ਬੈਲਜੀਅਮ ਦੇ ਹੱਥੋਂ ਹਾਰ ਤੋਂ ਬਾਹਰ ਆ ਰਹੀ ਭਾਰਤੀ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ।
ਬੈਲਜੀਅਮ ਦੇ ਹੱਥੋਂ ਹਾਰ ਤੋਂ ਬਾਹਰ ਆ ਰਹੀ ਭਾਰਤੀ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਪੈਰਿਸ ਓਲੰਪਿਕ-2024 ਦੇ ਮੈਚ ‘ਚ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆਈ ਟੀਮ ਨੂੰ 3-2 ਨਾਲ ਹਰਾਇਆ। ਟੀਮ ਇੰਡੀਆ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਭਾਰਤ ਨੇ 1972 ਤੋਂ ਬਾਅਦ ਪਹਿਲੀ ਵਾਰ ਓਲੰਪਿਕ ਵਿੱਚ ਆਸਟਰੇਲੀਆ ਨੂੰ ਹਰਾਇਆ ਹੈ।
ਟੀਮ ਇੰਡੀਆ ਨੇ 52 ਸਾਲਾਂ ਦੇ ਇਸ ਸੋਕੇ ਨੂੰ ਖਤਮ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਫਿਰ ਅਰਜਨਟੀਨਾ ਨਾਲ 1-1 ਨਾਲ ਡਰਾਅ ਖੇਡਿਆ ਗਿਆ। ਟੀਮ ਇੰਡੀਆ ਨੇ ਆਇਰਲੈਂਡ ਖਿਲਾਫ 2-1 ਨਾਲ ਜਿੱਤ ਦਰਜ ਕੀਤੀ। ਪਰ ਭਾਰਤ ਨੂੰ ਬੈਲਜੀਅਮ ਹੱਥੋਂ 1-2 ਨਾਲ ਹਾਰ ਝੱਲਣੀ ਪਈ।