Home Desh Shikhar Dhawan : ਕਰੋੜਾਂ ਦੇ ਮਾਲਕ, ਲਗਜ਼ਰੀ ਕਾਰਾਂ ਦਾ ਕਾਫਲਾ, ਜਾਣੋ ਕਿੰਨੀ...

Shikhar Dhawan : ਕਰੋੜਾਂ ਦੇ ਮਾਲਕ, ਲਗਜ਼ਰੀ ਕਾਰਾਂ ਦਾ ਕਾਫਲਾ, ਜਾਣੋ ਕਿੰਨੀ ਹੈ ਸ਼ਿਖਰ ਧਵਨ ਦੀ Net Worth

76
0

ਕ੍ਰਿਕਟ ਤੋਂ ਕਮਾਈ ਕਰਨ ਤੋਂ ਇਲਾਵਾ, ਧਵਨ (shikhar dhawan) ਬ੍ਰਾਂਡ ਐਂਡੋਰਸਮੈਂਟ ਤੋਂ ਵੀ ਕਾਫੀ ਕਮਾਈ ਕਰਦੇ ਹਨ।

ਸ਼ਿਖਰ ਧਵਨ (shikhar dhawan) ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕਰਕੇ ਇਸ ਦਾ ਐਲਾਨ ਕੀਤਾ।
ਧਵਨ ਨੇ 2010 ‘ਚ ਟੀਮ ਇੰਡੀਆ ‘ਚ ਐਂਟਰੀ ਕੀਤੀ ਸੀ। ਇੱਥੋਂ ਉਸ ਦਾ ਕੈਰੀਅਰ ਵਧਦਾ-ਫੁੱਲਦਾ ਰਿਹਾ। ਉਹ ਨਾ ਸਿਰਫ ਕ੍ਰਿਕਟ ‘ਚ ਨਾਮ ਕਮਾ ਰਿਹਾ ਸੀ, ਸਗੋਂ ਉਸ ਦੀ ਨੈੱਟਵਰਥ (net worth) ਵੀ ਲਗਾਤਾਰ ਵਧ ਰਹੀ ਸੀ।
ਧਵਨ ਨੇ ਕਾਫੀ ਪੈਸਾ ਕਮਾਇਆ ਤੇ ਅੱਜ ਵੀ ਉਨ੍ਹਾਂ ਦੀ ਕਮਾਈ ਲਗਾਤਾਰ ਵਧ ਰਹੀ ਹੈ। ਉਸ ਕੋਲ ਕਈ ਜਾਇਦਾਦਾਂ ਅਤੇ ਲਗਜ਼ਰੀ ਕਾਰਾਂ ਹਨ। ਮਹਿੰਗੀਆਂ ਕਾਰਾਂ ਤੋਂ ਇਲਾਵਾ ਧਵਨ ਮਹਿੰਗੀਆਂ ਘੜੀਆਂ ਦੇ ਵੀ ਸ਼ੌਕੀਨ ਹਨ।
ਕਿੰਨੀ ਹੈ ਧਵਨ ਦੀ ਜਾਇਦਾਦ?
ਮੀਡੀਆ ਰਿਪੋਰਟਾਂ ਮੁਤਾਬਕ ਧਵਨ ਦੀ ਹੁਣ ਤੱਕ ਦੀ ਕੁੱਲ ਜਾਇਦਾਦ 120 ਕਰੋੜ ਰੁਪਏ ਹੈ। ਉਨ੍ਹਾਂ ਦਾ ਦਿੱਲੀ ‘ਚ ਇਕ ਆਲੀਸ਼ਾਨ ਬੰਗਲਾ ਹੈ ਜਿਸ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾਂਦੀ ਹੈ।
ਕ੍ਰਿਕਟ ਤੋਂ ਕਮਾਈ ਕਰਨ ਤੋਂ ਇਲਾਵਾ, ਧਵਨ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਕਾਫੀ ਕਮਾਈ ਕਰਦੇ ਹਨ। ਉਸ ਦੇ ਆਪਣੇ ਕੁਝ ਕਾਰੋਬਾਰ ਵੀ ਹਨ। ਉਹ DaOne Group ਦਾ ਮਾਲਕ ਹੈ ਜਿਸਨੇ ਦਿੱਲੀ ਪ੍ਰੀਮੀਅਰ ਲੀਗ ਵਿੱਚ ਦੱਖਣੀ ਦਿੱਲੀ ਸੁਪਰਸਟਾਰਜ਼ ਨਾਮ ਦੀ ਇੱਕ ਟੀਮ ਖਰੀਦੀ ਹੈ।
ਲਗਜ਼ਰੀ ਕਾਰਾਂ ਦੇ ਮਾਲਕ
ਧਵਨ ਕੋਲ ਕਈ ਲਗਜ਼ਰੀ ਕਾਰਾਂ ਹਨ। ਉਸਦੇ ਗੈਰੇਜ ਵਿੱਚ ਔਡੀ ਏ6, ਰੇਂਜ ਰੋਵਰ ਸਪੋਰਟਸ, ਬੀਐਮਡਬਲਯੂ ਐਮ8, ਬੀਐਮਡਬਲਯੂ 6 ਜੀਟੀ ਵਰਗੀਆਂ ਕਾਰਾਂ ਹਨ। ਇਸ ਤੋਂ ਇਲਾਵਾ ਧਵਨ ਕੋਲ ਸੁਜ਼ੂਕੀ ਹਯਾਬੂਸਾ ਬਾਈਕ ਵੀ ਹੈ। ਧਵਨ ਕੋਲ ਕਈ ਮਹਿੰਗੀਆਂ ਘੜੀਆਂ ਹਨ।
Previous articlePolygrpah ਟੈਸਟ ਦਾ ਨਾਂ ਸੁਣ ਕੇ ਕੋਰਟ ‘ਚ ਕਿਉਂ ਰੋਇਆ ਦੋਸ਼ੀ ਸੰਜੇ ਰਾਏ? ਅਪਰਾਧਾਂ ਬਾਰੇ ਦਿੱਤਾ ਸਪੱਸ਼ਟੀਕਰਨ
Next articleਅੰਮ੍ਰਿਤਸਰ ‘ਚ ਘਰ ‘ਚ ਦਾਖਲ ਹੋ ਕੇ NRI ‘ਤੇ ਵਰ੍ਹਾਈਆਂ ਗੋਲੀਆਂ, ਸਿਰ ‘ਚ ਗੋਲੀ ਲੱਗਣ ਕਾਰਨ ਹਾਲਤ ਨਾਜ਼ੁਕ

LEAVE A REPLY

Please enter your comment!
Please enter your name here