Home Desh Dera Sacha Sauda: ਰਾਮ ਰਹੀਮ ਦੇ ਡੇਰੇ ‘ਚ ਚੱਲੀ ਗੋਲੀ, ਗੱਦੀ ਨੂੰ... Deshlatest NewsPanjabRajniti Dera Sacha Sauda: ਰਾਮ ਰਹੀਮ ਦੇ ਡੇਰੇ ‘ਚ ਚੱਲੀ ਗੋਲੀ, ਗੱਦੀ ਨੂੰ ਲੈ ਕੇ ਹੋ ਗਿਆ ਝਗੜਾ, ਸੰਗਤਾਂ ਤੇ ਪ੍ਰਬੰਧਕਾਂ ਨੇ ਡਰਾਈਵਰ ਦਾ ਚਾੜ੍ਹਿਆ ਕੁਟਾਪਾ By admin - August 1, 2024 64 0 FacebookTwitterPinterestWhatsApp ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਡੇਰੇ ਦੀ ਇੱਕ ਬ੍ਰਾਂਚ ਵਿੱਚ ਗੋਲੀ ਚੱਲ ਗਈ ਜਿਸ ਤੋਂ ਬਾਅਦ ਕਾਫ਼ੀ ਹੰਗਾਮ ਹੋ ਗਿਆ। ਇਹ ਝਗੜਾ ਉਸ ਡੇਰੇ ਦੀ ਗੱਦੀ ਨੂੰ ਲੈ ਕੇ ਹੋਇਆ ਸੀ। ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਡੇਰੇ ਦੀ ਇੱਕ ਬ੍ਰਾਂਚ ਵਿੱਚ ਗੋਲੀ ਚੱਲ ਗਈ ਜਿਸ ਤੋਂ ਬਾਅਦ ਕਾਫ਼ੀ ਹੰਗਾਮ ਹੋ ਗਿਆ। ਇਹ ਝਗੜਾ ਉਸ ਡੇਰੇ ਦੀ ਗੱਦੀ ਨੂੰ ਲੈ ਕੇ ਹੋਇਆ ਸੀ। ਸੰਗਤਾਂ ਅਤੇ ਪ੍ਰਬੰਧਕਾਂ ਵਿਚਾਲੇ ਕਾਫ਼ੀ ਤਕਰਾਰ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਸਿਰਸਾ ਦੇ ਕਲਾਂਵਾਲੀ ਦੇ ਪਿੰਡ ਜਗਮਾਵਾਲੀ ਦੇ ਡੇਰਾ ਸੱਚਾ ਸੌਦਾ ਵਿੱਚ ਅੱਜ ਸਵੇਰੇ ਗੋਲੀ ਚੱਲ ਗਈ। ਦਰਅਸਲ ਇਸ ਡੇਰੇ ਦੀ ਗੱਦੀ ‘ਤੇ ਸੰਤ ਵਕੀਲ ਸਾਹਿਬ ਸਵਾਰ ਸਨ। ਅੱਜ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਮ੍ਰਿਤਕ ਸਰੀਰ ਡੇਰੇ ‘ਚ ਲਿਆਂਦਾ ਗਿਆ ਤਾਂ ਗੱਦੀ ਨੂੰ ਲੈ ਕੇ ਹੰਗਾਮ ਹੋ ਗਿਆ। ਮ੍ਰਿਤਕ ਸੰਤ ਵਕੀਲ ਸਾਹਿਬ ਦਾ ਡਰਾਈਵਰ ਵੀਰੇਂਦਰ ਆਪਣੇ ਆਪ ਨੂੰ ਇਸ ਗੱਦੀ ਦਾ ਵਾਰਸ ਦੱਸਣ ਲੱਗ ਪਿਆ ਸੀ ਅਤੇ ਜ਼ਬਰਦਸਤੀ ਗੱਦੀ ‘ਤੇ ਬੈਠਣ ਲੱਗਾ ਤਾਂ ਡੇਰੇ ‘ਚ ਮੌਜੂਦ ਸੰਗਤਾਂ ਅਤੇ ਪ੍ਰਬੰਧਕਾਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਹੰਗਾਮੇ ਦੌਰਾਨ ਭੀੜ ਵਿਚੋਂ ਕਿਸੇ ਅਣਪਛਾਤੇ ‘ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਇਸ ਡੇਰੇ ਦੇ ਅੰਦਰ ਅਤੇ ਬਾਹਰ ਤਾਇਨਾਤ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਡੇਰੇ ਨਾਲ ਜੁੜੀ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਸੰਗਤ ਆਉਣੀ ਵੀ ਸ਼ੁਰੂ ਹੋ ਗਈ ਹੈ।