ਨੇ ਕਸੂਰਵਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਰੱਖੀ।
ਇਸ ‘ਤੇ ਪੁਲਿਸ ਨੇ ਇੰਤਜ਼ਾਰ ਕਰ ਕੇ ਫੈਸਲਾ ਦੱਸਣ ਦੀ ਗੱਲ ਕਹੀ ਪਰ ਕਾਫੀ ਸਮਾਂ ਬੀਤ ਜਾਣ ‘ਤੇ ਜਦੋਂ ਕੋਈ ਪੁਲਿਸ ਅਧਿਕਾਰੀ ਨਾ ਬਹੁੜਿਆ ਤਾਂ ਧਰਨਾਕਾਰੀ ਰੋਸ ਮਾਰਚ ਕਰਦੇ ਹੋਏ ਐਸਐਸਪੀ ਦਫਤਰ ਜਾ ਪਹੁੰਚੇ ਤੇ ਉਨ੍ਹਾਂ ਚੱਕਾ ਜਾਮ ਕਰਦਿਆਂ ਐਸਐਸਪੀ ਦਫਤਰ ਅੱਗੇ ਅੱਤ ਦੀ ਗਰਮੀ ‘ਚ ਧਰਨਾ ਲਗਾ ਦਿੱਤਾ।
Previous articlePunjab Police Recruitment 2024 : ਪੰਜਾਬ ਪੁਲਿਸ ‘ਚ ਇਨ੍ਹਾਂ ਪੋਸਟਾਂ ਲਈ ਹੋ ਰਹੀ ਭਰਤੀ, ਜਾਣੋ ਕਦੋਂ ਤਕ ਕਰ ਸਕਦੇ ਹੋ ਅਪਲਾਈ
Next articleਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਝਟਕਾ, ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਪਟੀਸ਼ਨ

LEAVE A REPLY

Please enter your comment!
Please enter your name here