Home Desh CPM ਆਗੂ ਸੀਤਾਰਾਮ ਯੇਚੂਰੀ ਦਾ 72 ਸਾਲ ਦੀ ਉਮਰੇ ਦੇਹਾਂਤ, ਏਮਜ਼ ‘ਚ... Deshlatest NewsPanjabRajniti CPM ਆਗੂ ਸੀਤਾਰਾਮ ਯੇਚੂਰੀ ਦਾ 72 ਸਾਲ ਦੀ ਉਮਰੇ ਦੇਹਾਂਤ, ਏਮਜ਼ ‘ਚ ਲਏ ਆਖਰੀ ਸਾਹ By admin - September 12, 2024 30 0 FacebookTwitterPinterestWhatsApp ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਆਗੂ ਸੀਤਾਰਾਮ ਯੇਚੂਰੀ ਦਾ ਅੱਜ ਦੇਹਾਂਤ ਹੋ ਗਿਆ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਆਗੂ ਸੀਤਾਰਾਮ ਯੇਚੂਰੀ (sitaram yechury no more) ਦਾ ਅੱਜ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ ਤੇ ਪਿਛਲੇ ਲੰਬੇ ਸਮੇਂ ਤੋਂ ਸਾਹ ਦੀ ਨਲੀ ਦੀ ਲਾਗ ਕਾਰਨ ਇੱਥੋਂ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਨ। ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਵੀਰਵਾਰ ਦੁਪਹਿਰ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ 19 ਅਗਸਤ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਦੁਪਹਿਰ 1.03 ਵਜੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਫਿਲਹਾਲ ਏਮਜ਼ ‘ਚ ਹੈ। ਸੀਤਾਰਾਮ ਯੇਚੁਰੀ ਨੂੰ ਖੱਬੇਪੱਖੀ ਰਾਜਨੀਤੀ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਸੀ। ਸੀਤਾਰਾਮ ਯੇਚੁਰੀ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਹ 1975 ਵਿੱਚ ਐਮਰਜੈਂਸੀ ਦੌਰਾਨ ਜੇਲ੍ਹ ਵੀ ਗਏ ਸਨ। ਉਹ 2015 ਤੋਂ ਸੀਪੀਐਮ ਦੇ ਜਨਰਲ ਸਕੱਤਰ ਸਨ। ਯੇਚੁਰੀ ਨੇ ਆਪਣੀ ਸਕੂਲੀ ਪੜ੍ਹਾਈ ਹੈਦਰਾਬਾਦ ਵਿੱਚ ਕੀਤੀ। ਸੂਤਰਾਂ ਅਨੁਸਾਰ ਕਾਮਰੇਡ ਯੇਚੁਰੀ ਨੇ ਆਪਣੀ ਮ੍ਰਿਤਕ ਦੇਹ ਦਾਨ ਕਰਨ ਦਾ ਆਪਣਾ ਇਰਾਦਾ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ।