Home Desh ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਸੰਬੰਧੀ ਮੀਟਿੰਗ ਚ ਪ੍ਰਿੰਸੀਪਲ ਤੇ ਅਧਿਆਪਕਾਂ ਦੀਆਂ ਖਾਲੀ...

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਸੰਬੰਧੀ ਮੀਟਿੰਗ ਚ ਪ੍ਰਿੰਸੀਪਲ ਤੇ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਕੀਤਾ ਵਿਚਾਰ

38
0

ਇਸ ਸੰਬੰਧੀ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਮਾਨਯੋਗ ਮੰਤਰੀ ਵੱਲੋਂ ਇਹਨਾਂ ਮਸਲਿਆਂ ਨੂੰ ਸਕਾਰਾਤਮਿਕ ਰੂਪ ਵਿੱਚ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ।

 ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਸੰਬੰਧੀ ਦੱਸਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖੁਸ਼ਨੁਮਾ ਮਾਹੌਲ ਵਿੱਚ ਹੋਈ ਜਿਸ ਵਿੱਚ ਲੈਕਚਰਾਰ ਕਾਡਰ ਨਾਲ ਸੰਬੰਧਿਤ ਮਸਲਿਆਂ ਨੂੰ ਤਫਸੀਲ ਨਾਲ ਵਿਚਾਰਿਆ ਗਿਆ ਇਸ ਵਿੱਚ 2018 ਦੇ ਪੀਈਐੱਸ-A ਸਿੱਖਿਆ ਨਿਯਮਾਂ ਵਿਚਲੀਆਂ ਖ਼ਾਮੀਆਂ, ਵਿੱਦਿਅਕ ਯੋਗਤਾ, ਪ੍ਰਮੋਸ਼ਨ ਕੋਟਾ, ਤਜ਼ਰਬਾ ਅਤੇ ਪ੍ਰਮੋਸ਼ਨਾ ਜਲਦੀ ਕਰਨ ਤੇ ਵਿਚਾਰ ਚਰਚਾ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪ੍ਰਿੰਸੀਪਲ ਦੀਆਂ ਤਕਰੀਬਨ 740 ਪੋਸਟਾਂ ਖ਼ਾਲੀ ਹਨ। ਜਿਸ ਨਾਲ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ ਇਸ ਕਰ ਕੇ ਬਤੌਰ ਪ੍ਰਿੰਸੀਪਲ ਜਲਦੀ ਤਰੱਕੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਪ੍ਰਿੰਸੀਪਲ ਦੀ ਭਰਤੀ ਲਈ ਤਰੱਕੀ ਦਾ ਅਨੁਪਾਤ 75 ਫੀਸਦੀ ਤੇ ਸਿੱਧੀ ਭਰਤੀ ਦਾ ਅਨੁਪਾਤ 25 ਫੀਸਦੀ ਕਰਨ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੂਰੀਆਂ ਅਸਾਮੀਆਂ ਦੇਣ, ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਤਰੱਕੀਆਂ ਕਰ ਕੇ ਲੈਕਚਰਾਰਾ ਦੀਆਂ ਖ਼ਾਲੀ ਅਸਾਮੀਆਂ ਭਰਨ, ਰਿਵਰਸ਼ਨ ਦੇ ਅਧੀਨ ਆਏ ਲੈਕਚਰਾਰਾ ਨੂੰ ਏਸੀਪੀ ਲਗਾਉਣ, ਏਸੀਆਰ ਵਿੱਚ ਸੋਧਾਂ ਕਰਨ ਦੇ ਮੁੱਦੇ ਵਿਚਾਰੇ ਗਏ।
ਇਸ ਸੰਬੰਧੀ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਮਾਨਯੋਗ ਮੰਤਰੀ ਵੱਲੋਂ ਇਹਨਾਂ ਮਸਲਿਆਂ ਨੂੰ ਸਕਾਰਾਤਮਿਕ ਰੂਪ ਵਿੱਚ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ। ਸੂਬਾ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਈ ਜਾਈਜ਼ ਮੰਗਾਂ ਸੰਬੰਧੀ ਮੰਤਰੀ ਵੱਲੋਂ ਮੌਕੇ ’ਤੇ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਮੌਕੇ ’ਤੇ ਗੁਰਪ੍ਰੀਤ ਸਿੰਘ ਸੂਬਾ ਸਕੱਤਰ ਅਵਤਾਰ ਸਿੰਘ ਪ੍ਰਧਾਨ ਰੋਪੜ, ਹਰਮੰਦਰ ਸਿੰਘ, ਜਗਜੀਤ ਸਿੰਘ ਡਾਇਟ ਦਿਉਣ ਬਠਿੰਡਾ ਬਾਬੂ ਸਿੰਘ ਬਠਿੰਡਾ, ਸੁਖਬੀਰ ਸਿੰਘ, ਕੰਵਰਜੀਤ ਸਿੰਘ, ਡਾਇਟ ਫਰੀਦਕੋਟ ਬਿਨਾਕਸ਼ੀ ਸੋਢੀ, ਪਰਮਿੰਦਰ ਕੌਰ ਤੇ ਹੋਰ ਮੈਂਬਰ ਹਾਜ਼ਰ ਸਨ।
Previous articlePunjab News: ਰਾਜਾ ਵੜਿੰਗ ਨੇ ਲੋਕ ਸਭਾ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ
Next articleਭਾਰਤ ‘ਚ ਘੁਸਪੈਠ ਕਰ ਰਹੇ ਸਨ 11 ਬੰਗਲਾਦੇਸ਼ੀ ਨਾਗਰਿਕ, BSF ਨੇ ਕੀਤਾ ਗ੍ਰਿਫ਼ਤਾਰ

LEAVE A REPLY

Please enter your comment!
Please enter your name here