Home Desh 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਕੰਗਨਾ ਦੀ ਫਿਲਮ ‘ਐਮਰਜੈਂਸੀ’, ਸੁਣਵਾਈ ‘ਚ...

6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਕੰਗਨਾ ਦੀ ਫਿਲਮ ‘ਐਮਰਜੈਂਸੀ’, ਸੁਣਵਾਈ ‘ਚ ਬਾਂਬੇ ਹਾਈਕੋਰਟ ਨੇ ਕੀ ਕਿਹਾ?

31
0

 CBFC ਨੇ ਕੰਗਨਾ ਰਣੌਤ ਦੀ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਸੀ। ਇਸ ਤੋਂ ਬਾਅਦ ਜੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਨੇ ਬਾਂਬੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ।

ਕੰਗਨਾ ਰਣੌਤ (kangana ranaut) ਦੀ ਫਿਲਮ ‘ਐਮਰਜੈਂਸੀ’ (emergency) ਕਾਫੀ ਵਿਵਾਦਾਂ ‘ਚ ਘਿਰੀ ਹੋਈ ਹੈ। ਹੁਣ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਬਾਂਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ।
ਬਾਂਬੇ ਹਾਈ ਕੋਰਟ ਨੇ ਕਿਹਾ ਕਿ ਜੇ ਅਜਿਹਾ ਕੀਤਾ ਗਿਆ ਤਾਂ ਇਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫਿਲਮ ਨੂੰ ਅਜੇ ਤੱਕ ਸੈਂਸਰ ਸਰਟੀਫਿਕੇਟ ਨਹੀਂ ਮਿਲਿਆ ਹੈ।

18 ਸਤੰਬਰ ਤੱਕ ਇਤਰਾਜ਼ਾਂ ‘ਤੇ ਫੈਸਲਾ ਲੈਣ ਦੇ ਦਿੱਤੇ ਹੁਕਮ

ਸੁਣਵਾਈ ਦੌਰਾਨ, ਬਾਂਬੇ ਹਾਈ ਕੋਰਟ (bombay high court) ਨੇ ਕਿਹਾ ਕਿ ਉਹ ਸੀਬੀਐਫਸੀ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਨਿਰਦੇਸ਼ ਨਹੀਂ ਦੇ ਸਕਦਾ, ਕਿਉਂਕਿ ਮੱਧ ਪ੍ਰਦੇਸ਼ ਹਾਈ ਕੋਰਟ ਪਹਿਲਾਂ ਹੀ ਸੈਂਸਰ ਬੋਰਡ ਨੂੰ ਜਬਲਪੁਰ ਸਿੱਖ ਸੰਗਤ ਦੁਆਰਾ ਦਰਜ ਇਤਰਾਜ਼ਾਂ ‘ਤੇ ਫੈਸਲਾ ਕਰਨ ਦੇ ਆਦੇਸ਼ ਦੇ ਚੁੱਕੀ ਹੈ।
ਸਿੱਖ ਸੰਗਤ ਨੇ ਫਿਲਮ ਤੇ ਇਸ ਦੇ ਟ੍ਰੇਲਰ ‘ਤੇ ਇਤਰਾਜ਼ ਜਤਾਇਆ ਹੈ। ਹਾਈ ਕੋਰਟ ਨੇ ਸੀਬੀਐਫਸੀ ਨੂੰ ਜਬਲਪੁਰ ਦੀ ਸਿੱਖ ਸੰਗਤ ਜਾਂ ਕਿਸੇ ਹੋਰ ਵੱਲੋਂ ਉਠਾਏ ਗਏ ਇਤਰਾਜ਼ਾਂ ’ਤੇ 18 ਸਤੰਬਰ ਤੱਕ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ।

ਜੀ ਐਂਟਰਟੇਨਮੈਂਟ ਨੇ ਦਾਇਰ ਕੀਤੀ ਸੀ ਪਟੀਸ਼ਨ

ਤੁਹਾਨੂੰ ਦੱਸ ਦੇਈਏ ਕਿ CBFC ਨੇ ਕੰਗਨਾ ਰਣੌਤ ਦੀ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਸੀ। ਇਸ ਤੋਂ ਬਾਅਦ ਜੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਨੇ ਬਾਂਬੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ।
ਕੰਪਨੀ ਨੇ ਹਾਈ ਕੋਰਟ ਨੂੰ ਸੈਂਸਰ ਸਰਟੀਫਿਕੇਟ ਜਾਰੀ ਕਰਨ ਦੀ ਅਪੀਲ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਜੀ ਐਂਟਰਟੇਨਮੈਂਟ ਐਮਰਜੈਂਸੀ ਫਿਲਮ ਦਾ ਨਿਰਮਾਤਾ ਹੈ। ਪਟੀਸ਼ਨ ਵਿੱਚ, ਕੰਪਨੀ ਨੇ ਦਾਅਵਾ ਕੀਤਾ ਸੀ ਕਿ ਸੀਬੀਐਫਸੀ ਨੇ ਮਨਮਾਨੇ ਢੰਗ ਨਾਲ ਪ੍ਰਮਾਣੀਕਰਣ ਨੂੰ ਰੋਕ ਦਿੱਤਾ ਸੀ। ਇਸ ਪਟੀਸ਼ਨ ‘ਤੇ ਜਸਟਿਸ ਬੀਪੀ ਕੋਲਾਬਾਵਾਲਾ ਅਤੇ ਫਿਰਦੋਸ਼ ਪੂਨੀਵਾਲਾ ਦੀ ਡਿਵੀਜ਼ਨ ਬੈਂਚ ਨੇ ਸੁਣਵਾਈ ਕੀਤੀ।
Previous articleਬਰੂਨੇਈ ਦੀ ਧਰਤੀ ਤੋਂ ਚੀਨ ਨੂੰ ਸਖ਼ਤ ਸੰਦੇਸ਼, PM ਮੋਦੀ ਨੇ ਸੁਣਾਈ ਖਰੀ-ਖੋਟੀ, ਐਕਟ ਈਸਟ ਨੀਤੀ ‘ਤੇ ਵੀ ਦਿੱਤਾ ਖਾਸ ਸੰਦੇਸ਼
Next articleHaryana Election: ਹਰਿਆਣਾ ਤੋਂ ਚੋਣ ਲੜਨਗੇ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ! ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਲੱਗ ਰਹੀਆਂ ਕਿਆਸ ਅਰਾਈਆਂ

LEAVE A REPLY

Please enter your comment!
Please enter your name here