Home Desh Kangana Ranaut ਨੇ ਵਿਨੇਸ਼ ਫੋਗਾਟ ਦੀ ਜਿੱਤ ‘ਤੇ ਕੱਸਿਆ ਤਨਜ਼, ਕਿਹਾ- ਮੋਦੀ...

Kangana Ranaut ਨੇ ਵਿਨੇਸ਼ ਫੋਗਾਟ ਦੀ ਜਿੱਤ ‘ਤੇ ਕੱਸਿਆ ਤਨਜ਼, ਕਿਹਾ- ਮੋਦੀ ਵਿਰੋਧੀ ਸੀ ਪਰ ਫਿਰ ਵੀ ਮਿਲਿਆ ਮੌਕਾ

117
0

ਪੈਰਿਸ ਓਲੰਪਿਕ 2024 ਵਿਚ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ’ਚ ਵਿਨੇਸ਼ ਫੋਗਾਟ ਦੀ ਇਤਿਹਾਸਕ ਜਿੱਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

 ਪੈਰਿਸ ਓਲੰਪਿਕ 2024 ਵਿਚ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ’ਚ ਵਿਨੇਸ਼ ਫੋਗਾਟ ਦੀ ਇਤਿਹਾਸਕ ਜਿੱਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਓਲੰਪਿਕ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮਹਿਲਾ ਪਹਿਲਵਾਨ ਨੇ ਫਾਈਨਲ ਵਿਚ ਥਾਂ ਬਣਾਈ ਹੈ।
ਫਿਲਮ ਇੰਡਸਟਰੀ ਦੇ ਕਈ ਸਿਤਾਰੇ ਵਿਨੇਸ਼ ਨੂੰ ਜਿੱਤ ‘ਤੇ ਵਧਾਈ ਦੇ ਰਹੇ ਹਨ। ਇਨ੍ਹਾਂ ਵਿਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਵੀ ਸ਼ਾਮਿਲ ਹੈ। ਵਿਨੇਸ਼ ਨੇ ਸੈਮੀਫਾਈਨਲ ‘ਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ। ਵਿਨੇਸ਼ ਕੋਲ ਸੋਨ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੈ।
ਕੰਗਨਾ ਰਣੌਤ ਨੇ ਦਿੱਤੀ ਵਧਾਈ
ਇਸ ਮੌਕੇ ਅਦਾਕਾਰਾ ਕੰਗਨਾ ਰਣੌਤ ਨੇ ਵਿਨੇਸ਼ ’ਤੇ ਤਨਜ਼ ਕੱਸਦਿਆਂ ਉਸ ਨੂੰ ਜਿੱਤ ‘ਤੇ ਵਧਾਈ ਦਿੱਤੀ। ਕੰਗਨਾ ਨੇ ਲਿਖਿਆ, ‘ਭਾਰਤ ਦੇ ਪਹਿਲੇ ਗੋਲਡ ਮੈਡਲ ਲਈ ਫਰਿੰਗਰ ਕਰਾਸ। ਵਿਨੇਸ਼ ਫੋਗਾਟ ਨੇ ਇਕ ਸਮੇਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ, ਜਿਸ ਵਿਚ ‘ਮੋਦੀ ਤੇਰੀ ਕਬਰ ਖੁਦੇਗੀ’ ਵਰਗੇ ਨਾਅਰੇ ਲਗਾਉਣ ਤੋਂ ਬਾਅਦ ਵੀ ਉਸ ਨੂੰ ਆਪਣੇ ਦੇਸ਼ ਲਈ ਖੇਡਣ ਦਾ ਮੌਕਾ ਮਿਲਿਆ। ਸਭ ਤੋਂ ਵਧੀਆ ਸਿਖਲਾਈ, ਕੋਚ ਅਤੇ ਸਹੂਲਤ ਮਿਲੀ। ਇਹ ਲੋਕਤੰਤਰ ਅਤੇ ਇਕ ਮਹਾਨ ਮਹਾਨ ਨੇਤਾ ਦੀ ਖ਼ੂਬਸੂਰਤੀ ਹੈ।
naidunia_image
ਨੰਬਰ ਇਕ ਖਿਡਾਰੀ ਨੂੰ ਹਰਾਇਆ
ਫੋਗਾਟ ਦਾ ਫਾਈਨਲ ਤਕ ਦਾ ਸਫਰ ਬੇਹੱਦ ਅਨੋਖਾ ਰਿਹਾ। ਆਪਣੇ ਪਹਿਲੇ ਮੈਚ ਵਿਚ ਉਸ ਨੇ ਵਿਸ਼ਵ ਦੀ ਨੰਬਰ ਇਕ ਅਤੇ ਡਿਫੈਂਡਿੰਗ ਚੈਂਪੀਅਨ, ਜਾਪਾਨ ਦੀ ਯੂਈ ਸੁਸਾਕੀ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਟੋਕੀਓ 2020 ਖੇਡਾਂ ਤੋਂ ਬਾਅਦ ਸੁਸਾਕੀ ਕਦੇ ਵੀ ਅੰਤਰਰਾਸ਼ਟਰੀ ਮੁਕਾਬਲੇ ਵਿਚ ਨਹੀਂ ਹਾਰੀ ਸੀ ਪਰ ਇੱਥੇ ਉਹ ਫੋਗਾਟ ਤੋਂ ਇਤਿਹਾਸਕ ਉਲਟਫੇਰ ’ਚ ਹਾਰ ਗਈ। ਇਸ ਤੋਂ ਬਾਅਦ ਫੋਗਾਟ ਕੁਆਰਟਰ ਫਾਈਨਲ ਵਿਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਮਾਮੂਲੀ ਫਰਕ ਨਾਲ ਹਰਾ ਕੇ ਅੱਗੇ ਵਧੀ।
Previous articleSL vs IND : ਮਹਾਮੁਕਾਬਲੇ ਲਈ ਤਿਆਰ ਸ੍ਰੀਲੰਕਾ ਤੇ ਭਾਰਤ, ਫਾਈਨਲ ਮੈਚ ‘ਚ ਹੋਵੇਗਾ ਸਖ਼ਤ ਮੁਕਾਬਲਾ
Next articleWFI ਪ੍ਰਧਾਨ ਨੇ ਵਿਨੇਸ਼ ਫੋਗਾਟ ਦੇ ਕੋਚਾਂ, ਸਪੋਰਟ ਸਟਾਫ ਨੂੰ ਭਾਰ ਦੇ ਮੁੱਦੇ ਲਈ ਜ਼ਿੰਮੇਵਾਰ ਠਹਿਰਾਇਆ, ਸਰਕਾਰ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ

LEAVE A REPLY

Please enter your comment!
Please enter your name here