ਸੁਨਹਿਰੀ ਭਵਿੱਖ ਵਾਸਤੇ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨਾਂ ਦੀਆਂ ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਕਾਰਨਾਂ ਦੇ ਨਾਲ ਹੋ ਰਹੀਆਂ ਮੌਤਾਂ ਭਾਰੀ ਚਿੰਤਾ ਦਾ ਵਿਸ਼ਾ ਹੈ।
ਸੁਨਹਿਰੀ ਭਵਿੱਖ ਵਾਸਤੇ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨਾਂ ਦੀਆਂ ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਕਾਰਨਾਂ ਦੇ ਨਾਲ ਹੋ ਰਹੀਆਂ ਮੌਤਾਂ ਭਾਰੀ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਢਿੱਲਵਾਂ ਵਿਚ ਪੈਂਦੇ ਪਿੰਡ ਬਿਜਲੀ ਨੰਗਲ ਦੇ ਵਸਨੀਕ ਨੌਜਵਾਨ ਦੀ ਕੈਨੇਡਾ ਵਿਚ ਅਚਾਨਕ ਮੌਤ ਹੋ ਗਈ।
ਇਸ ਸਬੰਧੀ ਭਰੇ ਮਨ ਨਾਲ ਮ੍ਰਿਤਕ ਬਲਪ੍ਰੀਤ ਸਿੰਘ ਉਮਰ 27 ਸਾਲ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਜੋ ਕਿ ਸਟੱਡੀ ਬੇਸ ਤੇ ਕੈਨੇਡਾ ਗਈ ਸੀ ਤੇ ਪੱਕੇ ਹੋਣ ਤੋਂ ਬਾਅਦ ਉਸਨੇ ਉਸਦੇ ਪੁੱਤਰ ਨੂੰ ਪੱਕੇ ਤੌਰ ‘ਤੇ ਕੈਨੇਡਾ ਬੁਲਾਇਆ ਸੀ, ਉਸਦਾ ਪੁੱਤਰ ਇਸੇ ਸਾਲ ਅਪ੍ਰੈਲ ਮਹੀਨੇ ਚ ਪੱਕੇ ਤੌਰ ਤੇ ਕੈਨੇਡਾ ਦੇ ਸ਼ਹਿਰ ਸਰੀ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਉੱਥੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਪ੍ਰੀਤ ਸਿੰਘ ਦੀ ਅਚਾਨਕ ਮੌਤ ਹੈ ਹੋ ਗਈ ਹੈ, ਇਹ ਦੁੱਖ ਭਰੀ ਖ਼ਬਰ ਸੁਣ ਕੇ ਪੂਰੇ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।