Home Desh ਭਾਰਤ-ਪਾਕਿਸਤਾਨ ਸਰਹੱਦ ‘ਤੇ ਵੇਚਿਆ ਪਾਣੀ, ਪਿਤਾ ਸੀ ਕੁਲੀ, ਹੁਣ ਜਿੱਤੀ ਏਸ਼ੀਅਨ ਚੈਂਪੀਅਨਜ਼...

ਭਾਰਤ-ਪਾਕਿਸਤਾਨ ਸਰਹੱਦ ‘ਤੇ ਵੇਚਿਆ ਪਾਣੀ, ਪਿਤਾ ਸੀ ਕੁਲੀ, ਹੁਣ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ

51
0

ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾਇਆ।

ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾਇਆ। ਟੀਮ ਇੰਡੀਆ ਦੀ ਜਿੱਤ ਦੇ ਹੀਰੋ ਜੁਗਰਾਜ ਸਿੰਘ ਰਹੇ, ਜਿਨ੍ਹਾਂ ਨੇ ਚੌਥੇ ਕੁਆਰਟਰ ਦੇ 51ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕਰਕੇ ਟੀਮ ਇੰਡੀਆ ਨੂੰ ਬੜ੍ਹਤ ਦਿਵਾਈ। ਚੀਨ ਨੇ ਫਾਈਨਲ ਮੈਚ ਵਿੱਚ ਟੀਮ ਇੰਡੀਆ ਨੂੰ ਸਖ਼ਤ ਟੱਕਰ ਦਿੱਤੀ ਪਰ ਜੁਗਰਾਜ ਦਾ ਗੋਲ ਚੀਨ ਲਈ ਮਹਿੰਗਾ ਸਾਬਤ ਹੋਇਆ।
ਜਦੋਂ ਵੀ ਭਾਰਤੀ ਹਾਕੀ ਟੀਮ ਜਿੱਤਦੀ ਹੈ ਤਾਂ ਆਮ ਤੌਰ ‘ਤੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਨਾਂ ਆਉਂਦਾ ਹੈ ਪਰ ਇਸ ਵਾਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਛੋਟੇ ਜਿਹੇ ਪਿੰਡ ਦੇ ਜੰਮਪਲ ਜੁਗਰਾਜ ਸਿੰਘ ਨੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ।
ਟੀਮ ਇੰਡੀਆ ਦੀ ਜਿੱਤ ਦਾ ਹੀਰੋ ਜੁਗਰਾਜ ਕੌਣ ਹੈ ਅਤੇ ਉਨ੍ਹਾਂ ਦੇ ਹਾਕੀ ਟੀਮ ਤੱਕ ਪਹੁੰਚਣ ਦੀ ਕਹਾਣੀ ਕੀ ਹੈ, ਇਹ ਜਾਣਨਾ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ।
ਜੁਗਰਾਜ ਸਿੰਘ ਦਾ ਜਨਮ ਅਟਾਰੀ, ਪੰਜਾਬ ਵਿੱਚ ਹੋਇਆ ਸੀ। ਅਟਾਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਹੈ ਅਤੇ ਇਕ ਸਮਾਂ ਸੀ ਜਦੋਂ ਇੱਥੇ ਅਕਸਰ ਗੋਲੀਬਾਰੀ ਹੁੰਦੀ ਸੀ।
ਪਾਕਿਸਤਾਨੀ ਫੌਜ ਦੀ ਗੋਲੀਬਾਰੀ ਨੇ ਇੱਥੋਂ ਦੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਸੀ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਭਾਰਤੀ ਫੌਜ ਨੇ ਪਿੰਡ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ।
ਭਾਵੇਂ ਬਾਅਦ ਵਿੱਚ ਸਥਿਤੀ ਵਿੱਚ ਸੁਧਾਰ ਹੋਇਆ ਪਰ ਜੁਗਰਾਜ ਅਤੇ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਸੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੁਗਰਾਜ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਣੀ ਦੀਆਂ ਬੋਤਲਾਂ ਵੇਚੀਆਂ ਹਨ।
ਉਨ੍ਹਾਂ ਦੇ ਪਿਤਾ ਸਰਹੱਦ ‘ਤੇ ਕੁਲੀ ਦਾ ਕੰਮ ਕਰਦੇ ਸੀ। ਜੁਗਰਾਜ ਨੇ ਆਪਣੇ ਪਰਿਵਾਰ ਦੀ ਗਰੀਬੀ ਨੂੰ ਖਤਮ ਕਰਨ ਲਈ ਹਾਕੀ ਨੂੰ ਚੁਣਿਆ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਮੇਂਟੋਰ ਦੇ ਇਸ ਖੇਡ ਵਿੱਚ ਆਪਣਾ ਨਾਮ ਕਮਾਇਆ।

