Home Desh ਜਲੰਧਰ ‘ਚ ਪੰਜ ਸਾਲ ਦਾ ‘ਬੌਬੀ’ ਸੰਭਾਲੇਗਾ ਸੁਰੱਖਿਆ ਦਾ ਜ਼ਿੰਮਾ, 9 ਮਹੀਨੇ...

ਜਲੰਧਰ ‘ਚ ਪੰਜ ਸਾਲ ਦਾ ‘ਬੌਬੀ’ ਸੰਭਾਲੇਗਾ ਸੁਰੱਖਿਆ ਦਾ ਜ਼ਿੰਮਾ, 9 ਮਹੀਨੇ ਲਈ ਹੈ ਸਪੈਸ਼ਲ ਟ੍ਰੇਨਿੰਗ

52
0

Jalandhar Police ਦੇ Dog Squad ‘ਚ Labrador ਨਸਲ ਦੇ ਬੌਬੀ ਦੀ ਭੂਮਿਕਾ ਅਹਿਮ ਹੈ। ਸਪੈਸ਼ਲ ਡਾਈਟ ਤੇ ਟ੍ਰੇਨਿੰਗ ਤੋਂ ਬਾਅਦ ਬੌਬੀ ਨੂੰ ਡੌਗ ਸਕੁਐਡ ‘ਚ ਸ਼ਾਮਲ ਕੀਤਾ ਗਿਆ ਹੈ।

