Home Desh ‘ਅਦਾਕਾਰਾਂ ਨੂੰ ਮੇਰੇ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ’, Kangana Ranaut...

‘ਅਦਾਕਾਰਾਂ ਨੂੰ ਮੇਰੇ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ’, Kangana Ranaut ਖਿਲਾਫ਼ ਬਾਲੀਵੁੱਡ ‘ਚ ਕੀਤੀ ਗਈ ਸਾਜ਼ਿਸ਼?

55
0

ਕੰਗਨਾ ਰਣੌਤ ਹੁਣ ਸੰਸਦ ਮੈਂਬਰ ਬਣ ਗਈ ਹੈ। ਹਾਲਾਂਕਿ ਉਹ ਫਿਲਮੀ ਦੁਨੀਆ ‘ਚ ਆਪਣਾ ਰਾਜ ਘੱਟ ਕਰਨ ਲਈ ਤਿਆਰ ਨਹੀਂ ਹੈ।

ਕੰਗਨਾ ਰਣੌਤ (Kangana Ranaut) ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਐਮਰਜੈਂਸੀ (Emergency) ਦਾ ਟ੍ਰੇਲਰ ਲਾਂਚ ਹੋਇਆ ਸੀ। ਈਵੈਂਟ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਫਿਲਮ ਇੰਡਸਟਰੀ ਨੇ ਉਸ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਉਸ ਨੇ ਬੜੀ ਮੁਸ਼ਕਲ ਨਾਲ ਐਮਰਜੈਂਸੀ ਫਿਲਮ ਬਣਾਈ ਸੀ। ਹੁਣ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਇੰਡਸਟਰੀ ‘ਚ ਉਸ ਦੇ ਖਿਲਾਫ਼ ਸਾਜ਼ਿਸ਼ ਰਚੀ ਗਈ ਸੀ ਅਤੇ ਅਦਾਕਾਰਾਂ ਨੂੰ ਉਸ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ ਸੀ।
ਕੰਗਨਾ ਰਣੌਤ ਕਿਸੇ ਵੀ ਮੁੱਦੇ ‘ਤੇ ਖੁੱਲ੍ਹ ਕੇ ਬੋਲਣ ਲਈ ਜਾਣੀ ਜਾਂਦੀ ਹੈ। ਚਾਹੇ ਗੱਲ ਫਿਰ ਸਿਆਸਤ ਦੀ ਹੋਵੇ ਜਾਂ ਬਾਲੀਵੁੱਡ ਦੀ। ਉਹ ਅਕਸਰ ਸਿਤਾਰਿਆਂ ਨੂੰ ਇਸ਼ਾਰਿਆਂ ਰਾਹੀਂ ਤਾਅਨਾ ਮਾਰਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਫਿਲਮ ਐਮਰਜੈਂਸੀ ਜਲਦ ਹੀ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਪ੍ਰਮੋਸ਼ਨ ਦੌਰਾਨ ਕੰਗਨਾ ਨੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਹੈ ਜੋ ਉਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਆਪਣੇ ਖਿਲਾਫ਼ ਸਾਜ਼ਿਸ਼ ‘ਤੇ ਬੋਲੀ ਕੰਗਨਾ ਰਣੌਤ

ਕੰਗਨਾ ਰਣੌਤ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ‘ਚ ਕਿਹਾ, “ਕਈ ਕਾਸਟਿੰਗ ਡਾਇਰੈਕਟਰਾਂ ਤੇ ਡੀਓਪੀਜ਼ ਨੇ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਕਾਰਾਂ ਨੂੰ ਮੇਰੇ ਨਾਲ ਕੰਮ ਨਾ ਕਰਨ ਲਈ ਫੋਨ ਆ ਰਹੇ ਸਨ। ਮੇਰੇ ਖਿਲਾਫ਼ ਕਾਫੀ ਸਾਜ਼ਿਸ਼ ਰਚੀ ਗਈ ਸੀ।”
ਐਮਰਜੈਂਸੀ ਦੀ ਕਾਸਟ
ਕੰਗਨਾ ਰਣੌਤ ਹੁਣ ਸੰਸਦ ਮੈਂਬਰ ਬਣ ਗਈ ਹੈ। ਹਾਲਾਂਕਿ ਉਹ ਫਿਲਮੀ ਦੁਨੀਆ ‘ਚ ਆਪਣਾ ਰਾਜ ਘੱਟ ਕਰਨ ਲਈ ਤਿਆਰ ਨਹੀਂ ਹੈ। ਐਮਪੀ ਬਣਨ ਤੋਂ ਬਾਅਦ ਕੰਗਨਾ ਦੀ ਪਹਿਲੀ ਫਿਲਮ ਐਮਰਜੈਂਸੀ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ। ਉਹ ਫਿਲਮ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਏਗੀ ਅਤੇ ਕਹਾਣੀ 1975 ਵਿੱਚ ਐਮਰਜੈਂਸੀ ਉੱਤੇ ਆਧਾਰਿਤ ਹੈ।
Previous articleਸੁਖਬੀਰ ਸਿੰਘ ਬਾਦਲ ਨੇ NGT ਨੂੰ ਸਰਕਾਰ ਤੋਂ ਨਹੀਂ ਬਲਕਿ ‘ਆਪ’ ਤੋਂ ਜੁਰਮਾਨਾ ਵਸੂਲਣ ਦੀ ਕੀਤੀ ਅਪੀਲ
Next articleਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੀ ਕੌਂਸਲ ਦੇ ਮੈਂਬਰ ਨਾਮਜ਼ਦ

LEAVE A REPLY

Please enter your comment!
Please enter your name here