Home Desh Punjabi Singer AP Dhillon : ਘਰ ਦੇ ਬਾਹਰ ਗੋਲੀਬਾਰੀ ਮਗਰੋਂ ਪੰਜਾਬੀ ਗਾਇਕ...

Punjabi Singer AP Dhillon : ਘਰ ਦੇ ਬਾਹਰ ਗੋਲੀਬਾਰੀ ਮਗਰੋਂ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਦਿੱਤੀ ਜਾਣਕਾਰੀ

29
0

ਦੱਸ ਦਈਏ ਕਿ ਗੋਲੀਬਾਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਕੈਨੇਡਾ ਦੇ ਵੈਨਕੂਵਰ ‘ਚ ਵਿਕਟੋਰੀਆ ਆਈਲੈਂਡ ‘ਤੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।

ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਕਥਿਤ ਤੌਰ ‘ਤੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਦੱਸ ਦਈਏ ਕਿ ਗੋਲੀਬਾਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੌਰਾਨ ਗੋਲੀਬਾਰੀ ਦੇ ਇਕ ਦਿਨ ਬਾਅਦ ਹੁਣ ਪੰਜਾਬੀ ਗਾਇਕ ਨੇ ਵੀ ਇਸ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਸੁਰੱਖਿਅਤ ਹਨ।

ਇਸ ਗੱਲ ਦੀ ਜਾਣਕਾਰੀ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਰੱਖਿਅਤ ਹਨ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਨਾਲ ਸੰਪਰਕ ਕਰਨ ਵਾਲੇ ਸਾਰਿਆਂ ਦਾ ਧੰਨਵਾਦ। ਤੁਹਾਡਾ ਸਮਰਥਨ ਮੇਰੇ ਲਈ ਸਭ ਕੁਝ ਹੈ।

ਕਾਬਿਲੇਗੌਰ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨਾਂ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਦੇ ਦਾਅਵੇ ਮੁਤਾਬਕ ਇਹ ਗੋਲੀਬਾਰੀ ਕੈਨੇਡਾ ‘ਚ ਦੋ ਥਾਵਾਂ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ‘ਤੇ ਹੋਈ।

ਇਸ ਗੋਲੀਬਾਰੀ ਦਾ ਕਾਰਨ ਵੀ ਰੋਹਿਤ ਗੋਦਾਰਾ ਨੇ ਦੱਸਿਆ ਹੈ। ਉਸ ਮੁਤਾਬਕ ਗੋਲੀਬਾਰੀ ਇਸ ਲਈ ਕੀਤੀ ਗਈ ਕਿਉਂਕਿ ਏਪੀ ਨੇ ਹਾਲ ਹੀ ‘ਚ ਅਦਾਕਾਰ ਸਲਮਾਨ ਖਾਨ ਨਾਲ ਇਕ ਮਿਊਜ਼ਿਕ ਵੀਡੀਓ ‘ਚ ਕੰਮ ਕੀਤਾ ਸੀ।

ਦਾਅਵੇ ਮੁਤਾਬਕ ਇਹ ਵਿਅਕਤੀ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਜੁੜਿਆ ਹੋਇਆ ਹੈ, ਜਿਸ ਦੇ ਪਾਸਿਓਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ।

ਕਾਬਿਲੇਗੌਰ ਹੈ ਕਿ ਏਪੀ ਢਿੱਲੋਂ 80 ਦੇ ਦਹਾਕੇ ਦੀ ਸ਼ੈਲੀ ਦੇ ਸਿੰਥ-ਪੌਪ ਨੂੰ ਪੰਜਾਬੀ ਸੰਗੀਤ ਨਾਲ ਜੋੜਨ ਲਈ ਜਾਣਿਆ ਜਾਂਦਾ ਹੈ।
‘ਬ੍ਰਾਊਨ ਮੁੰਡੇ’, ‘ਐਕਸਕਿਊਜ਼’, ‘ਸਮਰ ਹਾਈ’, ‘ਵਿਦ ਯੂ’, ‘ਦਿਲ ਨੂ’ ਅਤੇ ‘ਇਨਸੇਨ’ ਵਰਗੇ ਗੀਤਾਂ ਕਾਰਨ ਉਹ ਗਲੋਬਲ ਪੱਧਰ ‘ਤੇ ਬਹੁਤ ਤੇਜ਼ੀ ਨਾਲ ਉਭਰਿਆ ਹੈ।

ਹਾਲ ਹੀ ਵਿੱਚ ਸਲਮਾਨ ਖਾਨ ਦੇ ਨਾਲ ਏਪੀ ਢਿੱਲੋਂ ਦਾ ਇੱਕ ਗੀਤ ਓਲਡ ਮਨੀ ਰਿਲੀਜ਼ ਹੋਇਆ ਸੀ। ਗੀਤ ਨੂੰ ਰਿਲੀਜ਼ ਹੋਏ ਸਿਰਫ਼ ਤਿੰਨ ਹਫ਼ਤੇ ਹੀ ਹੋਏ ਹਨ। ਇਸ ਗੀਤ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਨੂੰ ਯੂਟਿਊਬ ‘ਤੇ ਇਕ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਇਹ ਗੀਤ ਪ੍ਰਸ਼ੰਸਕਾਂ ‘ਚ ਕਾਫੀ ਹਿੱਟ ਹੈ, ਸਲਮਾਨ ਖਾਨ ਨੂੰ ਪਹਿਲਾਂ ਹੀ ਲਾਰੇਂਸ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਮਹੀਨੇ ਪਹਿਲਾਂ ਬਾਈਕ ਸਵਾਰ ਹਮਲਾਵਰਾਂ ਨੇ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਤੜਕੇ ਗੋਲੀਆਂ ਚਲਾ ਦਿੱਤੀਆਂ ਸਨ।

ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਲਾਰੈਂਸ ਬਿਸ਼ਨੋਈ ਗਰੁੱਪ ਨੇ ਵੀ ਇੱਕ ਵਾਇਰਲ ਫੇਸਬੁੱਕ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ।

Previous articleSports: ਰੋਹਿਤ ਆਊਟ, ਧੋਨੀ ਦੀ ਐਂਟਰੀ, ਗੰਭੀਰ ਨੇ ਚੁਣੀ ਟੀਮ ਇੰਡੀਆ ਦੀ ਹੈਰਾਨੀਜਨਕ ਪਲੇਇੰਗ 11
Next articlePunjab News: ਪੰਜਾਬ ਵਿਧਾਨਸਬਾ ਦੀ ਕਾਰਵਾਈ ਢਾਈ ਵਜੇ ਤੱਕ ਮੁਲਤਵੀ

LEAVE A REPLY

Please enter your comment!
Please enter your name here