Home Desh Paris Olympics 2024 ਦੇ ਫਾਈਨਲ ‘ਚੋਂ ਅਯੋਗ ਹੋਈ ਵਿਨੇਸ਼ ਫੋਗਾਟ, ਟੁੱਟਿਆ 140... Deshlatest NewsSportsVidesh Paris Olympics 2024 ਦੇ ਫਾਈਨਲ ‘ਚੋਂ ਅਯੋਗ ਹੋਈ ਵਿਨੇਸ਼ ਫੋਗਾਟ, ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਪਨਾ By admin - August 7, 2024 59 0 FacebookTwitterPinterestWhatsApp ਭਾਰਤੀ ਮਹਿਲਾ ਪਹਿਲਵਾਨ ਨੂੰ 100 ਗ੍ਰਾਮ ਓਵਰਵੇਟ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (vinesh phogat) ਨੇ ਪੈਰਿਸ ਓਲੰਪਿਕ 2024 (Paris Olympics 2024) ਦੇ ਮਹਿਲਾ ਫ੍ਰੀਸਟਾਈਲ 50 ਕਿਲੋਗ੍ਰਾਮ ਸੈਮੀਫਾਈਨਲ ਵਿਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ (USNELIS GUZMAN LOPEZ) ਨੂੰ 5-0 ਨਾਲ ਹਰਾਇਆ। ਇਸ ਨਾਲ ਉਸ ਨੇ ਫਾਈਨਲ ‘ਚ ਪਹੁੰਚ ਕੇ ਦੇਸ਼ ਲਈ ਤਗਮਾ ਪੱਕਾ ਕਰ ਲਿਆ ਸੀ। ਹਾਲਾਂਕਿ ਹੁਣ ਡਰਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿਨੇਸ਼ ਫੋਗਾਟ ਦੇ ਮੈਡਲ ’ਤੇ ਖ਼ਤਰਾ ਮੰਡਰਾ ਰਿਹਾ ਹੈ। ਵਿਨੇਸ਼ ਪਹਿਲੀ ਵਾਰ 50 ਕਿਲੋ ਵਿਚ ਚੁਣੌਤੀ ਪੇਸ਼ ਕਰ ਰਹੀ ਸੀ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ 53 ਕਿੱਲੋ ਵਿਚ ਖੇਡਦੀ ਸੀ। ਅੱਜ ਸਵੇਰੇ ਗੋਲਡ ਮੈਡਲ ਮੈਚ ਤੋਂ ਪਹਿਲਾਂ ਵਜ਼ਨ ਦੌਰਾਨ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਅਜਿਹੇ ‘ਚ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਮਹਿਲਾ ਫ੍ਰੀਸਟਾਈਲ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਨਾਲ ਭਾਰਤ ਦੀ ਓਲੰਪਿਕ ਮੁਹਿੰਮ ਨੂੰ ਵੱਡਾ ਝਟਕਾ ਲੱਗਿਆ ਹੈ। ਰਿਪੋਰਟ ਮੁਤਾਬਿਕ ਉਸ ਦਾ ਵਜ਼ਨ 50 ਕਿਲੋ ਤੋਂ ਵੱਧ ਪਾਇਆ ਗਿਆ। ਭਾਰਤੀ ਓਲੰਪਿਕ ਸੰਘ (IOA) ਨੇ ਕਿਹਾ ਕਿ ਇਹ ਅਫਸੋਸਜਨਕ ਹੈ ਕਿ ਭਾਰਤੀ ਦਲ ਨੇ ਵਿਨੇਸ਼ ਫੋਗਾਟ ਨੂੰ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ‘ਚੋਂ ਅਯੋਗ ਕਰਾਰ ਦਿੱਤੇ ਜਾਣ ਦੀ ਖਬਰ ਸਾਂਝੀ ਕੀਤੀ। ਟੀਮ ਦੇ ਪੂਰੀ ਰਾਤ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਭਾਰ 50 ਕਿਲੋ ਤੋਂ ਕੁਝ ਗ੍ਰਾਮ ਵੱਧ ਸੀ। ਟੀਮ ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕਰੇਗੀ। ਭਾਰਤੀ ਟੀਮ ਤੁਹਾਨੂੰ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ।