Home Desh ਇੰਗਲੈਂਡ ‘ਚ ਯੁਜਵੇਂਦਰ ਚਾਹਲ ਨੇ ਦਿਖਾਈ ਸ਼ਾਨਦਾਰ ਗੇਂਦਬਾਜ਼ੀ, ਅੱਧੀ ਟੀਮ ਨੂੰ ਕਰ...

ਇੰਗਲੈਂਡ ‘ਚ ਯੁਜਵੇਂਦਰ ਚਾਹਲ ਨੇ ਦਿਖਾਈ ਸ਼ਾਨਦਾਰ ਗੇਂਦਬਾਜ਼ੀ, ਅੱਧੀ ਟੀਮ ਨੂੰ ਕਰ ਦਿੱਤਾ ਆਊਟ, ਪੜ੍ਹੋ ਕਿਵੇਂ ਦਾ ਰਿਹਾ ਮੈਚ

24
0

ਕਾਊਂਟੀ ਕ੍ਰਿਕਟ ਦਾ ਇਹ ਸੀਜ਼ਨ ਯੁਜਵੇਂਦਰ ਚਾਹਲ (Yuzvendra Chahal) ਲਈ ਸ਼ਾਨਦਾਰ ਰਿਹਾ ਹੈ।

ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਪਿਨਰ (Spinner) ਯੁਜਵੇਂਦਰ ਚਾਹਲ (Yuzvendra Chahal) ਨੂੰ ਦਲੀਪ ਟਰਾਫੀ (Duleep Trophy) ‘ਚ ਜਗ੍ਹਾ ਨਾ ਮਿਲਣ ‘ਤੇ ਉਸ ਨੇ ਇੰਗਲਿਸ਼ ਕਾਊਂਟੀ (English County) ਦਾ ਰੁਖ ਕੀਤਾ।
ਤਜਰਬੇਕਾਰ ਭਾਰਤੀ ਲੈੱਗ ਸਪਿਨਰ (Leg Spinner) ਨੇ ਇੰਗਲਿਸ਼ ਕਾਉਂਟੀ ਚੈਂਪੀਅਨਸ਼ਿਪ (English County Championship) ਦੇ ਡਿਵੀਜ਼ਨ ਦੋ ਮੈਚ ਵਿੱਚ ਡਰਬੀਸ਼ਾਇਰ (Derbyshire) ਖ਼ਿਲਾਫ਼ ਨੌਰਥੈਂਪਟਨਸ਼ਾਇਰ (Northamptonshire) ਲਈ 45 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਸੀਮਤ ਓਵਰਾਂ ਦੇ ਫਾਰਮੈਟ ਦੇ ਭਾਰਤ ਦੇ ਮਾਹਰ ਗੇਂਦਬਾਜ਼ ਨੇ ਇਸ ਦੌਰਾਨ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 100 ਵਿਕਟਾਂ ਪੂਰੀਆਂ ਕੀਤੀਆਂ। ਚਾਹਲ ਨੇ ਤੀਜੀ ਵਾਰ ਪਹਿਲੀ ਸ਼੍ਰੇਣੀ ਵਿੱਚ ਪੰਜ ਵਿਕਟਾਂ ਲਈਆਂ ਹਨ।
ਕਾਊਂਟੀ ਕ੍ਰਿਕਟ ਦਾ ਇਹ ਸੀਜ਼ਨ ਯੁਜਵੇਂਦਰ ਚਾਹਲ (Yuzvendra Chahal) ਲਈ ਸ਼ਾਨਦਾਰ ਰਿਹਾ ਹੈ। ਇਸ ਲੈੱਗ ਸਪਿਨਰ ਨੇ ਪਿਛਲੇ ਮਹੀਨੇ ਵਨ ਡੇਅ ਕੱਪ ‘ਚ ਕੈਂਟ ਖਿਲਾਫ 14 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ।
ਮੌਜੂਦਾ ਮੈਚ ਦੀ ਪਹਿਲੀ ਪਾਰੀ ‘ਚ 219 ਦੌੜਾਂ ਬਣਾਉਣ ਤੋਂ ਬਾਅਦ ਨਾਰਥੈਂਪਟਨਸ਼ਾਇਰ ਨੇ ਚਹਿਲ(Yuzvendra Chahal) ਅਤੇ ਰੌਬ ਕਿਓਗ (Rob Keogh) (65 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਡਰਬੀਸ਼ਾਇਰ ਨੂੰ 61.3 ਓਵਰਾਂ ‘ਚ 165 ਦੌੜਾਂ ‘ਤੇ ਆਊਟ ਕਰ ਦਿੱਤਾ।

