Home Desh Accident: ਜਲੰਧਰ ਪਠਾਨਕੋਟ NH ‘ਤੇ 6 ਵਾਹਨਾਂ ਵਿਚਾਲੇ ਹੋਈ ਟੱਕਰ, ਟਰੱਕ ਨੇ... Deshlatest NewsPanjab Accident: ਜਲੰਧਰ ਪਠਾਨਕੋਟ NH ‘ਤੇ 6 ਵਾਹਨਾਂ ਵਿਚਾਲੇ ਹੋਈ ਟੱਕਰ, ਟਰੱਕ ਨੇ ਮਾਰੀਆਂ ਅਚਾਨਕ ਬ੍ਰੇਕਾਂ By admin - September 18, 2024 55 0 FacebookTwitterPinterestWhatsApp ਅਚਾਨਕ ਟ੍ਰੈਫਿਕ ਲਾਈਟ ਲਾਲ ਹੁੰਦੇ ਹੀ ਅੱਗੇ ਜਾ ਰਹੇ ਟਰੱਕਾਂ ਨੇ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ। ਹੁਸ਼ਿਆਰਪੁਰ ਦੇ ਹਲਕਾ ਦਸੂਹਾ ‘ਚ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਇਕ ਤੋਂ ਬਾਅਦ ਇਕ 6 ਵਾਹਨ ਆਪਸ ‘ਚ ਟਕਰਾ ਗਏ। ਇਸ ਹਾਦਸੇ ਵਿੱਚ ਵਾਹਨਾਂ ਦੀ ਲਪੇਟ ਵਿੱਚ ਆ ਕੇ ਐਕਟਿਵਾ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਬਾਕੀ ਵਾਹਨਾਂ ਦੇ ਸਾਰੇ ਡਰਾਈਵਰ ਸੁਰੱਖਿਅਤ ਹਨ। ਆਪਸ ਵਿੱਚ ਟਕਰਾਏ ਸਾਰੇ ਵਾਹਨ ਪਠਾਨਕੋਟ ਵੱਲੋਂ ਆ ਰਹੇ ਸਨ। ਹਾਦਸੇ ਵਿੱਚ ਦੋ ਟਰੱਕ, ਤਿੰਨ ਕਾਰਾਂ ਅਤੇ ਐਕਟਿਵਾ ਨੁਕਸਾਨੀ ਗਈ। ਮੌਕੇ ‘ਤੇ ਪਹੁੰਚੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੀ ਮਦਦ ਨਾਲ ਨੁਕਸਾਨੇ ਗਏ ਵਹੀਕਲਾਂ ਨੂੰ ਹਾਈਵੇਅ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਗਿਆ। ਰਾਹਗੀਰਾਂ ਨੇ ਦੱਸਿਆ ਕਿ ਇਸ ਹਾਦਸੇ ਨੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਪਠਾਨਕੋਟ ਵਾਲੇ ਪਾਸੇ ਤੋਂ ਆ ਰਹੇ ਸਾਰੇ ਤੇਜ਼ ਰਫ਼ਤਾਰ ਵਾਹਨ ਦਸੂਹਾ ਦੇ ਹਾਜੀਪੁਰ ਚੌਂਕ ਦੇ ਪਿਛਲੇ ਚੌਕ ਵਿਖੇ ਪਹੁੰਚੇ। ਲਾਲ ਬੱਤੀ ਦੇਖ ਲਗਾਈਆਂ ਬ੍ਰੇਕਾਂ ਅਚਾਨਕ ਟ੍ਰੈਫਿਕ ਲਾਈਟ ਲਾਲ ਹੁੰਦੇ ਹੀ ਅੱਗੇ ਜਾ ਰਹੇ ਟਰੱਕਾਂ ਨੇ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ। ਜਿਸ ਵਿੱਚ ਪਿੱਛੇ ਤੋਂ ਆ ਰਹੇ ਟਰੱਕ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਸੇ ਤਰ੍ਹਾਂ ਪਿੱਛੇ ਤੋਂ ਆ ਰਹੀਆਂ ਤਿੰਨ ਤੇਜ਼ ਰਫ਼ਤਾਰ ਕਾਰਾਂ ਅਤੇ ਐਕਟਿਵਾ ਵੀ ਇੱਕ ਤੋਂ ਬਾਅਦ ਇੱਕ ਆਹਮੋ-ਸਾਹਮਣੇ ਟਕਰਾ ਗਈਆਂ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਪੁਲੀਸ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਸਾਰੇ ਵਾਹਨ ਚਾਲਕਾਂ ਦੇ ਬਿਆਨ ਦਰਜ ਕੀਤੇ ਹਨ। ਇਸ ਘਟਨਾ ਵਿੱਚ ਐਕਟਿਵਾ ਸਵਾਰ ਵਿਜੇ ਕੁਮਾਰ ਦੀ ਲੱਤ ਵਿੱਚ ਗੰਭੀਰ ਸੱਟ ਲੱਗ ਗਈ। ਜਿਨ੍ਹਾਂ ਨੂੰ ਇਲਾਜ ਲਈ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਸਾਰਾ ਰੋਡ ਕਲੀਅਰ ਕਰਵਾ ਕੇ ਮੁੜ ਆਵਾਜਾਈ ਸ਼ੁਰੂ ਕਰਵਾ ਦਿੱਤੀ ਗਈ ਹੈ।