Home Desh ਪੈਰਾ ਓਲੰਪਿਕ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ CM Mann ਨੇ ਦਿੱਤੀਆਂ...

ਪੈਰਾ ਓਲੰਪਿਕ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ CM Mann ਨੇ ਦਿੱਤੀਆਂ ਸ਼ੁਭਕਾਮਨਾਵਾਂ, ਤਿਆਰੀ ਲਈ ਹਰੇਕ ਪੈਰਾ ਓਲੰਪਿਕ ਖਿਡਾਰੀ ਨੂੰ ਦਿੱਤੇ 15 ਲੱਖ ਰੁਪਏ

55
0

 ਖ਼ਜ਼ਾਨਚੀ ਸ਼ਮਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਤੀਜੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਪੈਰਾਂ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਜਾਣ।

ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਓਲੰਪਿਕ ਖੇਡਾਂ ਪੈਰਿਸ ਵਿੱਚ ਮੈਡਲ ਜਿੱਤ ਕੇ ਆਉਣ ਵਾਲੇ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ 9.85 ਕਰੋੜ ਰੁਪਏ ਦੀ ਰਾਸ਼ੀ ਵੰਡ ਕੇ ਸਨਮਾਨਿਤ ਕੀਤਾ।
ਮੌਕੇ ’ਤੇ ਹਾਜ਼ਰ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪੈਰਾ ਓਲੰਪਿਕ ਖੇਡਾਂ ਪੈਰਿਸ ਵਿੱਚ 28 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਹਨਾਂ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ 3 ਖਿਡਾਰੀਆਂ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਨੇ 15-15 ਲੱਖ ਰੁਪਏ ਦੀ ਰਾਸ਼ੀ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ, ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 15-15 ਲੱਖ ਰੁਪਏ ਹੋਰ, ਗੋਲਡ ਮੈਡਲ ਜੇਤੂ ਨੂੰ 3 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੂੰ 2 ਕਰੋੜ ਰੁਪਏ ਅਤੇ ਤਾਂਬੇ ਦੇ ਮੈਡਲ ਜੇਤੂ ਨੂੰ 1 ਕਰੋੜ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਖ਼ਜ਼ਾਨਚੀ ਸ਼ਮਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਤੀਜੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਪੈਰਾਂ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਜਾਣ। ਇਸ ਮੰਗ ਨੂੰ ਮੁੱਖ ਮੰਤਰੀ ਸਾਹਿਬ ਨੇ ਮੌਕੇ ’ਤੇ ਹੀ ਮੰਨਦੇ ਹੋਏ ਵਾਅਦਾ ਕੀਤਾ ਕਿ ਇਸ ਵਾਰ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਜਾਣਗੀਆਂ।
ਇਸ ਮੌਕੇ ਪੀਪੀਐੱਸਏ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਜੈਤੋ ਨੇ ਦੱਸਿਆ ਕਿ ਪੈਰਾ ਓਲੰਪਿਕ ਖੇਡਾਂ ਪੈਰਿਸ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਤਿੰਨ ਖਿਡਾਰੀ ਮੁਹੰਮਦ ਯਾਸਿਰ ਕੈਟਾਗਰੀ ਐੱਫ 46 ਸ਼ਾਟਪੁੱਟ, ਪਲਕ ਕੋਹਲੀ ਪੈਰਾ ਬੈਡਮਿੰਟਨ ਅਤੇ ਪਰਮਜੀਤ ਕੁਮਾਰ 49 ਕਿੱਲੋ ਭਾਰ ਵਰਗ ਵਿੱਚ ਪੈਰਾ ਪਾਵਰ ਲਿਫਟਿੰਗ ਲਈ ਅਤੇ ਇਹਨਾਂ ਦੇ ਨਾਲ ਦੋ ਆਫ਼ੀਸ਼ੀਅਲ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਢਿੱਲੋਂ ਵੀ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਵਿਖੇ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ(Cm mann) ਨੇ ਪੈਰਾ ਖਿਡਾਰੀ(Para Olympic athlete) ਮੁਹੰਮਦ ਯਾਸਿਰ, ਪਰਮਜੀਤ ਕੁਮਾਰ ਅਤੇ ਪਲਕ ਕੋਹਲੀ ਨੂੰ 15-15 ਲੱਖ ਰੁਪਏ ਦੀ ਨਕਦ ਰਾਸ਼ੀ ਵੰਡ ਕੇ ਸਨਮਾਨਿਤ ਕੀਤਾ ਅਤੇ ਮੈਡਲ ਜਿੱਤ ਕੇ ਆਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਓਲੰਪਿਕ ਖੇਡਾਂ ਤੋਂ ਬਾਅਦ ਪੈਰਿਸ(Paris) ਵਿਖੇ ਹੀ 28 ਅਗਸਤ ਤੋਂ 8 ਸਤੰਬਰ 2024 ਤੱਕ ‘ਪੈਰਾ ਓਲੰਪਿਕ ਖੇਡਾਂ’ ਹੋ ਰਹੀਆਂ ਹਨ ਜਿਸ ਵਿੱਚ ਸਾਡੇ ਭਾਰਤ ਦੇ 84 ਖਿਡਾਰੀ 12 ਖੇਡਾਂ ਵਿੱਚ ਸ਼ਿਰਕਤ ਕਰਨਗੇ। ਗੌਰਤਲਬ ਹੈ ਕਿ ਪਿਛਲੀਆਂ ‘ਪੈਰਾ ਓਲੰਪਿਕ ਖੇਡਾਂ’ ਜੋ ਕਿ ਟੋਕਿਉ ਵਿਖੇ ਹੋਈਆਂ ਸਨ ਵਿੱਚ ਸਾਡੇ ਦੇਸ਼ ਦੇ 54 ਖਿਡਾਰੀਆਂ ਨੇ 19 ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ 22ਵਾਂ ਸਥਾਨ ਮੱਲਿਆ ਸੀ।
ਇਸ ਮੌਕੇ ਚਰਨਜੀਤ ਸਿੰਘ ਬਰਾੜ, ਦਵਿੰਦਰ ਸਿੰਘ ਟਫ਼ੀ ਬਰਾੜ, ਡਾਕਟਰ ਰਮਨਦੀਪ ਸਿੰਘ ਜੈਤੋ, ਜਗਰੂਪ ਸਿੰਘ ਸੂਬਾ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਇੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ ਬਰਾੜ ਆਦਿ ਨੇ ਵੀ ਪੰਜਾਬ ਦੇ ਪੈਰਾ ਓਲੰਪਿਕ ਖਿਡਾਰੀਆਂ ਨੂੰ ਮੈਡਲ ਜਿੱਤ ਕੇ ਆਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
Previous articlePunjab University ‘ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੀ ਹਰੀ ਝੰਡੀ
Next articleKolkata Case: ਕੀ ਮਹਿਲਾ ਡਾਕਟਰ ਨਾਲ ਹੋਇਆ ਸਮੂਹਿਕ ਜਬਰ ਜਨਾਹ? CBI ਦੇ ਰਿਮਾਂਡ ਨੋਟ ਤੋਂ ਹੋਇਆ ਇਹ ਸਪੱਸ਼ਟ

LEAVE A REPLY

Please enter your comment!
Please enter your name here