Home Crime ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਾਂ ਨਾਲ ਧਰਨੇ ’ਤੇ ਬੈਠੀ ਗੈਂਗ ਰੇਪ...

ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਾਂ ਨਾਲ ਧਰਨੇ ’ਤੇ ਬੈਠੀ ਗੈਂਗ ਰੇਪ ਪੀੜਤ ਬੱਚੀ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

39
0

ਲੜਕੀ ਦੀ ਮਾਂ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਸਦੀ ਬੱਚੀ ਦੀ ਡਿਲੀਵਰੀ ਕਰਵਾਈ ਗਈ ਸੀ l ਲੜਕੀ ਨੇ ਮਰੀ ਹੋਈ ਬੱਚੀ ਨੂੰ ਜਨਮ ਦਿੱਤਾ ਸੀ l

ਬੁੱਧਵਾਰ ਨੂੰ ਗੈਂਗ ਰੇਪ ਪੀੜਤ ਬੱਚੀ ਆਪਣੀ ਮਾਂ ਦੇ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ l ਔਰਤ ਨੇ ਦੋਸ਼ ਲਗਾਇਆ ਚਾਰ ਵਿਅਕਤੀਆਂ ਨੇ ਉਸਦੀ ਬੱਚੀ ਨੂੰ ਗੈਂਗ ਰੇਪ ਦਾ ਸ਼ਿਕਾਰ ਬਣਾਇਆ l
ਔਰਤ ਨੇ ਆਖਿਆ ਕਿ ਇਨੀ ਵੱਡੀ ਸ਼ਰਮਨਾਕ ਘਟਨਾ ਵਾਪਰਨ ਤੋਂ ਬਾਅਦ ਮੁਲਜ਼ਮ ਆਜ਼ਾਦ ਘੁੰਮ ਰਹੇ ਹਨ l ਉਸਨੇ ਇਹ ਵੀ ਆਖਿਆ ਕਿ ਚੰਡੀਗੜ੍ਹ ਵਿਚ ਉਸਦੀ ਬੇਟੀ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ l
ਔਰਤ ਦੇ ਮੁਤਾਬਕ ਉਹ ਕਈ ਵਾਰ ਥਾਣੇ ਗਈ ਪਰ ਉਸਦੀ ਸੁਣਵਾਈ ਨਹੀਂ ਹੋਈ l ਔਰਤ ਨੇ ਆਖਿਆ ਕਿ ਉਸਨੇ ਚਾਰ ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਦੇ ਕੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਨੇ ਦੋ ਵਿਅਕਤੀਆਂ ਦੇ ਖਿਲਾਫ਼ ਹੀ ਕੇਸ ਦਰਜ ਕੀਤਾ l ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮ ਇੱਕ ਮੌਜੂਦਾ ਐਮਐਲਏ ਦੀ ਸ਼ਹਿ ਦੇ ਚਲਦੇ ਬੇਖੌਫ ਘੁੰਮ ਰਹੇ ਹਨl
Previous articleਮੁੱਖ ਮੰਤਰੀ ਵੱਲੋਂ ਨਾਇਕ ਕੁਲਦੀਪ ਸਿੰਘ ਦੀ ਸ਼ਹਾਦਤ ’ਤੇ ਦੁੱਖ ਦਾ ਪ੍ਰਗਟਾਵਾ,ਗਮਗੀਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Next articleਖੰਨਾ ‘ਚ ਈਡੀ ਵੱਲੋਂ ਕਾਂਗਰਸੀ ਆਗੂ ਦੇ ਘਰ ਰੇਡ, ਤੜਕੇ ਪਹੁੰਚੀ ਟੀਮ ਰਿਕਾਰਡ ਦੀ ਕੀਤੀ ਜਾ ਰਹੀ ਜਾਂਚ

LEAVE A REPLY

Please enter your comment!
Please enter your name here