Home Desh ਐਵਾਰਡੀ ਅਧਿਆਪਕਾਂ ਨੂੰ ਸੇਵਾ ਕਾਲ ਦੇ ਵਾਧੇ ਦੌਰਾਨ ਨਹੀਂ ਮਿਲੇਗੀ ਤਰੱਕੀ, ਪੰਜਾਬ...

ਐਵਾਰਡੀ ਅਧਿਆਪਕਾਂ ਨੂੰ ਸੇਵਾ ਕਾਲ ਦੇ ਵਾਧੇ ਦੌਰਾਨ ਨਹੀਂ ਮਿਲੇਗੀ ਤਰੱਕੀ, ਪੰਜਾਬ ਦੇ ਸਿੱਖਿਆ ਵਿਭਾਗ ਨੇ ਕੀਤਾ ਅਹਿਮ ਫ਼ੈਸਲਾ

63
0

ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ 58 ਸਾਲ ਦੀ ਉਮਰ ਪੂਰੀ ਕਰਨ ’ਤੇ ਸੂਬਾਈ ਪੁਰਸਕਾਰ ਜੇਤੂ ਅਧਿਆਪਕਾਂ ਨੂੰ 1 ਸਾਲ ਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ 2 ਸਾਲ ਦਾ ਸੇਵਾ ਕਾਲ ਦਾ ਵਾਧਾ ਮਿਲੇਗਾ।

ਪੰਜਾਬ ਦੇ ਸਿਖਿਆ ਵਿਭਾਗ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਸੂਬਾਈ ਤੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਅਧਿਆਪਕਾਂ ਨੂੰ ਸੇਵਾ ਕਾਲ ’ਚ ਮਿਲਣ ਵਾਧੇ ਦੌਰਾਨ ਵਿਸ਼ੇਸ਼ ਤਰੱਕੀ ਦਾ ਲਾਭ ਖ਼ਤਮ ਕਰ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਜਿਨ੍ਹਾਂ ਅਧਿਆਪਕਾਂ ਨੂੰ ਸ਼ਾਨਦਾਰ ਸੇਵਾ ਦੇ ਆਧਾਰ ’ਤੇ ਸਾਲਾਨਾ ਤਰੱਕੀ ਮਿਲਦੀ ਸੀ, ਉਹ ਹੁਣ ਨਹੀਂ ਦਿੱਤੀ ਜਾਵੇਗੀ।
ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ 58 ਸਾਲ ਦੀ ਉਮਰ ਪੂਰੀ ਕਰਨ ’ਤੇ ਸੂਬਾਈ ਪੁਰਸਕਾਰ ਜੇਤੂ ਅਧਿਆਪਕਾਂ ਨੂੰ 1 ਸਾਲ ਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ 2 ਸਾਲ ਦਾ ਸੇਵਾ ਕਾਲ ਦਾ ਵਾਧਾ ਮਿਲੇਗਾ।
ਇਸ ਸਮੇਂ ਦੌਰਾਨ ਉਨ੍ਹਾਂ ਨੂੰ ਤਰੱਕੀ ਤੇ ਹੋਰ ਅਪਗ੍ਰੇਡੇਸ਼ਨ ਦਾ ਕੋਈ ਲਾਭ ਨਹੀਂ ਦਿੱਤਾ ਜਾਵੇਗਾ। ਸੇਵਾ ’ਚ ਵਾਧਾ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਿਰਫ਼ ਅੰਤਿਮ ਤਨਖ਼ਾਹ ਸਕੇਲ ਦੇ ਆਧਾਰ ’ਤੇ ਹੀ ਕੰਮ ਕਰਨਾ ਪਵੇਗਾ। ਫ਼ੈਸਲੇ ’ਚ ਕਿਹਾ ਗਿਆ ਹੈ ਕਿ ਇਸ ਨਿਯੁਕਤੀ ਨੂੰ ਮੁੜ-ਨਿਯੁਕਤੀ ਮੰਨਿਆ ਜਾਵੇਗਾ। ਸੇਵਾ ਕਾਲ ਦੇ ਇਸ ਵਾਧੇ ਲਈ ਅਪਲਾਈ ਕਰਦੇ ਸਮੇਂ ਅਧਿਆਪਕਾਂ ਨੂੰ ਸਵੈ-ਘੋਸ਼ਣਾ ਪੱਤਰ ਦੇਣਾ ਹੋਵੇਗਾ, ਜਿਸ ’ਚ ਉਹ ਇਸ ਫ਼ੈਸਲੇ ਨੂੰ ਮੰਨਣ ਲਈ ਸਹਿਮਤ ਹੋਣਗੇ।
Previous articleLudhiana News: ਸੰਤ ਜਗਦੀਸ਼ ਮੁੰਨੀ ਅਚਾਰਿਆ ‘ਪਾਇਓਨੀਰ ਵਰਕ ਇਨ ਯੋਗ ਐਂਡ ਨੈਚਰੋਪੈਥੀ’ ਐਵਾਰਡ ਨਾਲ ਸਨਮਾਨਿਤ
Next articlePSEB ਵੱਲੋਂ ਦਸਵੀਂ ਤੇ ਬਾਰ੍ਹਵੀਂ ਪ੍ਰੀਖਿਆ ਫਾਰਮ ਤੇ ਫੀਸ ਭਰਨ ਸਬੰਧੀ ਸ਼ਡਿਊਲ ਜਾਰੀ, ਅਣਗਹਿਲੀ ਲਈ ਸਕੂਲ ਹੋਵੇਗਾ ਜ਼ਿੰਮੇਵਾਰ

LEAVE A REPLY

Please enter your comment!
Please enter your name here