ਹੋ ਰਹੀ ਹੈ ਚਾਹਲ ਦੀ ਗੇਂਦਬਾਜ਼ੀ ਦੀ ਚਰਚਾ

ਡਰਬੀਸ਼ਾਇਰ (Derbyshire)ਦੇ ਖਿਲਾਫ ਨੌਰਥੈਂਪਟਨਸ਼ਾਇਰ(Northamptonshire) ਲਈ ਗੇਂਦਬਾਜ਼ੀ ਕਰਦੇ ਹੋਏ ਚਾਹਲ ਨੇ ਜਿਸ ਤਰ੍ਹਾਂ ਵੇਨ ਮੈਡਸਨ (Wayne Madsen) ਨੂੰ ਕਲੀਨ ਬੋਲਡ ਕੀਤਾ, ਉਹ ਸ਼ਾਨਦਾਰ ਸੀ।
ਗੇਂਦ ਡਿੱਗਣ ਤੋਂ ਬਾਅਦ ਜਿਸ ਤਰੀਕੇ ਨਾਲ ਟਰਨ ਹੋਈ, ਉਸ ਤੋਂ ਬੱਲੇਬਾਜ਼ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਇਸ ਵਿਕਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਸ ਦੌਰਾਨ ਚਾਹਲ ਨੇ ਵੇਨ ਮੈਡਸਨ, ਐਨਿਉਰਿਨ ਡੋਨਾਲਡ (Aneurin Donald), ਜੈਕ ਚੈਪਲ (Jack Chappell), ਅਲੈਕਸ ਥਾਮਸਨ (Alex Thomson) ਅਤੇ ਜੈਕ ਮੋਰਲੇ (Jack Morley) ਦੀਆਂ ਵਿਕਟਾਂ ਲਈਆਂ।
ਚਾਹਲ ਦੇ ਸਾਥੀ ਪ੍ਰਿਥਵੀ ਸ਼ਾਅ (Prithvi Shaw) ਇਸ ਕਾਉਂਟੀ ਸੀਜ਼ਨ ਵਿੱਚ ਲਗਾਤਾਰ ਖ਼ਰਾਬ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਚਾਰ ਅਤੇ ਦੋ ਦੌੜਾਂ ਬਣਾਈਆਂ। ਸ਼ਾਅ ਆਪਣੀਆਂ ਪਿਛਲੀਆਂ ਤਿੰਨ ਪਹਿਲੀ ਸ਼੍ਰੇਣੀ ਦੀਆਂ ਪਾਰੀਆਂ ਵਿੱਚ 50 ਦਾ ਅੰਕੜਾ ਪਾਰ ਕਰਨ ਵਿੱਚ ਵੀ ਨਾਕਾਮ ਰਿਹਾ ਹੈ।
Previous articleਦੁੱਖ ਦੀ ਘੜੀ ‘ਚ ਮਲਾਇਕਾ ਦੀ ਢਾਲ ਬਣ ਕੇ ਖੜ੍ਹੇ ਅਰਜੁਨ ਕਪੂਰ, ਵੱਖ ਹੋਣ ਦੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ
Next articleCPM ਆਗੂ ਸੀਤਾਰਾਮ ਯੇਚੂਰੀ ਦਾ 72 ਸਾਲ ਦੀ ਉਮਰੇ ਦੇਹਾਂਤ, ਏਮਜ਼ ‘ਚ ਲਏ ਆਖਰੀ ਸਾਹ

LEAVE A REPLY

Please enter your comment!
Please enter your name here