Home Desh Punjab Rain Alert: Punjab’ਚ ਮੀਂਹ ਨਾਲ ਹੋਵੇਗੀ ਅਗਸਤ ਮਹੀਨੇ ਦੀ ਸ਼ੁਰੂਆਤ !...

Punjab Rain Alert: Punjab’ਚ ਮੀਂਹ ਨਾਲ ਹੋਵੇਗੀ ਅਗਸਤ ਮਹੀਨੇ ਦੀ ਸ਼ੁਰੂਆਤ ! ਮੌਸਮ ਵਿਭਾਗ ਵਲੋਂ ਮੀਂਹ ਦਾ ਅਲਰਟ

33
0

ਪੰਜਾਬ ਵਿੱਚ ਕਈ ਥਾਂ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ

ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਦਿਨ ਪਏ ਮੀਂਹ ਤੋਂ ਬਾਅਦ ਮੌਸਮ ਦੇ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੀ ਹੈ। ਭਾਰਤ ਦੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ 31 ਜੁਲਾਈ ਯਾਨੀ ਅੱਜ ਲਈ ਪੰਜਾਬ ਦੇ ਅੰਦਰ ਕਈ ਥਾਵਾਂ ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਹੈ।
ਇਸੇ ਤਹਿਤ 2 ਅਗਸਤ ਲਈ ਯੈਲੋ ਲੈਟ ਜਾਰੀ ਕੀਤਾ ਗਿਆ ਹੈ ਅਤੇ ਸੂਬੇ ਭਰ ਦੇ ਕਈ ਥਾਵਾਂ ਵਿੱਚ ਭਾਰੀ ਮੀਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ। ਇੱਕ ਤਰੀਕ ਨੂੰ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਦੇ ਵਿੱਚ ਵੀ ਦੱਸਿਆ ਗਿਆ ਹੈ।

ਕਿੱਥੇ, ਕਿੰਨਾਂ ਪਿਆ ਮੀਂਹ

ਬੀਤੇ ਦਿਨ ਹੋਏ ਬਾਰਿਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਲਗਭਗ 30 ਐਮਐਮ ਦੇ ਕਰੀਬ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਆਈਐਮਡੀ ਦੇ ਮੁਤਾਬਿਕ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਸਤ ਐਮਐਮ ਦੇ ਕਰੀਬ ਬਾਰਿਸ਼ ਹੋਈ ਹੈ, ਜਦਕਿ ਪਟਿਆਲਾ ਦੇ ਵਿੱਚ ਚਾਰ ਐਮਐਮ ਦੇ ਕਰੀਬ ਬਾਰਿਸ਼ ਹੋਈ ਹੈ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ 1.5 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ ਹੈ ਅਤੇ ਰੋਪੜ ਦੇ ਵਿੱਚ ਵੀ 1.5 ਐਮਐਮ ਬਾਰਿਸ਼ ਦਰਜ ਹੋਈ ਹੈ।
ਪੰਜਾਬ ਦੇ ਵਿੱਚ ਬੀਤੇ ਦਿਨ ਸਭ ਤੋਂ ਜਿਆਦਾ ਮੀਂਹ ਲੁਧਿਆਣਾ ਵਿੱਚ ਹੀ ਦਰਜ ਹੋਇਆ ਹੈ। ਇੱਕ ਹਫਤੇ ਦੀ ਭਵਿੱਖਬਾਣੀ ਦੇ ਵਿੱਚ ਪੰਜਾਬ ਦੇ ਅੰਦਰ ਦੋ ਤਰੀਕ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜਿਸ ਤੋਂ ਬਾਅਦ ਮੌਸਮ ਆਮ ਹੋ ਜਾਵੇਗਾ ਅਤੇ ਟੈਂਪਰੇਚਰ ਵੀ ਵਧੇਗਾ।
ਕਿੰਨਾ ਹੈ ਤਾਪਮਾਨ
ਮੌਜੂਦਾ ਟੈਂਪਰੇਚਰ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਚੰਡੀਗੜ੍ਹ ਦੇ ਵਿੱਚ 36.2 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਚੱਲ ਰਿਹਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਲੁਧਿਆਣਾ ਦੇ ਵਿੱਚ 36.2 ਡਿਗਰੀ, ਪਟਿਆਲਾ ਦੇ ਵਿੱਚ 36.3 ਡਿਗਰੀ, ਪਠਾਨਕੋਟ ਦੇ ਵਿੱਚ 38.3 ਡਿਗਰੀ, ਗੁਰਦਾਸਪੁਰ ਵਿੱਚ 38 ਡਿਗਰੀ, ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਵਿੱਚ 36.1 ਡਿਗਰੀ, ਰੋਪੜ ਦੇ ਵਿੱਚ 36.37 ਡਿਗਰੀ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਟੈਂਪਰੇਚਰ 39 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ। ਇਹ ਜਾਣਕਾਰੀ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਮੀਡੀਆ ਬੁਲੇਟਿਨ ਦੀ ਡੇਲੀ ਰਿਪੋਰਟ ਦੇ ਵਿੱਚ ਜਾਰੀ ਕੀਤੀ ਗਈ ਹੈ।
Previous articlePunjab ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁੱਕੀ ਸਹੁੰ, CM Bhagwant Mann ਵੀ ਰਹੇ ਮੌਜੂਦ
Next articlePunjab Police Recruitment 2024 : ਪੰਜਾਬ ਪੁਲਿਸ ‘ਚ ਇਨ੍ਹਾਂ ਪੋਸਟਾਂ ਲਈ ਹੋ ਰਹੀ ਭਰਤੀ, ਜਾਣੋ ਕਦੋਂ ਤਕ ਕਰ ਸਕਦੇ ਹੋ ਅਪਲਾਈ

LEAVE A REPLY

Please enter your comment!
Please enter your name here