Home Desh Punjab News: ਕੈਨੇਡਾ ‘ਚ Punjabi ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ Deshlatest NewsPanjabVidesh Punjab News: ਕੈਨੇਡਾ ‘ਚ Punjabi ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ By admin - September 6, 2024 57 0 FacebookTwitterPinterestWhatsApp 8 ਮਹੀਨੇ ਪਹਿਲਾਂ ਮਲੇਰਕੋਟਲਾ ਤੋਂ ਪੜ੍ਹਾਈ ਕਰਨ ਆਇਆ ਸੀ ਕੈਨੇਡਾ Punjab ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਜਸ਼ਨਦੀਪ ਸਿੰਘ ਮਾਨ ਵਜੋਂ ਹੋਈ ਹੈ। ਜੋ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਬਡਲਾ ਦਾ ਰਹਿਣ ਵਾਲਾ ਸੀ। ਨੌਜਵਾਨ ਕਰੀਬ ਅੱਠ ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ 40 ਸਾਲਾ ਐਡਗਰ ਵਿਸਕਰ ‘ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਾਏ ਹਨ, ਜੋ ਵਾਰਦਾਤ ਤੋਂ ਬਾਅਦ ਮੌਕੇ ‘ਤੇ ਹੀ ਖੜ੍ਹਾ ਰਿਹਾ। ਕਥਿਤ ਕਾਤਲ ਨੇ ਮਾਰਨ ਲਈ ਬੌਕਸ-ਕਟਰ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਵਕਤ ਕੈਨੇਡਾ ਵਿੱਚ ਸਿੱਖਾਂ ਪ੍ਰਤੀ ਸੋਸ਼ਲ ਮੀਡੀਏ ‘ਤੇ ਬਹੁਤ ਨਫ਼ਰਤ ਫੈਲਾਈ ਜਾ ਰਹੀ ਹੈ। ਸਭ ਨੂੰ ਬੇਹੱਦ ਸਾਵਧਾਨੀ ਨਾਲ ਰਹਿਣ ਦੀ ਲੋੜ ਹੈ ।