Home Desh Punjab News: ਪੰਜਾਬ ਵਿਧਾਨਸਬਾ ਦੀ ਕਾਰਵਾਈ ਢਾਈ ਵਜੇ ਤੱਕ ਮੁਲਤਵੀ

Punjab News: ਪੰਜਾਬ ਵਿਧਾਨਸਬਾ ਦੀ ਕਾਰਵਾਈ ਢਾਈ ਵਜੇ ਤੱਕ ਮੁਲਤਵੀ

53
0

ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੈਰ-ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਨੂੰ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।

ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਅੱਜ (ਮੰਗਲਵਾਰ) ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੈਰ-ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਨੂੰ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਦਸ ਸਾਲ ਤੱਕ ਦੀ ਸਜ਼ਾ ਵੀ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਅੱਜ ਵਿਧਾਨਸਬਾ ’ਚ ਡੀਜੀਪੀ ਗੌਰਵ ਯਾਦਵ ਪੇਸ਼ ਹੋ ਸਕਦੇ ਹਨ। ਸਪੀਕਰ ਕੁਲਤਾਰ ਸੰਧਵਾਂ ਨੇ ਡੀਜੀਪੀ ਨੂੰ ਤਲਬ ਕੀਤਾ ਹੈ। ਭ੍ਰਿਸ਼ਟ ਏਐਸਆਈ ਬੋਹੜ ਸਿੰਘ ਸਸਪੈਂਡ ਮਾਮਲੇ ’ਚ ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਏਐਸਆਈ ’ਤੇ ਕਾਰਵਾਈ ਲਈ ਸਪੀਕਰ ਨੂੰ ਵਿਧਾਨਸਭਾ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰ ਨੂੰ ਛੱਡਣ ਦੇ ਲਈ ਏਐਸਆਈ ਬੋਹੜ ਸਿੰਘ ’ਤੇ ਪੈਸੇ ਲੈਣ ਦੇ ਇਲਜ਼ਾਮ ਹਨ।

ਇਸ ਨਾਲ ਲੋਕ 31 ਜੁਲਾਈ 2024 ਤੋਂ ਪਹਿਲਾਂ ਖਰੀਦੇ ਗਏ 500 ਵਰਗ ਗਜ਼ ਦੇ ਪਲਾਟਾਂ ਦੀ ਬਿਨਾਂ ਐਨ.ਓ.ਸੀ. ਤੋਂ ਰਜਿਸਟਰੇਸ਼ਨ ਕਰਵਾ ਸਕਣਗੇ। ਇਸ ਤੋਂ ਇਲਾਵਾ ਇਸ ਦੌਰਾਨ ਈਸਟ ਵਾਰ ਐਵਾਰਡ ਸੋਧ ਬਿੱਲ ਵੀ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੀਜੀਪੀ ਵੱਲੋਂ ਕੋਟਕਪੂਰਾ ਦੇ ਇੱਕ ਪੁਲਿਸ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ।

ਸੈਸ਼ਨ ਦੀ ਕਾਰਵਾਈ ਦੌਰਾਨ ਇਸ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਇਸ ਗਿਰੋਹ ਦਾ ਹੱਥ ਹੈ।

ਹੁਣ ਵਿਦੇਸ਼ਾਂ ਦੇ ਗਾਇਕਾਂ ਨੂੰ ਵੀ ਸ਼ੂਟ ਕੀਤਾ ਗਿਆ ਹੈ। ਇਕ ਰਾਸ਼ਟਰੀ ਟੀਵੀ ‘ਤੇ ਇਕ ਘੰਟੇ ਲਈ ਉਸ ਦੀ ਇੰਟਰਵਿਊ ਕੀਤੀ ਗਈ। ਜਦੋਂ ਇਹ ਮੁੱਦਾ ਉਠਾਇਆ ਗਿਆ ਤਾਂ ਕਿਹਾ ਗਿਆ ਕਿ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਇੰਟਰਵਿਊ ਨਹੀਂ ਕਰਵਾਈ ਗਈ। ਫਿਰ ਸਪੈਸ਼ਲ ਡੀਜੀਪੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਰਿਪੋਰਟ ਸੌਂਪੀ ਸੀ।

ਜਿਸ ਵਿੱਚ ਕਿਹਾ ਗਿਆ ਸੀ ਕਿ ਖਰੜ ਵਿੱਚ ਇੰਟਰਵਿਊ ਰੱਖੀ ਗਈ ਸੀ। ਇਸ ਵਿੱਚ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਆਪਣੇ ਫ਼ੋਨ ਤੋਂ ਇੰਟਰਵਿਊ ਲਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੇਪੀਸੀ ਦੀ ਤਰਜ਼ ’ਤੇ ਕਮੇਟੀ ਬਣਾ ਕੇ ਜਾਂਚ ਹੋਣੀ ਚਾਹੀਦੀ ਹੈ।
Previous articlePunjabi Singer AP Dhillon : ਘਰ ਦੇ ਬਾਹਰ ਗੋਲੀਬਾਰੀ ਮਗਰੋਂ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਦਿੱਤੀ ਜਾਣਕਾਰੀ
Next articleਅਰਬ ਸਾਗਰ ‘ਚ ਬਚਾਅ ਕਾਰਜ ਲਈ ਗਿਆ ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਚਾਲਕ ਦਲ ਦੇ 3 ਮੈਂਬਰ ਲਾਪਤਾ

LEAVE A REPLY

Please enter your comment!
Please enter your name here