Home Crime Crime News : Gurdaspur ਦਾ ਵੱਡਾ ਤਸਕਰ ਬਿੱਲਾ NCB ਨੇ ਕੀਤਾ ਕਾਬੂ,...

Crime News : Gurdaspur ਦਾ ਵੱਡਾ ਤਸਕਰ ਬਿੱਲਾ NCB ਨੇ ਕੀਤਾ ਕਾਬੂ, ਡਿਬਰੂਗੜ੍ਹ ਜੇਲ੍ਹ ‘ਚ ਹੋਵੇਗਾ ਬੰਦ

44
0

DGP Punjab ਨੇ ਦੱਸਿਆ ਕਿ ਬਲਵਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰ ਰਿਹਾ ਸੀ ਅਤੇ ਉਸਦੇ ਤਾਰ ਪਾਕਿਸਤਾਨੀ ਤਸਕਰਾਂ (Pakistan Smuggler) ਨਾਲ਼ ਜੁੜੇ ਹੋਏ ਸਨ। 

ਨਾਰਕੋਟਿਕਸ ਕੰਟਰੋਲ ਬਿਊਰੋ (NCB) ਤੇ ਪੰਜਾਬ ਪੁਲਿਸ (Punjab Police) ਵੱਲੋਂ ਸਾਂਝੇ ਤੌਰ ‘ਤੇ ਚਲਾਈ ਗਈ ਮੁਹਿੰਮ ਦੌਰਾਨ ਗੁਰਦਾਸਪੁਰ ਸ਼ਹਿਰ (Gurdaspur City) ਦੇ ਇਲਾਕੇ ਤੋਂ ਇਕ ਵੱਡੇ ਅੰਤਰਾਸ਼ਟਰੀ ਤਸਕਰ (International Drug Smuggler) ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਜੋ ਮੂਲ ਰੂਪ ਵਿੱਚ ਤਰਨ ਤਾਰਨ ਦਾ ਨਿਵਾਸੀ ਹੈ, ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ (Drug Smuggling) ਕਰ ਰਿਹਾ ਸੀ ਅਤੇ ਉਸਦੇ ਤਾਰ ਪਾਕਿਸਤਾਨੀ ਤਸਕਰਾਂ ਨਾਲ਼ ਜੁੜੇ ਹੋਏ ਸਨ। ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਉਸਦੇ ਖਿਲਾਫ਼ ਇਕ ਦਰਜਨ ਦੇ ਕਰੀਬ ਮਾਮਲੇ ਦਰਜ਼ ਹਨ।
ਐਨਸੀਬੀ ਵਲੋਂ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੀ ਮਦਦ ਨਾਲ਼ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ। ਓਧਰ ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਵੀ ਐਕਸ ਤੇ ਪੋਸਟ ਪਾ ਕੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਡੀਜੀਪੀ ਨੇ ਲਿਖਿਆ ਕਿ ਨਜ਼ਰਬੰਦੀ ਆਰਡਰ 3(1) ਐਨਡੀਪੀ ਐੱਸ ਐਕਟ ਤਹਿਤ ਬਲਵਿੰਦਰ ਸਿੰਘ ਨੂੰ ਨਜ਼ਰਬੰਦੀ ਹੁਕਮ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਸ ਅਨੁਸਾਰ ਨਜ਼ਰਬੰਦੀ ਦੀ ਮਿਆਦ ਦੌਰਾਨ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਰਹੇਗਾ। ਉਹਨਾਂ ਦੱਸਿਆ ਕਿ
ਬਿੱਲਾ ਖ਼ਿਲਾਫ਼ ਐਨਡੀਪੀਐਸ ਐਕਟ ਦੇ ਦਸ ਤੋਂ ਵੱਧ ਕੇਸ ਦਰਜ ਹਨ, ਜੋ ਇਸ ਵੇਲੇ ਜ਼ਮਾਨਤ ’ਤੇ ਸੀ। ਉਹ ਪਾਕਿਸਤਾਨੀ ਸਮੱਗਲਰਾਂ ਨਾਲ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਵਿੱਚ ਸ਼ਾਮਲ ਹੈ।
Previous articleShri Sidh Baba Sodal ਮੇਲਾ 17 September ਨੂੰ, ਝੰਡੇ ਦੀ ਰਸਮ 18 August ਨੂੰ
Next articlePunjab: ਅਜੇ ਤਕ ਨਹੀਂ ਮਿਲੀਆਂ 2 ਮ੍ਰਿਤਕਾਂ ਦੀਆਂ ਲਾਸ਼ਾਂ, ਚੌਕੀ ਇੰਚਾਰਜ ਦੀ ਦਲੇਰੀ ਦੀ ਹਰ ਪਾਸੇ ਹੋ ਰਹੀ ਚਰਚਾ

LEAVE A REPLY

Please enter your comment!
Please enter your name here