Home Crime Punjab News: ਬਿਜਲੀ ਮੁਲਾਜ਼ਮ ਵੱਲੋਂ ਗਰਿੱਡ ਸਟੇਸ਼ਨ ਦੇ ਅਹਾਤੇ ’ਚ ਫਾਹਾ ਲੈ... CrimeDeshlatest NewsPanjab Punjab News: ਬਿਜਲੀ ਮੁਲਾਜ਼ਮ ਵੱਲੋਂ ਗਰਿੱਡ ਸਟੇਸ਼ਨ ਦੇ ਅਹਾਤੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ By admin - September 11, 2024 56 0 FacebookTwitterPinterestWhatsApp ਪ੍ਰਾਪਤ ਜਾਣਕਾਰੀ ਅਨੁਸਾਰ ਬਿਆਸ ਪਿੰਡ ਦਾ ਵਸਨੀਕ ਨਾਮਦੇਵ ਲਾਈਨਮੈਨ ਵਜੋਂ ਭੋਗਪੁਰ ਵਿੱਚ ਤਾਇਨਾਤ ਸੀ। ਨੇੜਲੇ ਪਿੰਡ ਭਟਨੂੰਰਾ ਕਲਾਂ (ਚੌਕ ਬਜਾਜ) ਸਥਿਤ ਪਾਵਰਕੌਮ ਦੇ ਗਰਿੱਡ ਸਟੇਸ਼ਨ ਦੇ ਅਹਾਤੇ ਵਿੱਚ ਲੱਗੇ ਇਕ ਦਰੱਖਤ ਨਾਲ ਫਾਹਾ ਲੈ ਕੇ ਇਕ ਲਾਈਨਮੈਨ ਨੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਆਸ ਪਿੰਡ ਦਾ ਵਸਨੀਕ ਨਾਮਦੇਵ ਲਾਈਨਮੈਨ ਵਜੋਂ ਭੋਗਪੁਰ ਵਿੱਚ ਤਾਇਨਾਤ ਸੀ। ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਮਹਿਕਮੇ ਵੱਲੋਂ ਉਸ ਦੀ ਡਿਊਟੀ ਚੌਕ ਬਜਾਜ ਸਥਿਤ ਗਰਿੱਡ ਵਿੱਚ ਲਗਾਈ ਗਈ ਸੀ। ਨਾਮਦੇਵ ਨੇ ਬੀਤੀ ਰਾਤ ਗਰਿੱਡ ਦੇ ਅਹਾਤੇ ਵਿੱਚ ਲੱਗੇ ਅਮਰੂਦ ਦੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਈਨਮੈਨ ਗਰਿੱਡ ਦੇ ਕੰਮ ਕਾਰ ਬਾਰੇ ਨਹੀਂ ਜਾਣਦਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਸਬੰਧੀ ਭੁਲੱਥ ਬਿਜਲੀ ਬੋਰਡ ਦੇ ਐੱਸਡੀਓ ਕੁਲਤਾਰ ਸਿੰਘ ਨੇ ਕਿਹਾ ਇਹ ਮੁਲਾਜ਼ਮ ਭੋਗਪੁਰ ਸਰਕਲ ਨਾਲ ਸਬੰਧਤ ਸੀ, ਇਸ ਵਾਸਤੇ ਭੋਗਪੁਰ ਦਫ਼ਤਰ ਵਾਲੇ ਹੀ ਕੁੱਝ ਦੱਸ ਸਕਦੇ ਹਨ। ਉਨ੍ਹਾਂ ਇਸ ਖੁਦਕੁਸ਼ੀ ਸਬੰਧੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਭੁਲੱਥ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਮੁਲਾਜ਼ਮ ਦੇ ਵਾਰਿਸ ਵੀ ਮੌਕੇ ’ਤੇ ਪਹੁੰਚ ਗਏ ਸਨ।