Home Desh ਅਮਨ ਸਹਿਰਾਵਤ ਨੇ 10 ਘੰਟਿਆਂ ‘ਚ ਘਟਾਇਆ ਸਾਢੇ 4 ਕਿੱਲੋ ਭਾਰ, ਤਾਂਹੀ... Deshlatest NewsSports ਅਮਨ ਸਹਿਰਾਵਤ ਨੇ 10 ਘੰਟਿਆਂ ‘ਚ ਘਟਾਇਆ ਸਾਢੇ 4 ਕਿੱਲੋ ਭਾਰ, ਤਾਂਹੀ ਜਿੱਤ ਸਕੇ ਮੈਡਲ…ਅਗਲੀ ਵਾਰ ਗੋਲਡ ਦਾ ਵਾਅਦਾ By admin - August 10, 2024 35 0 FacebookTwitterPinterestWhatsApp Bronze Medal ਜਿੱਤਣ ਤੋਂ ਬਾਅਦ Aman Sehrawat ਦੇ ਕੋਚ ਜਗਮੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹੋਏ ਸੈਮੀਫਾਈਨਲ ਮੈਚ ‘ਚ ਅਮਨ ਦੀ ਹਾਰ ਹੋਈ ਸੀ। ਪੈਰਿਸ ਓਲੰਪਿਕ ‘ਚ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ 57 ਕਿਲੋਗ੍ਰਾਮ ਵਰਗ ‘ਚ ਦੇਸ਼ ਲਈ ਬ੍ਰੌਨਜ਼ ਮੈਡਲ ਜਿੱਤਿਆ ਹੈ। ਹੁਣ ਅਮਨ ਦੀ ਕਾਮਯਾਬੀ ਦੀ ਹੈਰਾਨ ਕਰ ਦੇਣ ਵਾਲੀ ਕਹਾਣੀ ਸਾਹਮਣੇ ਆਈ ਹੈ। ਬ੍ਰੌਨਜ਼ ਮੈਡਲ ਜਿੱਤਣ ਤੋਂ ਬਾਅਦ ਅਮਨ ਦੇ ਕੋਚ ਜਗਮੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹੋਏ ਸੈਮੀਫਾਈਨਲ ਮੈਚ ‘ਚ ਅਮਨ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਇਹ 61 ਕਿਲੋ 500 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਅਮਨ ਨੇ ਪੂਰੀ ਰਾਤ ਸਖ਼ਤ ਮਿਹਨਤ ਕੀਤੀ ਤੇ ਕਰੀਬ 10 ਘੰਟਿਆਂ ‘ਚ 4.5 ਕਿਲੋ ਭਾਰ ਘਟਾ ਲਿਆ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਦੇਰ ਰਾਤ ਹੋਏ ਮੈਚ ‘ਚ ਅਮਨ ਸਹਿਰਾਵਤ ਨੇ ਪਿਊਰਟੋ ਰਿਕੋ ਕੇ ਡੇਰੀਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਬ੍ਰੌਨਜ਼ ਮੈਡਲ ਜਿੱਤਿਆ। ਪੈਰਿਸ ਓਲੰਪਿਕ 2024 ‘ਚ ਕੁਸ਼ਤੀ ‘ਚ ਭਾਰਤ ਦਾ ਇਹ ਪਹਿਲਾ ਮੈਡਲ ਹੈ। Aman Sehrawat Success Story : 61.500 ਕਿਲੋਗ੍ਰਾਮ ਤੋਂ 56.900 ਕਿਲੋਗ੍ਰਾਮ ਤਕ ਭਾਰ ਸੈਮੀਫਾਈਨਲ ਤੋਂ ਠੀਕ ਬਾਅਦ ਕੋਚ ਨੂੰ ਪਤਾ ਲੱਗਾ ਕਿ ਅਮਨ ਦਾ ਭਾਰ ਜ਼ਿਆਦਾ ਹੈ। ਸੈਮੀਫਾਈਨਲ ਮੈਚ ਤੋਂ ਬਾਅਦ ਭਾਰ ਘਟਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਕੋਚ ਨੇ ਦੱਸਿਆ ਕਿ ਅਮਨ ਨੂੰ ਰਾਤ ਭਰ ਰਨਿੰਗ ਕਰਵਾਈ ਗਈ। ਇਸ ਨਾਲ ਖ਼ੂਬ ਪਸੀਨਾ ਨਿਕਲਿਆ। ਵਿੰਡ ਸ਼ੀਟਰ ਪਹਿਨਾਈ ਗਈ ਤਾਂ ਜੋ ਪਸੀਨਾ ਨਿਕਲੇ ਤੇ ਭਾਰ ਘੱਟ ਕੀਤਾ ਜਾ ਸਕੇ। ਸਾਰੀ ਰਾਤ ਸਖ਼ਤ ਮਿਹਨਤ ਤੋਂ ਬਾਅਦ ਸ਼ੁੱਕਰਵਾਰ ਨੂੰ ਅਮਨ ਦਾ ਭਾਰ 4.5 ਕਿਲੋ ਘੱਟ ਗਿਆ। ਭਾਰ ਘੱਟ ਨਾ ਹੁੰਦਾ ਤਾਂ ਅਮਨ ਵੀ ਵਿਨੇਸ਼ ਫੋਗਾਟ ਵਾਂਗ ਮੁਕਾਬਲੇ ਤੋਂ ਵਾਂਝਾ ਰਹਿ ਜਾਂਦਾ। ਅਮਨ ਦਾ ਵਾਅਦਾ – ਅਗਲੀ ਵਾਰ ਗੋਲਡ ਅੱਜ ਪੂਰੇ ਦੇਸ਼ ਵਿਚ ਅਮਨ ਸਹਿਰਾਵਤ ਦੀ ਚਰਚਾ ਹੋ ਰਹੀ ਹੈ। ਅਮਨ ਓਲੰਪਿਕ ‘ਚ ਵਿਅਕਤੀਗਤ ਮੈਡਲ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਬਣ ਗਿਆ ਹੈ। ਅਮਨ ਨੇ 21 ਸਾਲ 0 ਮਹੀਨੇ 24 ਦਿਨ ਦੀ ਉਮਰ ‘ਚ ਇਹ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਪੀਵੀ ਸਿੰਧੂ ਦੇ ਨਾਂ ਸੀ ਜਿਸ ਨੇ 2016 ‘ਚ 21 ਸਾਲ 1 ਮਹੀਨਾ ਤੇ 14 ਦਿਨ ਦੀ ਉਮਰ ‘ਚ ਮੈਡਲ ਜਿੱਤਿਆ ਸੀ। ਅਮਨ ਨੇ ਅਗਲੇ ਓਲੰਪਿਕ ‘ਚ ਹੋਰ ਸਖ਼ਤ ਮਿਹਨਤ ਕਰਨ ਤੇ ਗੋਲਡ ਮੈਡਲ ਜਿੱਤਣ ਦਾ ਵਾਅਦਾ ਕੀਤਾ ਹੈ।