 ਸੁਤੰਤਰਤਾ ਦਿਵਸ 2024 (Independence Day 2024) ‘ਤੇ ਮਹਾਨਗਰ ਦੇ ਸਟੇਡੀਅਮ ‘ਚ ਹੋਣ ਵਾਲੇ ਰਾਜ ਪੱਧਰੀ ਸਮਾਗਮ (State Level Programme) ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਢੇ ਪੰਜ ਸਾਲ ਦੇ ਕੁੱਤੇ ਬੌਬੀ (Bobby Dog) ਨੇ ਸੰਭਾਲੀ ਹੈ। ਇਕ ਪਾਸੇ ਜਿੱਥੇ ਬੱਚੇ ਸਮਾਗਮ ਲਈ ਰੰਗਾਰੰਗ ਪ੍ਰੋਗਰਾਮ ਦੀ ਰਿਹਰਸਲ ਕਰ ਰਹੇ ਹਨ, ਉੱਥੇ ਹੀ ਬੌਬੀ ਵੀ ਡਿਊਟੀ ‘ਤੇ ਹੈ। ਵਿਸਫੋਟਕ ਸੁੰਘਣ ‘ਚ ਮਾਹਿਰ ਬੌਬੀ ਘੰਟਿਆਂਬੱਧੀ ਸਟੇਡੀਅਮ ‘ਚ ਸ਼ੱਕੀ ਵਸਤਾਂ ’ਤੇ ਨਜ਼ਰ ਰੱਖ ਰਿਹਾ ਹੈ।
ਡੌਗ ਸਕੁਐਡ ‘ਚ ਲੈਬਰਾਡੋਰ ਨਸਲ ਦੇ ਬੌਬੀ ਦੀ ਭੂਮਿਕਾ ਅਹਿਮ (Bobby in Dog Squad)
ਜਲੰਧਰ ਪੁਲਿਸ ਦੇ ਡਾਗ ਸਕੁਐਡ ‘ਚ ਲੈਬਰਾਡੋਰ ਨਸਲ ਦੇ ਬੌਬੀ ਦੀ ਭੂਮਿਕਾ ਅਹਿਮ ਹੈ। ਸਪੈਸ਼ਲ ਡਾਈਟ ਤੇ ਟ੍ਰੇਨਿੰਗ ਤੋਂ ਬਾਅਦ ਬੌਬੀ ਨੂੰ ਡਾਗ ਸਕੁਐਡ ‘ਚ ਸ਼ਾਮਲ ਕੀਤਾ ਗਿਆ ਹੈ। ਨੌਂ ਮਹੀਨਿਆਂ ਦੀ ਟ੍ਰੇਨਿੰਗ ‘ਚ ਬੌਬੀ ਨਾ ਸਿਰਫ਼ ਜਾਣਕਾਰਾਂ ਨੂੰ ਸੁੰਘ ਕੇ ਪਛਾਣਦਾ ਹੈ ਬਲਕਿ ਦੁਸ਼ਮਣਾਂ ਦੀ ਗੰਧ ਤੋਂ ਸੁਚੇਤ ਵੀ ਕਰਦਾ ਹੈ। ਆਜ਼ਾਦੀ ਦਿਵਸ ਸਮਾਗਮ ਤੋਂ ਪਹਿਲਾਂ ਬੌਬੀ ਸਟੇਡੀਅਮ ‘ਚ ਤਾਇਨਾਤ ਹੈ ਜਿਸ ਨਾਲ ਪੁਲਿਸ ਕਿਸੇ ਵੀ ਤਰ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਹੈ।
ਜਨਮ ਤੋਂ ਕੁਝ ਦਿਨਾਂ ਬਾਅਦ ਹੀ ਪੁਲਿਸ ਲਾਈਨ ‘ਚ ਆਇਆ ਬੌਬੀ
ਡਾਗ ਸਕੁਐਡ ਦੇ ਮਾਹਿਰ ਏਐਸਆਈ ਬਲਦੇਵ ਰਾਜ ਦਾ ਕਹਿਣਾ ਹੈ ਕਿ ਲੈਬਰਾਡੋਰ ਨਸਲ ਦੇ ਇਸ ਕੁੱਤੇ ਨੂੰ ਜਨਮ ਤੋਂ ਕੁਝ ਦਿਨ ਬਾਅਦ ਹੀ ਪੁਲਿਸ ਲਾਈਨ ਲਿਆਂਦਾ ਗਿਆ ਸੀ। ਪਾਲਣ-ਪੋਸ਼ਣ ਦੇ ਨਾਲ ਹੀ ਇਸ ਨਾਲ ਪਰਿਵਾਰਕ ਰਿਸ਼ਤਾ ਵੀ ਬਣ ਗਿਆ, ਇੱਥੇ ਹੀ ਇਸ ਦਾ ਨਾਮਕਰਨ ਹੋਇਆ। ਪੰਜ ਮਹੀਨੇ ਦਾ ਹੁੰਦਿਆਂ ਹੀ ਇਸ ਦੀ ਖਾਸ ਟ੍ਰੇਨਿੰਗ ਸ਼ੁਰੂ ਹੋ ਗਈ ਸੀ। ਹੁਣ ਤਕ ਜਿੰਨੇ ਵੀ ਵੀਆਈਪੀ ਪ੍ਰੋਗਰਾਮ ਹੋਏ, ਉੱਥੇ ਬੌਬੀ ਦੀ ਡਿਊਟੀ ਲਗਾਈ ਜਾਂਦੀ ਹੈ। ਬੌਬੀ ਵੀ ਸ਼ਿਫਟ ‘ਚ ਆਪਣੀ ਡਿਊਟੀ ਕਰਦਾ ਹੈ।
ਬੌਬੀ ਨੂੰ ਇੰਸਪੈਕਟਰ ਦੇ ਬਰਾਬਰ ਮਿਲਦੀਆਂ ਹਨ ਸਹੂਲਤਾਂ
