Home Desh ICC Chairman Jay Shah: ਜੈ ਸ਼ਾਹ ਬਣੇ ICC ਦੇ ਨਵੇਂ ਬੌਸ, ਹੂਣ...

ICC Chairman Jay Shah: ਜੈ ਸ਼ਾਹ ਬਣੇ ICC ਦੇ ਨਵੇਂ ਬੌਸ, ਹੂਣ ਤੱਕ ਦੇ ਸਭ ਤੋਂ ਨੌਜਵਾਨ ਚੇਅਰਮੈਨ

48
0

ਜੈ ਸ਼ਾਹ 2019 ਵਿੱਚ ਬੀਸੀਸੀਆਈ ਦੇ ਸਕੱਤਰ ਬਣੇ ਸਨ ਅਤੇ ਉਦੋਂ ਤੋਂ ਇਸ ਅਹੁਦੇ ਤੇ ਬਣੇ ਹੋਏ ਹਨ।

ਵਿਸ਼ਵ ਕ੍ਰਿਕਟ ਵਿੱਚ ਬੀਸੀਸੀਆਈ ਯਾਨੀ ਭਾਰਤ ਦਾ ਦਬਦਬਾ ਪਹਿਲਾਂ ਹੀ ਸਾਫ਼ ਨਜ਼ਰ ਆ ਰਿਹਾ ਹੈ। ਇਹ ਹੁਣ ਹੋਰ ਵੀ ਵਧੇਗਾ ਕਿਉਂਕਿ ਹੁਣ ਇਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਨਵਾਂ ਬੌਸ ਬਣ ਗਿਆ ਹੈ।
ਕਈ ਦਿਨਾਂ ਦੀਆਂ ਕਿਆਸਅਰਾਈਆਂ ਤੋਂ ਬਾਅਦ, ਆਖਰਕਾਰ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ – ਜੈ ਸ਼ਾਹ ICC ਦੇ ਨਵੇਂ ਬੌਸ ਹੋਣਗੇ। ਬੀਸੀਸੀਆਈ ਦੇ ਮੌਜੂਦਾ ਸਕੱਤਰ ਜੈ ਸ਼ਾਹ ਨੂੰ ਆਈਸੀਸੀ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।
ਉਹ ਇਸ ਅਹੁਦੇ ‘ਤੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਨਵੰਬਰ ‘ਚ ਖਤਮ ਹੋਵੇਗਾ। ਜੈ ਸ਼ਾਹ ਦੇ ਚੇਅਰਮੈਨ ਬਣਨ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਦਾ ਤਣਾਅ ਸਭ ਤੋਂ ਜਿਆਦਾ ਵੱਧ ਗਿਆ ਹੈ ਅਤੇ ਆਉਣ ਵਾਲੇ ਮਹੀਨੇ ਉਸ ਲਈ ਮੁਸ਼ਕਲ ਸਾਬਤ ਹੋ ਸਕਦੇ ਹਨ।
ਸ਼ਾਹ ਆਈਸੀਸੀ ਦੇ ਸਭ ਤੋਂ ਨੌਜਵਾਨ ਚੇਅਰਮੈਨ ਬਣੇ
ਪਿਛਲੇ 5 ਸਾਲਾਂ ਤੋਂ BCCI ਦੇ ਸਕੱਤਰ ਦੇ ਤੌਰ ‘ਤੇ ਜੈ ਸ਼ਾਹ ਨੇ ਵਿਸ਼ਵ ਕ੍ਰਿਕਟ ‘ਚ ਆਪਣੀ ਖਾਸ ਪਛਾਣ ਬਣਾਈ ਹੈ। ਉਨ੍ਹਾਂ ਦੇ ਦੁਨੀਆ ਦੇ ਜ਼ਿਆਦਾਤਰ ਕ੍ਰਿਕਟ ਬੋਰਡਾਂ ਦੇ ਪ੍ਰਬੰਧਕਾਂ ਨਾਲ ਚੰਗੇ ਸਬੰਧ ਹਨ। ਇਸ ਕਾਰਨ ਜੈ ਸ਼ਾਹ ਨੂੰ ਇਸ ਅਹੁਦੇ ਲਈ ਕੋਈ ਚੁਣੌਤੀ ਪੇਸ਼ ਨਹੀਂ ਕੀਤੀ ਗਈ।
