ਆਪਣੇ ਸੰਬੋਧਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ‘ਤੇ ਆਏ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ।
Independence Day 2024 ਦੇਸ਼ ਅੱਜ 78ਵਾਂ ਸੁਤੰਤਰਤਾ ਦਿਵਸ (78th Independence Day) ਮਨਾ ਰਿਹਾ ਹੈ। ਅੱਜ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (pm modi) ਨੇ ਲਾਲ ਕਿਲ੍ਹੇ (red fort) ਤੋਂ ਤਿਰੰਗਾ ਝੰਡਾ ਲਹਿਰਾਇਆ ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਪੀਐਮ ਨੇ ਆਪਣੇ ਸੰਬੋਧਨ ਵਿੱਚ ਕਈ ਵੱਡੀਆਂ ਗੱਲਾਂ ਵੀ ਕਹੀਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਆਪਣੇ ਭਵਿੱਖ ਦੇ ਵਿਕਾਸ ਮਾਡਲ ਦੀ ਰੂਪਰੇਖਾ ਉਲੀਕੀ।
ਆਪਣੇ ਸੰਬੋਧਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ‘ਤੇ ਆਏ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ। ਲਾਲ ਕਿਲ੍ਹਾ ਹੀ ਨਹੀਂ, ਦੇਸ਼ ਦੇ ਕੋਨੇ-ਕੋਨੇ ‘ਚ ਅੱਜ ਆਜ਼ਾਦੀ ਦਾ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਆਓ ਤਸਵੀਰਾਂ ਰਾਹੀਂ ਦੇਖਦੇ ਹਾਂ ਦੇਸ਼ ‘ਚ ਕਿਵੇਂ ਮਨਾਇਆ ਗਿਆ ਆਜ਼ਾਦੀ ਦਿਵਸ…
ਪੀਐੱਮ ਮੋਦੀ ਨੇ ਗਾਂਧੀ ਜੀ ਨੂੰ ਦਿੱਤੀ ਸ਼ਰਧਾਂਜਲੀ
ਪੀਐਮ ਮੋਦੀ ਅੱਜ ਸਭ ਤੋਂ ਪਹਿਲਾਂ ਰਾਜਘਾਟ ਪੁੱਜੇ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।

ਇਸ ਤੋਂ ਬਾਅਦ ਪੀਐਮ ਮੋਦੀ ਨੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਇਆ।
ਰਾਹੁਲ ਗਾਂਧੀ ਨੇ ਵੀ ਹੋਏ ਸ਼ਾਮਲ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ।

ਲਾਲ ਕਿਲ੍ਹੇ ‘ਤੇ ਆਪਣੇ ਸੰਬੋਧਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉੱਥੇ ਮੌਜੂਦ ਛੋਟੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ।
ਲਾਲ ਕਿਲ੍ਹੇ ‘ਤੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ‘ਚ ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਤ ਗਡਕਰੀ ਅਤੇ ਕਈ ਸੀਨੀਅਰ ਨੇਤਾ ਸ਼ਾਮਲ ਹੋਏ।

ਇਸ ਦੇ ਨਾਲ ਹੀ ਦੇਸ਼ ਨੇ ਆਜ਼ਾਦੀ ਦਿਹਾੜਾ ਮਨਾਇਆ ਅਤੇ ਜੰਮੂ-ਕਸ਼ਮੀਰ ਦੇ ਲਾਲ ਚੌਕ ਤੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਤੱਕ ਝੰਡਾ ਲਹਿਰਾਇਆ।

ਆਜ਼ਾਦੀ ਦਾ ਇਹ ਤਿਉਹਾਰ ਜ਼ਮੀਨ ‘ਤੇ ਹੀ ਨਹੀਂ ਸਗੋਂ ਪਹਾੜਾਂ ਅਤੇ ਸਮੁੰਦਰ ‘ਚ ਵੀ ਮਨਾਇਆ ਗਿਆ। ਜਿੱਥੇ ਫੌਜ ਨੇ 14 ਹਜ਼ਾਰ ਕਿਲੋਮੀਟਰ ਦੀਆਂ ਉੱਚੀਆਂ ਪਹਾੜੀਆਂ ‘ਤੇ ਝੰਡਾ ਲਹਿਰਾਇਆ, ਉਥੇ ਜਲ ਸੈਨਾ ਨੇ ਆਪਣੇ ਜੰਗੀ ਬੇੜੇ ‘ਤੇ ਤਿਰੰਗਾ ਲਹਿਰਾਇਆ।