Home Crime ਲੁਧਿਆਣਾ ’ਚ 600 ਗ੍ਰਾਮ ਅਫੀਮ ਤੇ 42 ਕਿਲੋ ਚੂਰਾ ਪੋਸਤ ਸਮੇਤ ਇੱਕ... CrimeDeshlatest NewsPanjab ਲੁਧਿਆਣਾ ’ਚ 600 ਗ੍ਰਾਮ ਅਫੀਮ ਤੇ 42 ਕਿਲੋ ਚੂਰਾ ਪੋਸਤ ਸਮੇਤ ਇੱਕ ਗ੍ਰਿਫ਼ਤਾਰ, ਮਾਮਲਾ ਦਰਜ By admin - August 24, 2024 154 0 FacebookTwitterPinterestWhatsApp ਪੁਲਿਸ ਪਾਰਟੀ ਨੇ ਘਵੱਦੀ ਚੌਂਕ ਵਿੱਚ ਨਾਕਾਬੰਦੀ ਕਰ ਕੇ ਵਰਨਾ ਕਾਰ ਸਵਾਰ ਮੁਲਜ਼ਮ ਰਹਿਮਦੀਨ ਖਾਨ ਉਰਫ ਬੱਬੂ ਨੂੰ ਗ੍ਰਿਫ਼ਤਾਰ ਕੀਤਾ l ਲੁਧਿਆਣਾ ਪੁਲਿਸ ਨੇ 600 ਗ੍ਰਾਮ ਅਫੀਮ ਤੇ 42 ਕਿਲੋ ਚੂਰਾ ਪੋਸਤ ਸਮੇਤ ਪਿੰਡ ਲਾਪਰਾਂ ਖੰਨਾ ਦੇ ਰਹਿਣ ਵਾਲੇ ਰਹੀਮਦੀਨ ਖਾਨ ਉਰਫ ਬੱਬੂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਦਿੰਦਿਆਂ ਥਾਣਾ ਡੇਹਲੋ ਦੇ ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ l ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਮੁਲਜ਼ਮ ਵਰਨਾ ਕਾਰ ਵਿੱਚ ਸਵਾਰ ਹੋ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਲਈ ਸ਼ਹਿਰ ਵੱਲ ਆ ਰਿਹਾ ਹੈ l ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਘਵੱਦੀ ਚੌਂਕ ਵਿੱਚ ਨਾਕਾਬੰਦੀ ਕਰ ਕੇ ਵਰਨਾ ਕਾਰ ਸਵਾਰ ਮੁਲਜ਼ਮ ਰਹਿਮਦੀਨ ਖਾਨ ਉਰਫ ਬੱਬੂ ਨੂੰ ਗ੍ਰਿਫ਼ਤਾਰ ਕਰ ਲਿਆ l ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ 600 ਗ੍ਰਾਮ ਅਫੀਮ ਅਤੇ 42 ਕਿਲੋ ਚੂਰਾ ਪੋਸਟ ਬਰਾਮਦ ਕੀਤਾl ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।