Home Desh Ludhiana News: ਸੰਤ ਜਗਦੀਸ਼ ਮੁੰਨੀ ਅਚਾਰਿਆ ‘ਪਾਇਓਨੀਰ ਵਰਕ ਇਨ ਯੋਗ ਐਂਡ ਨੈਚਰੋਪੈਥੀ’...

Ludhiana News: ਸੰਤ ਜਗਦੀਸ਼ ਮੁੰਨੀ ਅਚਾਰਿਆ ‘ਪਾਇਓਨੀਰ ਵਰਕ ਇਨ ਯੋਗ ਐਂਡ ਨੈਚਰੋਪੈਥੀ’ ਐਵਾਰਡ ਨਾਲ ਸਨਮਾਨਿਤ

77
0

ਉਨ੍ਹਾਂ ਨੇ ਸਿਹਤ ਖੇਤਰ ਵਿੱਚ ਜਨਮ ਤੋਂ ਅਪਾਹਿਜ ਬੱਚਿਆ ਲਈ ਨਵੀਂ ਕਾਢ ਨਿਊਰੋ 108 ਹੀਲਿੰਗ ਸਿਸਟਮ ਸ਼ੁਰੂ ਕੀਤਾ

ਨਿਰੋਗ ਜੀਵਨ ਸੰਸਥਾਨ ਦੇ ਮੁਖੀ ਸੰਤ ਜਗਦੀਸ਼ ਮੁੰਨੀ ਅਚਾਰਿਆ ਪਿੰਡ ਬਨਵਾਲਾ ਹਨੂੰਮਤਾ ਤਹਿਸੀਲ ਤੇ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਨੇ ਸਿਹਤ ਖੇਤਰ ਵਿੱਚ ਜਨਮ ਤੋਂ ਅਪਾਹਿਜ ਬੱਚਿਆ ਲਈ ਨਵੀਂ ਕਾਢ ਨਿਊਰੋ 108 ਹੀਲਿੰਗ ਸਿਸਟਮ ਸ਼ੁਰੂ ਕੀਤਾ ਹੈਉਹ ਪਿਛਲੇ 30 ਸਾਲਾਂ ਵਿੱਚ ਪੂਰੇ ਭਾਰਤ ਵਿੱਚ 525 ਥਾਵਾਂ ’ਤੇ 15 ਦਿਨਾਂ ਦੇ ਕੈਂਪਾਂ ਰਾਹੀਂ 22 ਲੱਖ ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰ ਚੁੱਕੇ ਹਨ। ਉਨ੍ਹਾਂ ਨੇ ਹੁਣ ਤੱਕ 27000 ਤੋਂ ਉਪਰ ਕਣਕ ਦੀ ਐਲਰਜੀ ਵਾਲੇ ਬੱਚਿਆਂ ਦਾ ਸਫਲ ਇਲਾਜ ਕੀਤਾ ਹੈ ਅਤੇ 2000 ਤੋਂ ਵੱਧ ਸੇਰੇਬ੍ਰਲ ਪਾਲਸੀ ਬੱਚਿਆਂ ਦਾ ਸਫਲ ਇਲਾਜ ਕੀਤਾ ਹੈ। ਸੰਤ ਜਗਦੀਸ਼ ਮੁੰਨੀ ਅਨੁਸਾਰ ਉਨ੍ਹਾਂ ਦਾ ਸਾਰਾ ਜੀਵਨ ਮਨੁੱਖਤਾ ਦੀ ਸਿਹਤ ਦੀ ਸੇਵਾ ਤੇ ਮਨੁੱਖਾਂ ਨੂੰ ਸਿਹਤਮੰਦ ਬਣਾਉਣ ਲਈ ਸਮਰਪਿਤ ਹੈਉਨ੍ਹਾਂ ਨੇ ਹੁਣ ਤੱਕ ਜਿੰਨੇ ਵੀ ਮਰੀਜ਼ਾਂ ਨੂੰ ਠੀਕ ਕੀਤਾ ਹੈ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦਵਾਈ ਦਿੱਤੇ ਜਾਂ ਟੀਕੇ ਲਗਾਏ ਕੁਦਰਤੀ ਤਰੀਕੇ ਨਾਲ ਇਲਾਜ਼ ਕਰਕੇ ਕੀਤਾ ਹੈਸੰਤ ਜਗਦੀਸ਼ ਮੁੰਨੀ ਅਚਾਰਿਆ ਨੂੰ ਜੋ ਪੰਜਾਬੀ ਜਾਗਰੁਣ ਵੱਲੋਂ ਪਾਇਨੀਅਰ ਵਰਕ ਇੰਨ ਯੋਗ ਐਂਡ ਨੈਚਰੋਪੈਥੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੇ ਇਸ ਐਵਾਰਡ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੀ ਸੰਗਤ ਤੇ ਲੋਕਾਂ ਦੇ ਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੰਗਤਾਂ ਦਾ ਇਲਾਜ਼ ਕਰਨ ਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਹੇਗਾ।
Previous articleਰਵਨੀਤ ਸਿੰਘ ਬਿੱਟੂ ਖਿ਼ਲਾਫ਼ ਬੈਂਗਲੁਰੂ ‘ਚ FIR ਦਰਜ, ਰਾਹੁਲ ਖਿਲਾਫ ਵਿਵਾਦਿਤ ਬਿਆਨ ਦੇਣ ‘ਤੇ ਕਾਂਗਰਸ ਨੇ ਕੀਤੀ ਸ਼ਿਕਾਇਤ
Next articleਐਵਾਰਡੀ ਅਧਿਆਪਕਾਂ ਨੂੰ ਸੇਵਾ ਕਾਲ ਦੇ ਵਾਧੇ ਦੌਰਾਨ ਨਹੀਂ ਮਿਲੇਗੀ ਤਰੱਕੀ, ਪੰਜਾਬ ਦੇ ਸਿੱਖਿਆ ਵਿਭਾਗ ਨੇ ਕੀਤਾ ਅਹਿਮ ਫ਼ੈਸਲਾ

LEAVE A REPLY

Please enter your comment!
Please enter your name here