Home Crime NIA ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਭਰਾ ਨੂੰ ਦੁਬਈ ‘ਚੋਂ ਕੀਤਾ...

NIA ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਭਰਾ ਨੂੰ ਦੁਬਈ ‘ਚੋਂ ਕੀਤਾ ਗ੍ਰਿਫ਼ਤਾਰ, RPG ਹਮਲੇ ਦੇ ਮਾਮਲੇ ’ਚ ਮੁੱਖ ਸਾਜ਼ਿਸ਼ਘਾੜਾ ਹੈ ਲੰਡਾ

65
0

ਇਸ ਹਮਲੇ ਦੀ ਸਾਰੀ ਸਾਜ਼ਿਸ਼ ਕੈਨੇਡਾ ’ਚ ਰਹਿ ਰਹੇ ਗੈਂਗਸਟਰ/ਦਹਿਸ਼ਤਗਰਦ ਲਖਬੀਰ ਸਿੰਘ(Lakhbir Landa) ਸੰਧੂ ਉਰਫ਼ ਲੰਡਾ ਤੇ ਪਾਕਿਸਤਾਨ(Pakistan) ’ਚ ਰਹਿੰਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਘੜੀ ਸੀ।

ਪੰਜਾਬ ਪੁਲਿਸ(Punjab Police) ਦੇ ਇੰਟੈਲੀਜੈਂਸ ਹੈੱਡਕੁਆਰਟਰਜ਼ ’ਤੇ ਆਰਪੀਜੀ(RPG) ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਲਖਬੀਰ ਸਿੰਘ ਲੰਡਾ ਦੇ ਭਰਾ ਤਰਸੇਮ ਸਿੰਘ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਦੁਬਈ(Dubai) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਐੱਨਆਈਏ ਦੀ ਵਿਦੇਸ਼ ’ਚ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਤਰਸੇਮ ਸਿੰਘ ਦਾ ਇਸ ਹਮਲੇ ’ਚ ਕੋਈ ਹੱਥ ਸੀ ਜਾਂ ਨਹੀਂ। ਇਸ ਮਾਮਲੇ ’ਚ ਪਹਿਲਾਂ ਵੀ ਕੁਝ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ 9 ਮਈ, 2022 ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰਜ਼ ’ਤੇ RPG (ਰਾਕੇਟ ਪ੍ਰੋਪੈਲੇਡ ਗ੍ਰਨੇਡ) ਦਾਗ਼ ਕੇ ਹਮਲਾ ਕੀਤਾ ਗਿਆ ਸੀ। ਜ਼ਬਰਦਸਤ ਧਮਾਕੇ ਕਾਰਨ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ ਸਨ ਤੇ ਸਜਾਵਟੀ ਸੀਲਿੰਗ ਦਾ ਇੱਕ ਹਿੱਸਾ ਡਿੱਗ ਗਿਆ ਸੀ। ਹਾਲਾਂਕਿ ਹਮਲੇ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਹਮਲੇ ਦੀ ਸਾਰੀ ਸਾਜ਼ਿਸ਼ ਕੈਨੇਡਾ ’ਚ ਰਹਿ ਰਹੇ ਗੈਂਗਸਟਰ/ਦਹਿਸ਼ਤਗਰਦ ਲਖਬੀਰ ਸਿੰਘ(Lakhbir Landa) ਸੰਧੂ ਉਰਫ਼ ਲੰਡਾ ਤੇ ਪਾਕਿਸਤਾਨ(Pakistan) ’ਚ ਰਹਿੰਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਘੜੀ ਸੀ। ਹਰਵਿੰਦਰ ਸਿੰਘ ਰਿੰਦਾ (Rinda)ਦਾ ਬੀਤੇ ਵਰ੍ਹੇ ਨਵੰਬਰ ’ਚ ਕਤਲ ਹੋ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਬਾਅਦ ’ਚ ਦਵਿੰਦਰ ਬੰਬੀਹਾ ਗਰੁੱਪ(Bambiha Group) ਨੇ ਲਈ ਸੀ।
Previous articleManish Sisodia Bail : ‘ਨਫ਼ਰਤ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਦੀ’, ‘ਆਪ’ ‘ਚ ਖ਼ੁਸ਼ੀ ਦੀ ਲਹਿਰ, SC ਦੇ ਫ਼ੈਸਲੇ ‘ਤੇ ਦਿੱਤੀ ਪ੍ਰਤੀਕਿਰਿਆ
Next articleIsrael strike : ਨਮਾਜ਼ ਅਦਾ ਕਰਨ ਵਾਲਿਆਂ ‘ਤੇ ਇਜ਼ਰਾਈਲ ਨੇ ਕੀਤਾ ਹਮਲਾ, 100 ਤੋਂ ਵੱਧ ਦੀ ਮੌਤ

LEAVE A REPLY

Please enter your comment!
Please enter your name here