ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਤੇ ਵੱਧ ਤੋਂ ਵੱਧ ਉਮਰ 27 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਪੁਲਿਸ ਵਿਭਾਗ ‘ਚ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਗਵਰਨਮੈਂਟ ਨੇ ਜੇਲ੍ਹ ਵਾਰਡਰ ਤੇ ਜੇਲ੍ਹ ਮੈਟਰਨ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੋ ਕਿ 20 ਅਗਸਤ 2024 ਦੀ ਆਖਰੀ ਮਿਤੀ ਤਕ ਜਾਰੀ ਰਹੇਗੀ।
ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਤੈਅਸ਼ੁਦਾ ਮਿਤੀਆਂ ਦੇ ਅੰਦਰ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਰਾਹੀਂ ਜੇਲ੍ਹ ਵਾਰਡਰ ਦੀਆਂ ਕੁੱਲ 175 ਅਸਾਮੀਆਂ ਤੇ ਜੇਲ੍ਹ ਮੈਟਰਨ ਦੀਆਂ 4 ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਕੌਣ ਕਰ ਸਕਦਾ ਹੈ ਅਪਲਾਈ
ਜੇਲ੍ਹ ਵਾਰਡਰ ਦੀਆਂ ਅਸਾਮੀਆਂ ਵਾਸਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਜੇਲ੍ਹ ਮੈਟਰਨ ਦੀਆਂ ਅਸਾਮੀਆਂ ਲਈ ਫਾਰਮ ਭਰਨ ਲਈ 12ਵੀਂ ਪਾਸ ਉਮੀਦਵਾਰ ਦਾ 10ਵੀਂ ‘ਚ ਪੰਜਾਬੀ ਵਿਸ਼ਾ (ਆਪਸ਼ਨਲ) ਪੜ੍ਹਿਆ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਤੇ ਵੱਧ ਤੋਂ ਵੱਧ ਉਮਰ 27 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਜ ਸਰਕਾਰ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ‘ਚ ਛੋਟ ਦਿੱਤੀ ਜਾਵੇਗੀ।
ਸਰੀਰਕ ਯੋਗਤਾ
ਇਸ ਭਰਤੀ ਲਈ ਅਪਲਾਈ ਕਰਨ ਲਈ ਪੁਰਸ਼ ਉਮੀਦਵਾਰ ਦਾ ਘੱਟੋ-ਘੱਟ ਕੱਦ 5 ਫੁੱਟ 7 ਇੰਚ ਤੇ ਛਾਤੀ 33 (ਵਧਾਉਣ ਵੇਲੇ 34.5 ਸੈਂਟੀਮੀਟਰ) ਹੋਣੀ ਚਾਹੀਦੀ ਹੈ। ਮਹਿਲਾ ਉਮੀਦਵਾਰ ਦਾ ਘੱਟੋ-ਘੱਟ ਕੱਦ 5 ਫੁੱਟ 3 ਇੰਚ ਅਤੇ ਭਾਰ ਘੱਟੋ-ਘੱਟ 50 ਕਿਲੋ ਹੋਣਾ ਚਾਹੀਦਾ ਹੈ।
ਕਿਵੇਂ ਕਰੀਏ ਅਪਲਾਈ
ਇਸ ਭਰਤੀ ‘ਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾਣਾ ਚਾਹੀਦਾ ਹੈ।
ਵੈੱਬਸਾਈਟ ਦੇ ਹੋਮ ਪੇਜ ‘ਤੇ ਤੁਹਾਨੂੰ ਭਰਤੀ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਉਮੀਦਵਾਰ ਪਹਿਲਾਂ ਰਜਿਸਟ੍ਰੇਸ਼ਨ ਤੇ ਉਸ ਤੋਂ ਬਾਅਦ ਹੋਰ ਡਿਟੇਲ ਭਰ ਕੇ ਅਪਲਾਈ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਅਖੀਰ ‘ਚ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਭਰੇ ਫਾਰਮ ਦਾ ਪ੍ਰਿੰਟਆਊਟ ਲੈਣਾ ਚਾਹੀਦਾ ਹੈ ਤੇ ਇਸਨੂੰ ਆਪਣੇ ਕੋਲ ਸੁਰੱਖਿਅਤ ਰੱਖ ਲਓ।