Home Desh Himachal News: ਸ਼ਿਮਲਾ ਦੇ ਸਮੇਜ ਖੱਡ ‘ਚ ਬੱਦਲ ਫਟਣ ਕਾਰਨ 6 ਪਰਿਵਾਰ...

Himachal News: ਸ਼ਿਮਲਾ ਦੇ ਸਮੇਜ ਖੱਡ ‘ਚ ਬੱਦਲ ਫਟਣ ਕਾਰਨ 6 ਪਰਿਵਾਰ ਲਾਪਤਾ

159
0

ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ।

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਜ਼ਿਲ੍ਹੇ ਦੇ ਸਮੇਜ ਵਿੱਚ ਬੁੱਧਵਾਰ ਦੇਰ ਰਾਤ ਬੱਦਲ ਫਟਣ ਦੀ ਘਟਨਾ ਵਾਪਰੀ। 6 ਪਰਿਵਾਰ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਮੇਜ ਵਿੱਚ ਐਸੈਂਟ ਹਾਈਡਰੋ 6 ਮੈਗਾਵਾਟ ਪ੍ਰੋਜੈਕਟ ਦੇ ਵਹਿਣ ਦੀ ਵੀ ਜਾਣਕਾਰੀ ਹੈ।
ਇਸ ਤੋਂ ਇਲਾਵਾ 15/20 ਇਲਾਕੇ ਦੇ ਪਿੰਡ ਗਨਵੀ ਵਿੱਚ ਦੇਰ ਰਾਤ ਕਰੀਬ 11 ਵਜੇ ਬੱਦਲ ਫਟ ਗਿਆ। ਦੋ-ਤਿੰਨ ਘਰਾਂ, ਖੇਤਾਂ, ਬਾਗਾਂ, ਸਕੂਲ ਦੀਆਂ ਇਮਾਰਤਾਂ ਅਤੇ ਹੋਰ ਚੀਜ਼ਾਂ ਨੂੰ ਨੁਕਸਾਨ ਹੋਣ ਦੀ ਸੂਚਨਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੇ ਵਲੋਂ ਡੀਸੀ ਸ਼ਿਮਲਾ ਮੌਕੇ ’ਤੇ ਪਹੁੰਚ ਗਏ ਹਨ। ਜਦੋਂਕਿ ਰਾਮਪੁਰ ਦੇ ਖਨੇਰੀ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਮੌਕੇ ਲਈ ਰਵਾਨਾ ਹੋ ਗਈ ਹੈ। ਐਸਡੀਐਮ ਰਾਮਪੁਰ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।

ਐਸਪੀ ਤੇ ਡੀਸੀ ਮੌਕੇ ‘ਤੇ ਪਹੁੰਚੇ

ਰਾਮਪੁਰ ਖੇਤਰ ਦੇ ਝਕੜੀ ‘ਚ ਸਮੇਜ ਖੱਡ ‘ਚ ਹਾਈਡਰੋ ਪ੍ਰੋਜੈਕਟ ਨੇੜੇ ਬੱਦਲ ਫਟ ਗਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਵੀਰਵਾਰ ਸਵੇਰੇ ਬੱਦਲ ਫਟਣ ਦੀ ਸੂਚਨਾ ਮਿਲੀ। ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਤੇ ਪੁਲਿਸ ਸੁਪਰਡੈਂਟ ਸੰਜੀਵ ਗਾਂਧੀ ਵੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।
ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ, ਪੁਲਿਸ ਅਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਮਿਲੀ ਜਾਣਕਾਰੀ ਅਨੁਸਾਰ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕੇ ਵਿੱਚੋਂ 32 ਲੋਕ ਲਾਪਤਾ ਹਨ।
Previous articleMP ਚਰਨਜੀਤ ਸਿੰਘ ਚੰਨੀ ਨੇ ਕਿਉਂ ਕੀਤੀ ਲੋਕ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ, ਪੜ੍ਹੋ ਪੂਰੀ ਖ਼ਬਰ
Next articleParis Olympics 2024: ਭਾਰਤ ਦੀ ਝੋਲੀ ‘ਚ ਆਵੇਗਾ ਇਕ ਹੋਰ ਤਮਗਾ, ਹਾਕੀ ਟੀਮ ਦੇ ਸਾਹਮਣੇ ਮੁਸ਼ਕਲ ਚੁਣੌਤੀ, ਇਕ ਕਲਿੱਕ ‘ਚ ਜਾਣੋ ਅੱਜ ਦਾ ਸ਼ਡਿਊਲ

LEAVE A REPLY

Please enter your comment!
Please enter your name here