Home Desh Punjab: ਅਜੇ ਤਕ ਨਹੀਂ ਮਿਲੀਆਂ 2 ਮ੍ਰਿਤਕਾਂ ਦੀਆਂ ਲਾਸ਼ਾਂ, ਚੌਕੀ ਇੰਚਾਰਜ ਦੀ... Deshlatest NewsPanjab Punjab: ਅਜੇ ਤਕ ਨਹੀਂ ਮਿਲੀਆਂ 2 ਮ੍ਰਿਤਕਾਂ ਦੀਆਂ ਲਾਸ਼ਾਂ, ਚੌਕੀ ਇੰਚਾਰਜ ਦੀ ਦਲੇਰੀ ਦੀ ਹਰ ਪਾਸੇ ਹੋ ਰਹੀ ਚਰਚਾ By admin - August 13, 2024 162 0 FacebookTwitterPinterestWhatsApp ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ ’ਤੇ ਪੁਲਿਸ ਅਤੇ ਬਚਾਓ ਟੀਮਾਂ ਵਲੋਂ ਦੋ ਲਾ਼ਸ਼ਾਂ ਨੂੰ ਲੱਭਿਆ ਜਾ ਰਿਹਾ ਹੈ। ਐਤਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਜ਼ਿਲ੍ਹਾ ਹੁਸ਼ਿਆਰਪੁਰ (Hoshiarpur) ‘ਚ ਵਾਪਰੇ ਦਰਦਨਾਕ ਹਾਦਸੇ (Painful Accident) ‘ਚ ਮਰੇ 11 ਵਿਅਕਤੀਆਂ ਵਿੱਚੋਂ ਨੌਂ ਲਾਸ਼ਾਂ ਤਾਂ ਪਿੰਡ ਵਾਸੀਆਂ ਨੇ ਜੇਜੋਂ ਪੁਲਿਸ ਚੌਕੀ ਦੇ ਇੰਚਾਰਜ ਮੰਨਾ ਸਿੰਘ ਦੀ ਅਗਵਾਈ ਹੇਠ ਲੱਭ ਲਈਆਂ ਗਈਆਂ ਸਨ ਪਰੰਤੂ ਅਜੇ ਤੱਕ ਦੋ ਲਾਸ਼ਾਂ ਨਹੀਂ ਮਿਲੀਆਂ ਜਿਸ ਨੂੰ ਰੈਸਕਿਊ ਟੀਮਾਂ ਅਤੇ ਡੌਗ ਸਕੁਐਡ ਦੇ ਮੁਲਾਜ਼ਮ ਕੁੱਤਿਆਂ ਨੂੰ ਲੈ ਕੇ ਆਸ-ਪਾਸ ਦੇ ਚੋਆਂ ‘ਚ ਸਰਗਰਮੀ ਨਾਲ ਭਾਲ ਕਰ ਰਹੇ ਹਨ। ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਲਾਸ਼ਾਂ ਰੇਤ ਹੇਠਾਂ ਦੱਬ ਨਾ ਗਈਆਂ ਹੋਣ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ (Himachal Pradesh) ਦੇ ਪਿੰਡ ਦੇਹਲਾਂ ਤੋਂ ਵਿਆਹ ਸਮਾਗਮ ਲਈ ਜਾ ਰਹੇ ਇੱਕੋ ਪਰਿਵਾਰ ਨਾਲ ਸਬੰਧਤ 11 ਲੋਕਾਂ ਦੀ ਪੰਜਾਬ-ਹਿਮਾਚਲ ਪ੍ਰਦੇਸ਼ ਸੀਮਾ ’ਤੇ ਜੇਜੋਂ ਦੁਆਬਾ (Jaijon Doaba) ਦੇ ਚੋਅ ‘ਚ ਹੜ੍ਹ (Flood) ਜਾਣ ਕਾਰਨ ਹੋਈ ਮੌਤ ਦੇ ਮਾਮਲੇ ‘ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ ’ਤੇ ਪੁਲਿਸ ਅਤੇ ਬਚਾਓ ਟੀਮਾਂ ਵਲੋਂ ਦੋ ਲਾ਼ਸ਼ਾਂ ਨੂੰ ਲੱਭਿਆ ਜਾ ਰਿਹਾ ਹੈ। 