ਕੁਝ ਦਿਨ ਪਹਿਲਾਂ ਆਈਸੀਸੀ ਨੇ ਲਗਾਤਾਰ ਦੋ ਵਾਰ ਇਹ ਜ਼ਿੰਮੇਵਾਰੀ ਸੰਭਾਲ ਰਹੇ ਗ੍ਰੇਗ ਬਾਰਕਲੇ ਦੇ ਅਸਤੀਫੇ ਦਾ ਐਲਾਨ ਕੀਤਾ ਸੀ। ਆਈਸੀਸੀ ਦੇ ਨਿਯਮ ਮੁਤਾਬਕ ਲਗਾਤਾਰ 3 ਵਾਰ ਚੇਅਰਮੈਨ ਬਣਨ ਦਾ ਪ੍ਰਾਵਧਾਨ ਹੈ ਪਰ ਨਿਊਜ਼ੀਲੈਂਡ ਦੇ ਬਾਰਕਲੇ ਨੇ ਤੀਜੇ ਕਾਰਜਕਾਲ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੈ ਸ਼ਾਹ ਦੇ ਇਸ ਅਹੁਦੇ ‘ਤੇ ਆਉਣ ਦੀ ਚਰਚਾ ਤੇਜ਼ ਹੋ ਗਈ ਹੈ।
ਆਈਸੀਸੀ ਨੇ ਚੇਅਰਮੈਨ ਦੇ ਅਹੁਦੇ ਲਈ ਨਾਮਜ਼ਦਗੀ ਦੀ ਆਖਰੀ ਮਿਤੀ 27 ਅਗਸਤ ਤੈਅ ਕੀਤੀ ਸੀ। ਨਿਯਮਾਂ ਮੁਤਾਬਕ ਜੇਕਰ 2 ਜਾਂ ਇਸ ਤੋਂ ਵੱਧ ਉਮੀਦਵਾਰ ਹੁੰਦੇ ਤਾਂ ਇੱਕ ਚੋਣ ਹੋਣੀ ਸੀ, ਜਿਸ ਵਿੱਚ ਆਈਸੀਸੀ. ਦਾ 16 ਮੈਂਬਰੀ ਬੋਰਡ ਵੋਟਿੰਗ ਕਰੇਗਾ, ਪਰ ਜੈ ਸ਼ਾਹ ਦੇ ਉਮੀਦਵਾਰ ਬਣਨ ਦੀ ਸੂਰਤ ਵਿੱਚ ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ਕੋਈ ਹੋਰ ਦਾਅਵੇਦਾਰ ਸਾਹਮਣੇ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਬੋਰਡ ਵੱਲੋਂ ਪਹਿਲਾਂ ਹੀ 14-15 ਮੈਂਬਰਾਂ ਦਾ ਸਮਰਥਨ ਹਾਸਲ ਸੀ।
ਅਜਿਹੇ ‘ਚ 27 ਅਗਸਤ ਨੂੰ ਨਾਮਜ਼ਦਗੀ ਦੇ ਨਾਲ ਹੀ ਇਹ ਤੈਅ ਹੋ ਗਿਆ ਸੀ ਕਿ ਜੈ ਸ਼ਾਹ ਚੇਅਰਮੈਨ ਬਣਨਗੇ ਅਤੇ ਫਿਰ ICC ਨੇ ਵੀ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਮਹਿਜ਼ 35 ਸਾਲ ਦੇ ਸ਼ਾਹ ICC ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਚੇਅਰਮੈਨ ਹੋਣਗੇ। ਉਹ 1 ਦਸੰਬਰ ਤੋਂ ਆਪਣਾ ਕਾਰਜਕਾਲ ਸੰਭਾਲਣਗੇ ਅਤੇ ਅਗਲੇ 6 ਸਾਲਾਂ ਤੱਕ ਚੇਅਰਮੈਨ ਰਹਿ ਸਕਦੇ ਹਨ।
Previous articleSports News: Zaheer Kha ਨੇ ਲਈ Gautam Gambhir, ਹੋ ਗਿਆ ਵੱਡਾ ਐਲਾਨ
Next article‘ਹੁਣ ਬਹੁਤ ਹੋ ਗਿਆ, ਮੈਂ ਨਿਰਾਸ਼ ਅਤੇ ਡਰੀ ਹੋਈ ਹਾਂ’, Kolkata Doctor Murder Case ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਹਿਲੀ ਵਾਰ ਕੀਤੀ ਟਿੱਪਣੀ

LEAVE A REPLY

Please enter your comment!
Please enter your name here