ਉਥੇ ਫ਼ਿਰੋਜ਼ਪੁਰ ’ਚ 3.5, ਲੁਧਿਆਣਾ ’ਚ 0.5 ਐੱਮਐੱਮ ਬਾਰਿਸ਼ ਹੋਈ। ਜ਼ਿਲ੍ਹਾ ਜਲੰਧਰ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸੂਬੇ ਦੇ ਜ਼ਿਆਦਾਤਰ ਜ਼ਿਲਿ੍ਹਆਂ ’ਚ ਵੀਰਵਾਰ ਨੂੰ ਤੇਜ਼ ਧੁੱਪ ਨਿਕਲੀ, ਹਾਲਾਂਕਿ ਕੁਝ ਜ਼ਿਲ੍ਹਿਆਂ ’ਚ ਧੁੱਪ ਦੇ ਨਾਲ ਬਾਰਿਸ਼ ਵੀ ਹੋਈ। ਜ਼ਿਲ੍ਹਾ ਰੂਪਨਗਰ ’ਚ 8.5 ਐੱਮਐੱਮ ਬਾਰਿਸ਼ ਹੋਈ। ਉਥੇ ਫ਼ਿਰੋਜ਼ਪੁਰ ’ਚ 3.5, ਲੁਧਿਆਣਾ ’ਚ 0.5 ਐੱਮਐੱਮ ਬਾਰਿਸ਼ ਹੋਈ।
ਜ਼ਿਲ੍ਹਾ ਜਲੰਧਰ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 36.3 ਡਿਗਰੀ ਸੈਲਸੀਅਸ, ਅੰਮਿ੍ਰਤਸਰ ਦਾ 36.1, ਫ਼ਿਰੋਜ਼ਪੁਰ ਦਾ 35.6, ਮੋਗਾ ਦਾ 34.9 ਤੇ ਗੁਰਦਾਸਪੁਰ ਦਾ 34.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ 1.5 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜੋ ਕਿ ਸੂਬੇ ’ਚ ਆਮ ਰਹੀ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਆਉਣ ਵਾਲੇ ਕੁਝ ਦਿਨ ਮੌਸਮ ਸਾਫ਼ ਬਣਿਆ ਰਹਿਣ ਦੀ ਸੰਭਾਵਨਾ ਹੈ।