9 ਮ੍ਰਿਤਕਾਂ ਦੀਆਂ ਲਾਸ਼ਾਂ ਤਾਂ ਪ੍ਰਸ਼ਾਸਨ ਅਤੇ ਜੋਜੋਂ ਪੁਲਿਸ ਚੌਕੀ ਵਲੋਂ ਦੋ ਘੰਟਿਆਂ ‘ਚ ਬਰਾਮਦ ਕਰ ਲਈਆਂ ਸਨ ਪਰ ਸਰੂਪ ਚੰਦ ਤੇ ਉਸ ਦੀ ਸਾਲੀ ਸੁਰਿੰਦਰ ਕੌਰ ਉਰਫ਼ ਛਿੰਨੋ ਪਤਨੀ ਅਮਰੀਕ ਸਿੰਘ ਵਾਸੀ ਭਟੋਲੀ ਦੀਆਂ ਲਾਸ਼ਾਂ ਅਜੇ ਤਕ ਨਹੀਂ ਮਿਲੀਆਂ। ਬੀਤੇ ਕੱਲ੍ਹ ਤੋਂ ਹੀ ਡਾਗ ਸਕੁਐਡ ਦੀ ਸਹਾਇਤਾ ਨਾਲ ਲਾਸ਼ਾਂ ਲੱਭਣ ਦਾ ਕੰਮ ਜਾਰੀ ਹੈ। ਪੁਲਿਸ ਵਿਭਾਗ ਅਨੁਸਾਰ ਲਾਸ਼ਾਂ ਰੇਤਾ ਹੇਠਾਂ ਦੱਬੀਆਂ ਹੋਣ ਦਾ ਖ਼ਦਸ਼ਾ ਹੈ ਜਿਸ ਕਾਰਨ ਸਮਾਂ ਲੱਗ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਲਾਸ਼ਾਂ ਨੂੰ ਲੱਭ ਲਿਆ ਜਾਵਗਾ। ਚੌਕੀ ਇੰਚਾਰਜ ਮੰਨਾ ਸਿੰਘ ਦੀ ਦਲੇਰੀ ਪਿੰਡ ਦੇ ਲੋਕਾਂ ਅਨੁਸਾਰ ਚੋਅ ਦੇ ਨੇੜੇ ਹੀ ਸਭ ਤੋਂ ਪਹਿਲਾਂ ਪੁਲਿਸ ਚੌਕੀ ਦੇ ਇੰਚਾਰਜ ਮੰਨਾਂ ਸਿੰਘ ਟੀਮ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਪਿੰਡ ਦੇ ਨੌਜਵਾਨਾਂ ਦੀ ਸਹਾਇਤਾ ਨਾਲ ਇੱਕ ਦੀਪਕ ਕੁਮਾਰ ਨੌਜਵਾਨ ਨੂੰ ਬਚਾਅ ਲਿਆ ਸੀ। ਪਾਣੀ ਘਟਣ ਤੋਂ ਬਾਅਦ ਚੌਕੀ ਇੰਚਾਰਜ ਮੰਨਾਂ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਖ਼ੁਦ ਵੀ ਪਾਣੀ ਵਿਚ ਉੱਤਰੇ ਤੇ ਇਸ ਦੌਰਾਨ ਪਾਣੀ ਵਿਚ ਆ ਰਹੇ ਤੇਜ਼ ਰਫ਼ਤਾਰ ਪੱਥਰਾਂ ਤੇ ਰੋੜਿਆਂ ਨਾਲ ਉਨ੍ਹਾਂ ਦੇ ਕੁੱਝ ਸੱਟਾਂ ਵੀ ਲੱਗੀਆਂ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਮੰਲਾਂ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸ਼ਨਿਕ ਟੀਮਾਂ ਦੇ ਆਉਣ ਤੋਂ ਪਹਿਲਾਂ ਹੀ ਨੌਂ ਲਾ਼ਸਾਂ ਲੱਭ ਲਈਆਂ ਸਨ। ਲੋਕਾਂ ਨੇ ਮੰਗ ਕੀਤੀ ਕਿ ਪਿੰਡ ਦੇ ਨੌਜਵਾਨਾਂ ਦੇ ਨਾਲ ਨਾਲ ਮੰਲਾਂ ਸਿੰਘ ਨੂੰ ਵੀ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇ।