ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਦਿੱਤੀ ਵਧਾਈ
ਪੂਰਾ ਦੇਸ਼ ਅੱਜ ਮਨੂ ਭਾਕਰ ਨੂੰ ਵਧਾਈਆਂ ਦੇ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਨੇ ਵੀ ਮਨੂ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਡ ਨੀਤੀ ਅਨੁਸਾਰ ਉਲੰਪਿਕ ‘ਚ ਦੇਸ਼ ਲਈ ਬ੍ਰੌਨਜ਼ ਜਿੱਤਣ ਵਾਲੇ ਸਾਡੇ ਸਾਰੇ ਖਿਡਾਰੀਆਂ ਨੂੰ ਜਲਦੀ ਸਨਮਾਨਿਤ ਕੀਤਾ ਜਾਵੇਗਾ।
ਆਸਾਨ ਨਹੀਂ ਸੀ ਪੈਰਿਸ ਤਕ ਪਹੁੰਚਣ ਦਾ ਸਫ਼ਰ
ਮਨੂ ਦਾ ਪੈਰਿਸ ਓਲੰਪਿਕ ਤਕ ਪਹੁੰਚਣ ਦਾ ਸਫਰ ਇੰਨਾ ਆਸਾਨ ਨਹੀਂ ਸੀ। ਇਸ ਤੋਂ ਪਹਿਲਾਂ ਉਹ ਡਿਪ੍ਰੈਸ਼ਨ ‘ਚੋਂ ਵੀ ਲੰਘੀ ਹੈ। ਟੋਕੀਓ ਓਲੰਪਿਕ ‘ਚ ਹਾਰ ਤੋਂ ਬਾਅਦ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਮਨੂ ਦੀ ਪਿਸਤੌਲ ਨੇ ਉਸ ਨੂੰ ਧੋਕਾ ਦੇ ਦਿੱਤਾ ਸੀ। ਤਕਨੀਕੀ ਖਰਾਬੀ ਆਉਣ ਕਾਰਨ ਟੋਕਿਓ ਓਲੰਪਿਕ ‘ਚ ਮਨੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।