Home Desh ਗੁਰਦਾਸਪੁਰ ‘ਚ ਭਾਰਤੀ ਸਰਹੱਦ ‘ਤੇ ਦਿਸਿਆ ਪਾਕਿਸਤਾਨੀ ਡਰੋਨ, ਬੀਐਸਐਫ਼ ਜਵਾਨਾਂ ਨੇ ਕੀਤੀ...

ਗੁਰਦਾਸਪੁਰ ‘ਚ ਭਾਰਤੀ ਸਰਹੱਦ ‘ਤੇ ਦਿਸਿਆ ਪਾਕਿਸਤਾਨੀ ਡਰੋਨ, ਬੀਐਸਐਫ਼ ਜਵਾਨਾਂ ਨੇ ਕੀਤੀ ਫਾਇਰਿੰਗ

83
0

ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113ਬਟਾਲੀਅਨ ਦੀ ਬੀਓਪੀ ਡੀਬੀਨ ਰੋਡ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਐਤਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗੇ ਗਏ।

ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113ਬਟਾਲੀਅਨ ਦੀ ਬੀਓਪੀ ਡੀਬੀਨ ਰੋਡ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਐਤਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗੇ ਗਏ। ਜਾਣਕਾਰੀ ਅਨੁਸਾਰ ਐਤਵਾਰ ਸਰਹੱਦ ‘ਤੇ ਚੌਕਸ ਜਵਾਨਾਂ ਵੱਲੋਂ 1 ਵਜੇ ਦੇ ਕਰੀਬ ਰਾਤ ਆਸਮਾਨ ਵਿੱਚ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਵੇਖਿਆ। ਜਿੱਥੇ ਜਵਾਨਾਂ ਵੱਲੋਂ 3 ਦੇ ਕਰੀਬ ਫਾਇਰ ‘ਤੇ ਇਕ ਰੋਸ਼ਨੀ ਵਾਲਾ ਬੰਬ ਦਾਗਿਆ ਗਿਆ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਸੋਮਵਾਰ ਤੜਕਸਾਰ ਤੋਂ ਬੀਐਸਐਫ ਤੇ ਪੁਲਿਸ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਥੇ ਦੱਸਣ ਯੋਗ ਹੈ ਕਿ ਬੀਤੇ ਦਿਨੀ ਬੀਐਸਐਫ ਦੀ 117 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਤੇ ਵੀ ਬੀਐਸਐਫ ਜਵਾਨਾਂ ਵੱਲੋਂ ਪਾਕਿਸਤਾਨ ਤੋਂ ਆ ਰਹੇ ਡਰੋਨ ਤੇ ਫਾਇਰਿੰਗ ਕੀਤੀ ਗਈ ਸੀ।

 

Previous articleਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਧਾਮੀ ਦਾ ਸਪਸ਼ਟੀਕਰਨ ਕੀਤਾ ਜਨਤਕ, 24 ਜੁਲਾਈ ਨੂੰ ਸੌਂਪਿਆ ਸੀ ਪੱਤਰ
Next articleParis Olympics 2024 ਦੇ ਫਾਈਨਲ ‘ਚੋਂ ਅਯੋਗ ਹੋਈ ਵਿਨੇਸ਼ ਫੋਗਾਟ, ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਪਨਾ

LEAVE A REPLY

Please enter your comment!
Please enter your name here