ਡਾਗ ਸਕੁਐਡ ਦੇ ਮੈਂਬਰਾਂ ਨੂੰ ਇੰਸਪੈਕਟਰ ਰੈਂਕ ਦੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੂੰ ਕਾਰ, ਏਅਰ ਕੰਡੀਸ਼ਨਰ, ਮੈਡੀਕਲ ਭੱਤਾ ਤੇ ਖੁਰਾਕ ਲਈ ਫੰਡ ਦਿੱਤੇ ਜਾਂਦੇ ਹਨ। ਸੁਰੱਖਿਆ ਏਜੰਸੀਆਂ ਦੇ ਉਲਟ ਪੰਜਾਬ ਪੁਲਿਸ ‘ਚ ਉਨ੍ਹਾਂ ਨੂੰ ਰੈਂਕ ਤੇ ਤਨਖਾਹ ਨਹੀਂ ਦਿੱਤੀ ਜਾਂਦੀ ਸਗੋਂ ਹਰ ਤਰ੍ਹਾਂ ਦੀਆਂ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਤਾਇਨਾਤੀ ਦੇ 10 ਸਾਲ ਦੀ ਸੇਵਾ ਤੋਂ ਬਾਅਦ ਹੁੰਦੇ ਹਨ ਸੇਵਾਮੁਕਤ
ਡਾਗ ਸਕੁਐਡ ‘ਚ ਡਾਗ ਦੀ ਤਾਇਨਾਤੀ ਦਸ ਸਾਲ ਤਕ ਹੁੰਦੀ ਹੈ। ਇਸ ਤੋਂ ਬਾਅਦ ਫਿਜ਼ੀਕਲ ਫਿਟਨੈੱਸ ਦੇਖ ਕੇ ਫੈਸਲਾ ਲਿਆ ਜਾਂਦਾ ਹੈ। ਬੌਬੀ ਵੀ ਦਸ ਸਾਲ ਤੋਂ ਬਾਅਦ ਨੌਕਰੀ ਤੋਂ ਸੇਵਾਮੁਕਤ ਹੋਵੇਗਾ।
ਪੁਲਿਸ ਲਾਈਨ ‘ਚ ਬੌਬੀ ਦੇ ਰਹਿਣ ਲਈ ਵੱਖਰਾ ਕਮਰਾ ਹੈ ਜਿਸ ਵਿਚ ਕੂਲਰ ਲੱਗਾ ਹੈ। ਏਐਸਆਈ ਬਲਦੇਵ ਰਾਜ ਨੇ ਦੱਸਿਆ ਕਿ ਬਦਲਦੇ ਮੌਸਮ ‘ਚ ਕਮਰੇ ‘ਚ ਰੱਖਣ ਲਈ ਤਾਪਮਾਨ ਸੰਤੁਲਿਤ ਕੀਤਾ ਜਾਂਦਾ ਹੈ। ਜੇਕਰ ਬਾਹਰ ਗਰਮੀ ਹੋਵੇ ਤਾਂ ਡਿਊਟੀ ‘ਤੇ ਜਾਣ ਤੋਂ ਪਹਿਲਾਂ ਕੂਲਰ ਬੰਦ ਕੀਤਾ ਜਾਂਦਾ ਹੈ।
ਗੰਧ ਨੂੰ ਪਛਾਣਨ ਲਈ ਨੌਂ ਮਹੀਨਿਆਂ ਦੀ ਵਿਸ਼ੇਸ਼ ਸਿਖਲਾਈ
ਡਾਗ ਸਕੁਐਡ ‘ਚ ਸ਼ਾਮਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਹਾਊਸ ਸਮੈਲਰ (ਪਰਿਵਾਰਕ ਮੈਂਬਰਾਂ ਨੂੰ ਸੁੰਘਣ) ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿਖਲਾਈ ਲਈ ਸਭ ਤੋਂ ਵਧੀਆ ਉਮਰ ਪੰਜ ਮਹੀਨਿਆਂ ਤੋਂ ਸ਼ੁਰੂ ਹੁੰਦੀ ਹੈ। ਹਾਊਸ ਸਮੈਲ ਤੋਂ ਬਾਅਦ ਵਿਸਫੋਟਕਾਂ ਦੀ ਗੰਧ ਤੋਂ ਜਾਣੂ ਕਰਵਾਇਆ ਗਿਆ।
ਕੁੱਤੇ ਦੇ ਸੁੰਘਣ ਦੀ ਸਮਰੱਥਾ ਘੱਟ ਨਾ ਹੋਵੇ, ਇਸ ਦੇ ਲਈ ਬਾਕਾਇਦਾ ਡਾਈਟ ਪਲਾਨ ਬਣਾਇਆ ਜਾਂਦਾ ਹੈ। ਡਾਈਟ ‘ਚ ਦੁੱਧ, ਆਂਡੇ, ਰੋਟੀ, ਬਿਨਾਂ ਹੱਡੀ ਵਾਲਾ ਮਾਸ ਤੇ ਸਰਦੀਆਂ ‘ਚ ਚਿਕਨ ਸੂਪ ਸ਼ਾਮਲ ਕੀਤਾ ਜਾਂਦਾ ਹੈ।
Previous articleਸਾਵਧਾਨ ! 15 ਅਗਸਤ ਤੋਂ ਬਾਅਦ ਬਿਨਾਂ PUC ਸਰਟੀਫਿਕੇਟ ਵਾਲੇ ਵਾਹਨਾਂ ਦਾ ਪੰਪਾਂ ‘ਤੇ ਕੱਟੇਗਾ e-Challan, ਨੰਬਰ ਪਲੇਟ ਹੋਵੇਗੀ ਸਕੈਨ
Next articleManish Sisodia Bail : ‘ਨਫ਼ਰਤ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਦੀ’, ‘ਆਪ’ ‘ਚ ਖ਼ੁਸ਼ੀ ਦੀ ਲਹਿਰ, SC ਦੇ ਫ਼ੈਸਲੇ ‘ਤੇ ਦਿੱਤੀ ਪ੍ਰਤੀਕਿਰਿਆ

LEAVE A REPLY

Please enter your comment!
Please enter your name here