Home Desh ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਲਈ ‘ਸ਼ੀ-ਬਾਕਸ’ ਪੋਰਟਲ ਲਾਂਚ, ਅੰਨਪੂਰਨਾ...

ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਲਈ ‘ਸ਼ੀ-ਬਾਕਸ’ ਪੋਰਟਲ ਲਾਂਚ, ਅੰਨਪੂਰਨਾ ਦੇਵੀ ਨੇ ਕੀਤੀ ਸ਼ੁਰੂਆਤ

69
0

ਇਹ ਸਮੁੱਚੇ ਭਾਰਤ ’ਚ ਔਰਤਾਂ ਲਈ ਸੁਰੱਖਿਅਤ ਕੰਮਕਾਜ ਦਾ ਮਾਹੌਲ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਦੀ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ।

ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਲਈ ‘ਸ਼ੀ-ਬਾਕਸ’ ਪੋਰਟਲ ਲਾਂਚ ਕੀਤਾ ਗਿਆ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਵੀਰਵਾਰ ਨੂੰ ਇਸ ਪੋਰਟਲ ਦੀ ਸ਼ੁਰੂਆਤ ਕੀਤੀ।
ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਾ ਹੱਲ ਕਰ ਕੇ ਔਰਤਾਂ ਲਈ ਕੰਮ ਵਾਲੀਆਂ ਥਾਵਾਂ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਇਸ ਪੋਰਟਲ ਨੂੰ ਡਿਜ਼ਾਈਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ’ਚ ਮੰਤਰਾਲੇ ਦੀ ਨਵੀਂ ਵੈੱਬਸਾਈਟ ਦੀ ਵੀ ਸ਼ੁਰੂਆਤ ਕੀਤੀ ਗਈ।
ਮੰਤਰਾਲੇ ਨੇ ਕਿਹਾ ਕਿ ਇਹ ਪੋਰਟਲ ਦੇਸ਼ ਭਰ ’ਚ ਔਰਤਾਂ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਨ, ਉਨ੍ਹਾਂ ਦੀ ਸਥਿਤੀ ’ਤੇ ਨਿਗਰਾਨੀ ਰੱਖਣ ਤੇ ਇਹ ਯਕੀਨੀ ਬਣਾਉਣ ’ਚ ਸਹਾਇਤਾ ਕਰੇਗਾ ਕਿ ਸ਼ਿਕਾਇਤਾਂ ਦਾ ਸਮੇਂ ’ਤੇ ਨਿਬੇੜਾ ਹੋਵੇ।
ਇਸ ਮੌਕੇ ਅੰਨਾਪੂਰਨਾ ਦੇਵੀ ਨੇ ਕਿਹਾ ਕਿ ਇਹ ਪਹਿਲ ਕੰਮ ਵਾਲੀ ਥਾਂ ਨਾਲ ਸਬੰਧਤ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਪਹਿਲਾਂ ਤੋਂ ਜ਼ਿਆਦਾ ਹੁਨਰਮੰਦ ਤੇ ਸੁਰੱਖਿਅਤ ਪਲੇਟਫਾਰਮ ਮੁਹੱਈਆ ਕਰਵਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ। ਇਹ ਸਮੁੱਚੇ ਭਾਰਤ ’ਚ ਔਰਤਾਂ ਲਈ ਸੁਰੱਖਿਅਤ ਕੰਮਕਾਜ ਦਾ ਮਾਹੌਲ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਦੀ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ।
Previous article‘ਉਸ ਕੋਲ ਜ਼ਿਆਦਾ ਤਜਰਬਾ ਹੈ’, ਕੰਗਨਾ ਦੇ ਕਿਸਾਨ ਅੰਦੋਲਨ ਵਾਲੇ ਬਿਆਨ ‘ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਨੇ ਕੀਤੀ ਵਿਵਾਦਿਤ ਟਿੱਪਣੀ
Next articleSmriti Irani ਦੇ ਬਦਲੇ ਸੁਰ, Rahul Gandhi ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ; ਪੜ੍ਹੋ ਕੀ-ਕੀ ਕਿਹਾ…

LEAVE A REPLY

Please enter your comment!
Please enter your name here