ਤਿੰਨ ਸਾਲ ਪੁਰਾਣੇ ਫਾਸਟੈਗ ਦਾ ਕੇਵਾਈਸੀ ਜ਼ਰੂਰੀ
ਜਾਣਕਾਰੀ ਮੁਤਾਬਕ ਹੁਣ ਫਾਸਟੈਗ ਲਈ ਹਰ ਤਿੰਨ ਸਾਲ ਬਾਅਦ ਦੁਬਾਰਾ ਕੇਵਾਈਸੀ ਕਰਨਾ ਹੋਵੇਗਾ। ਅਜਿਹੇ ਫਾਸਟੈਗ ਦੀ ਕੇਵਾਈਸੀ 31 ਅਕਤੂਬਰ 2024 ਤੱਕ ਕਰਵਾਉਣੀ ਜ਼ਰੂਰੀ ਹੈ। KYC ਨਾ ਹੋਣ ‘ਤੇ ਫਾਸਟੈਗ ਨੂੰ ਵੀ ਬਲੈਕਲਿਸਟ ਕੀਤਾ ਜਾ ਸਕਦਾ ਹੈ।
ਬਦਲਣਾ ਹੋਵੇਗਾ ਪੰਜ ਸਾਲ ਪੁਰਾਣਾ ਫਾਸਟੈਗ
ਜੇਕਰ ਕਿਸੇ ਵਾਹਨ ਵਿੱਚ ਪੰਜ ਸਾਲ ਜਾਂ ਇਸ ਤੋਂ ਵੱਧ ਪੁਰਾਣਾ ਫਾਸਟੈਗ ਵਰਤਿਆ ਜਾ ਰਿਹਾ ਹੈ, ਤਾਂ ਉਹ ਹੁਣ ਅਨਵੈਲਿਡ ਹੋ ਜਾਵੇਗਾ। ਇਸ ਦੀ ਬਜਾਏ ਨਵਾਂ ਫਾਸਟੈਗ ਜਾਰੀ ਕਰਵਾਉਣਾ ਹੋਵੇਗਾ।
ਜੁਲਾਈ ‘ਚ ਵੀ ਨਵੇਂ ਨਿਯਮ ਕੀਤੇ ਜਾਰੀ
NHAI ਦੁਆਰਾ ਹਾਲ ਹੀ ਵਿੱਚ ਕੁਝ ਹੋਰ ਨਿਯਮ ਜਾਰੀ ਕੀਤੇ ਗਏ ਸਨ। ਜਿਸ ਦੇ ਮੁਤਾਬਕ ਜੇਕਰ ਕਿਸੇ ਵੀ ਵਾਹਨ ਦੀ ਵਿੰਡਸਕਰੀਨ ‘ਤੇ ਫਾਸਟੈਗ ਨਹੀਂ ਲੱਗਾ ਤਾਂ ਅਜਿਹੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਅਜਿਹਾ ਕਰਨ ਦਾ ਮੁੱਖ ਕਾਰਨ ਟੋਲ ਬੂਥਾਂ ‘ਤੇ ਟੈਕਸ ਅਦਾ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣਾ ਅਤੇ ਫਾਸਟੈਗ ਦੀ ਦੁਰਵਰਤੋਂ ਨੂੰ ਰੋਕਣਾ ਸੀ।
ਅਪ੍ਰੈਲ ਵਿੱਚ ਜਾਰੀ ਕੀਤਾ ਗਿਆ ਸੀ ਇੱਕ ਵਾਹਨ ਇੱਕ ਫਾਸਟੈਗ ਨਿਯਮ
ਫਾਸਟੈਗ ਨੂੰ ਲੈ ਕੇ ਨਵਾਂ ਨਿਯਮ ਅਪ੍ਰੈਲ 2024 ‘ਚ ਹੀ ਜਾਰੀ ਕੀਤਾ ਗਿਆ ਸੀ। ਜਿਸ ਦੇ ਮੁਤਾਬਕ ਇਕ ਵਾਹਨ ਲਈ ਸਿਰਫ ਇਕ ਫਾਸਟੈਗ ਜਾਰੀ ਕੀਤਾ ਜਾਵੇਗਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕਈ ਵਾਹਨਾਂ ‘ਤੇ ਇਕ ਤੋਂ ਵੱਧ ਫਾਸਟੈਗ ਜਾਰੀ ਕੀਤੇ ਗਏ ਸਨ। ਜਿਸ ਨੂੰ ਕੰਟਰੋਲ ਕਰਨ ਦੀ ਲੋੜ ਸੀ।