ਉਨ੍ਹਾਂ ਨੂੰ ਇਕ ਕਰੋੜ ਰੁਪਏ ਦਾ ਇਕ ਕਰੋੜ 60 ਲੱਖ ਵਾਪਸ ਮਿਲੇਗਾ l ਮੁਲਜ਼ਮਾਂ ਦੀਆਂ ਗੱਲਾਂ ਵਿੱਚ ਆਏ ਗੁਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੇ ਦਿੱਤੇ l
ਰਕਮ ਦੁਗਣੀ ਕਰਨ ਦੀ ਸਕੀਮ ਦੇ ਝਾਂਸੇ ਵਿੱਚ ਆਏ ਲੁਧਿਆਣਾ ਦੇ ਇੱਕ ਕਾਰੋਬਾਰੀ ਨੇ ਆਪਣੇ ਇਕ ਕਰੋੜ ਰੁਪਏ ਗੁਆ ਲਏl ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਫੇਸ 2 ਦੁਗਰੀ ਦੇ ਰਹਿਣ ਵਾਲੇ ਗੁਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਵੰਤਿਕਾ ਕਲੋਨੀ ਵਿਹਾਰ ਹਬੀਬਗੰਜ ਭੋਪਾਲ ਮੱਧ ਪ੍ਰਦੇਸ਼ ਦੇ ਵਾਸੀ ਮੁਨੀਸ਼ ਸੋਨੀ, ਹਰਿਆਣਾ ਦੇ ਚਰਖੀ ਚਾਦਰੀ ਇਲਾਕੇ ਦੇ ਰਹਿਣ ਵਾਲੇ ਵਿਜੇਂਦਰ ਸਿੰਘ, ਚੂੜਪੁਰ ਰੋਡ ਹੈਬੋਵਾਲ ਲੁਧਿਆਣਾ ਦੇ ਵਾਸੀ ਰਜਨੀਸ਼, ਮਨੇਸ਼ ਰਾਇਨਾ, ਸਾਗਰ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ l
ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਗਰੁੱਪ ਰਕਮ ਡਬਲ ਕਰਦਾ ਹੈ। 28 ਅਗਸਤ ਨੂੰ ਉਹ ਫਿਰੋਜ਼ ਗਾਂਧੀ ਮਾਰਕੀਟ ਸਥਿਤ ਸਵਾਸਤਿਕ ਦਫ਼ਤਰ ਪਹੁੰਚ ਗਏ l
ਉਨ੍ਹਾਂ ਨੇ ਇੱਕ ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਦੀ ਇੱਛਾ ਜਾਹਿਰ ਕੀਤੀ, ਨੌਸਰਬਾਜਾਂ ਨੇ ਉਨ੍ਹਾਂ ਨੂੰ ਆਖਿਆ ਕਿ ਇੱਕ ਕਰੋੜ ਰੁਪਇਆ ਲਗਾ ਕੇ ਡਬਲ ਨਹੀਂ ਹੋਵੇਗਾl ਉਨ੍ਹਾਂ ਨੂੰ ਇਕ ਕਰੋੜ ਰੁਪਏ ਦਾ ਇਕ ਕਰੋੜ 60 ਲੱਖ ਵਾਪਸ ਮਿਲੇਗਾ l ਮੁਲਜ਼ਮਾਂ ਦੀਆਂ ਗੱਲਾਂ ਵਿੱਚ ਆਏ ਗੁਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੇ ਦਿੱਤੇ l
ਕੁਝ ਸਮੇਂ ਬਾਅਦ ਖੁਦ ਨੂੰ ਠੱਗਿਆ ਮਹਿਸੂਸ ਕਰਨ ’ਤੇ ਗੁਰਵਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਦਿੱਤੀ l ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਸੱਤ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l