ਜਲ ਸੈਨਾ ਵਿੱਚ ਐਂਟਰੀ

ਜੁਗਰਾਜ ਸਿੰਘ ਦੇ ਆਈਡਲ ਸ਼ਮਸ਼ੇਰ ਸਿੰਘ ਅਤੇ ਚਤਾਰਾ ਸਿੰਘ ਸਨ। ਇਹ ਦੋਵੇਂ ਖਿਡਾਰੀ ਉਨ੍ਹਾਂ ਦੇ ਪਿੰਡ ਦੇ ਸਨ। ਇਨ੍ਹਾਂ ਨੂੰ ਦੇਖਦੇ ਹੋਏ ਜੁਗਰਾਜ ਨੇ ਜਲੰਧਰ ਦੀ ਹਾਕੀ ਅਕੈਡਮੀ ਵਿੱਚ ਦਾਖਲਾ ਲੈ ਲਿਆ ਅਤੇ ਸਾਲ 2011 ਵਿੱਚ ਪੀਐਨਬੀ ਟੀਮ ਵਿੱਚ ਚੁਣੇ ਗਏ। ਉਨ੍ਹਾਂ ਨੂੰ ਸਿਰਫ਼ 3500 ਰੁਪਏ ਵਜ਼ੀਫ਼ਾ ਮਿਲਦਾ ਸੀ।
ਪਰ ਸਾਲ 2016 ਵਿਚ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਜੁਗਰਾਜ ਨੂੰ 2016 ‘ਚ ਭਾਰਤੀ ਜਲ ਸੈਨਾ ਦੀ ਟੀਮ ‘ਚ ਐਂਟਰੀ ਮਿਲੀ ਅਤੇ ਟੀਮ ਦਾ ਪੈਟੀ ਅਫਸਰ ਬਣਾਇਆ ਗਿਆ। ਜੁਗਰਾਜ ਲਈ ਇਹ ਨੌਕਰੀ ਕੀਮਤੀ ਸੀ ਕਿਉਂਕਿ ਉਨ੍ਹਾਂ ਦੀ ਤਨਖਾਹ 3500 ਤੋਂ 35000 ਰੁਪਏ ਤੱਕ ਪਹੁੰਚ ਗਈ ਸੀ।
ਅੱਜ ਦੇਸ਼ ਜੁਗਰਾਜ ਨੂੰ ਸਲਾਮ ਕਰ ਰਿਹਾ ਹੈ। ਪਹਿਲਾਂ ਉਨ੍ਹਾਂ ਨੇ ਓਲੰਪਿਕ ‘ਚ ਟੀਮ ਇੰਡੀਆ ਨੂੰ ਕਾਂਸੀ ਦਾ ਤਮਗਾ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਹੁਣ ਉਨ੍ਹਾਂ ਨੇ ਦੇਸ਼ ਨੂੰ ਏਸ਼ੀਆ ਦਾ ਚੈਂਪੀਅਨ ਬਣਾਇਆ ਹੈ।
Previous articleਦਿਲਜੀਤ ਦੋਸਾਂਝ ਨੂੰ ਕਾਨੂੰਨੀ ਨੋਟਿਸ! ਇੰਡੀਆ ਟੂਰ ਤੋਂ ਪਹਿਲਾਂ ਟਿਕਟਾਂ ਦੀਆਂ ਕੀਮਤਾਂ ‘ਚ ਹੇਰਾਫੇਰੀ ਦਾ ਦੋਸ਼
Next articleAccident: ਜਲੰਧਰ ਪਠਾਨਕੋਟ NH ‘ਤੇ 6 ਵਾਹਨਾਂ ਵਿਚਾਲੇ ਹੋਈ ਟੱਕਰ, ਟਰੱਕ ਨੇ ਮਾਰੀਆਂ ਅਚਾਨਕ ਬ੍ਰੇਕਾਂ

LEAVE A REPLY

Please enter your comment!
Please enter your name here