ਇਸ ਮਾਮਲੇ ਵਿੱਚ ਪੁਲਿਸ ਚੌਂਕੀ ਚੌਕੀ ਮਾਣ ਦੇ ਮੁਖੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਭਾਈ ਜਸਵਿੰਦਰ ਸਿੰਘ ਦੀ ਗੱਡੀ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਲੁਧਿਆਣਾ, ਮੋਗਾ ਅਤੇ ਜਗਰਾਉਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੰਗਰਾਂ ਦੀ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵੀ ਸੰਸਥਾ ਏਕਤਾ ਮਿਸ਼ਨ ਦੇ ਮੁਖੀ ਦੀ ਬੀਤੀ ਦੇਰ ਰਾਤ ਗੱਡੀ ਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਹਮਲਾਵਰਾਂ ਨੇ ਗੱਡੀ ਤੇ ਦੋ ਫਾਇਰ ਵੀ ਕੀਤੇ ਜਿਸ ਵਿੱਚ ਸੰਸਥਾ ਦੇ ਮੁਖੀ ਉਨ੍ਹਾਂ ਦੇ ਪਿਤਾ ਅਤੇ ਭਰਾ ਬਾਲ ਬਾਲ ਬਚ ਗਏ। ਜਗਰਾਉਂ ਪੁਲਿਸ ਨੇ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਏਕਤਾ ਮਿਸ਼ਨ ਦੇ ਮੁਖੀ ਭਾਈ ਜਸਵਿੰਦਰ ਸਿੰਘ ਵਾਸੀ ਰੂਮੀ ਬੀਤੀ ਦੇਰ ਰਾਤ ਆਪਣੇ ਪਿਤਾ ਜਗਰਾਜ ਸਿੰਘ ਅਤੇ ਭਰਾ ਅਰਸ਼ਦੀਪ ਸਿੰਘ ਨਾਲ ਹਸਪਤਾਲਾਂ ਵਿੱਚ ਲੰਗਰਾਂ ਦੀ ਸੇਵਾਵਾਂ ਨਿਧਾਨ ਉਪਰੰਤ ਪਿੰਡ ਰੂੰਮੀ ਵਾਪਸ ਪਰਤ ਰਹੇ ਸਨ।
ਜਗਰਾਉਂ ਦੇ ਪਿੰਡ ਢੋਲਣ ਗੇਟ ਪਾਰ ਕਰਦਿਆਂ ਹੀ ਪਿੱਛੋਂ ਇੱਕ ਮੋਟਰਸਾਈਕਲ ਤੇ ਦੋ ਸਵਾਰ ਲੰਘੇ ਅਤੇ ਅੱਗੇ ਜਾ ਕੇ ਉਹਨਾਂ ਮੋਟਰਸਾਈਕਲ ਹੌਲੀ ਕਰਦਿਆਂ ਜਿਉਂ ਹੀ ਭਾਈ ਜਸਵਿੰਦਰ ਸਿੰਘ ਦੀ ਬਲੈਰੋ ਗੱਡੀ ਬਰਾਬਰ ਆਈ ਤਾਂ ਉਹਨਾਂ ਵਿੱਚੋਂ ਪਿੱਛੇ ਬੈਠੇ ਵਿਅਕਤੀ ਨੇ ਬਲੈਰੋ ਗੱਡੀ ਦੇ ਅਗਲੇ ਸ਼ੀਸ਼ੇ ਤੇ ਬੇਸਵਾਲ ਮਾਰਦਿਆਂ ਸ਼ੀਸ਼ਾ ਤੋੜ ਦਿੱਤਾ।
ਫਿਰ ਗੱਡੀ ਤੇ ਦੋ ਫਾਇਰ ਕੀਤੇ।ਜਿਨਾਂ ਵਿੱਚੋਂ ਇੱਕ ਫਾਇਰ ਗੱਡੀ ਦੇ ਬੋਨਟ ਤੇ ਅਤੇ ਦੂਜਾ ਫਾਇਰ ਗੱਡੀ ਦੇ ਰੇਡੀਏਟਰ ਤੇ ਲੱਗਣ ਕਾਰਨ ਦੋਵੇਂ ਭਰਾ ਅਤੇ ਉਹਨਾਂ ਦੇ ਪਿਤਾ ਬਾਲ ਬਾਲ ਬਚ ਗਏ।