Home Desh Punjabi University ਦੀ ਸਰਵ ਧਰਮ ਸਦਭਾਵਨਾ ਦਾ ਪ੍ਰਤੀਕ ਜੋਤ ਜਗੀ, ਗੁਰੂ ਗੋਬਿੰਦ... Deshlatest NewsPanjabRajniti Punjabi University ਦੀ ਸਰਵ ਧਰਮ ਸਦਭਾਵਨਾ ਦਾ ਪ੍ਰਤੀਕ ਜੋਤ ਜਗੀ, ਗੁਰੂ ਗੋਬਿੰਦ ਸਿੰਘ ਭਵਨ ਦੇ ਉੱਪਰ ਲੱਗੀ ਜੋਤ ਇਕ ਮਹੀਨੇ ਤੋਂ ਸੀ ਖਰਾਬ By admin - September 20, 2024 21 0 FacebookTwitterPinterestWhatsApp ਇਸ ਲਈ, ਭਵਨ ਨੂੰ ਸ਼ੁਰੂ ਤੋਂ ਹੀ Punjabi University ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਜਾਂਦਾ ਹੈ ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਪੰਜਾਬੀ ਯੂਨੀਵਰਸਿਟੀ(PU) ਦਾ ਪ੍ਰਤੀਕ ਮੰਨੇ ਜਾਂਦੇ ਗੁਰੂ ਗੋਬਿੰਦ ਸਿੰਘ ਭਵਨ ਦੇ ਉੱਪਰ ਲੱਗੀ ਜੋਤ ਆਖਿਰ ਜਗ ਗਈ ਹੈ। ਇਹ ਭਵਨ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਸਾਰੇ ਧਰਮਾਂ ਬਾਰੇ ਲਗਭਗ 33000 ਤੋਂ ਵੱਧ ਕਿਤਾਬਾਂ ਅਤੇ ਰਸਾਲਿਆਂ ਦੇ ਵਿਸ਼ਾਲ ਸੰਗ੍ਰਹਿ ਵਾਲੀ ਇੱਕ ਚੰਗੀ ਤਰ੍ਹਾਂ ਲੈਸ ਲਾਇਬ੍ਰੇਰੀ ਹੋਣ ਦੇ ਨਾਲ, ਇਹ ਭਵਨ ਵਿਸ਼ਵ ਦੇ ਪੰਜ ਪ੍ਰਮੁੱਖ ਧਰਮਾਂ ਦੇ ਵਿਚਾਰਾਂ ਨੂੰ ਪ੍ਰਤੀਕ ਰੂਪ ਵਿੱਚ ਪ੍ਰਗਟ ਕਰਦਾ ਹੈ। ਪ੍ਰਵੇਸ਼ ਦੁਆਰ ‘ਤੇ ਚਿੱਟੇ ਸੰਗਮਰਮਰ ਦੀ ਕਲਾ ਮਨੁੱਖੀ ਦਿਲ ਦਾ ਪ੍ਰਤੀਕ ਹੈ। ਸਿਖਰ ‘ਤੇ ਚਮਕਦੀ ਰੌਸ਼ਨੀ ਮਨੁੱਖਜਾਤੀ ਦੀ ਸਦੀਵੀ ਏਕਤਾ ਦਾ ਪ੍ਰਤੀਕ ਹੈ, ਜੋਕਿ ਪਿਛਲੇ ਇਕ ਮਹੀਨੇ ਪਹਿਲਾਂ ਨੁਕਸਾਨੀ ਗਈ ਸੀ। ਕਾਫੀ ਸਮਾਂ ਜੋਤ ਮੁੜ ਆਪਣੀ ਜਗ੍ਹਾ ’ਤੇ ਨਾ ਲਗਾਉਣ ਦਾ ਮਸਲਾ ਪੰਜਾਬੀ ਜਾਗਰਣ ਵਲੋਂ ਉਜਾਗਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਹਰਕਤ ਵਿਚ ਆਉਂਦਿਆਂ ਇਸਦੀ ਮੁਰੰਮਤ ਕਰਕੇ ਉਸ ਦੀ ਜਗ੍ਹਾ ’ਤੇ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਗੁਰੂ ਗੋਬਿੰਦ ਸਿੰਘ ਭਵਨ ਦੀ ਨੀਂਹ ਰੱਖੀ ਗਈ ਸੀ। ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਦੁਆਰਾ 27 ਦਸੰਬਰ 1967 ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਲਈ, ਭਵਨ ਨੂੰ ਸ਼ੁਰੂ ਤੋਂ ਹੀ ਪੰਜਾਬੀ ਯੂਨੀਵਰਸਿਟੀ(Punjabi University) ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਜਾਂਦਾ ਹੈ ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਹ ਇੱਕ ਪਾਣੀ ਦੇ ਪੂਲ ਦੇ ਵਿਚਕਾਰ ਇੱਕ ਪੰਜ ਪੰਖੜੀਆਂ ਵਾਲੀ ਬਣਤਰ ਹੈ ਜੋ ਬ੍ਰਹਮਤਾ ਦੀਆਂ ਵੱਖੋ-ਵੱਖਰੀਆਂ ਖੁਸ਼ਬੂਆਂ ਨੂੰ ਦਰਸਾਉਂਦੀ ਹੈ। ਪਾਣੀ ‘ਤੇ ਤੈਰਦੀ ਹੋਈ ਕਿਸ਼ਤੀ ਦੀ ਸ਼ੈਲੀ ਵਿੱਚ ਤਿਆਰ ਕੀਤੇ ਗਏ ਪੰਜ ਇੱਕੋ ਜਿਹੇ ਵਿੰਗ, ਪੰਜ ਪ੍ਰਮੁੱਖ ਧਰਮਾਂ ਨੂੰ ਉਹਨਾਂ ਦੇ ਇਤਿਹਾਸਕ ਪ੍ਰਗਟਾਵੇ ਦੇ ਕਾਲਕ੍ਰਮਿਕ ਕ੍ਰਮ ਵਿੱਚ ਵੰਡੇ ਗਏ ਹਨ, ਅਰਥਾਤ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ, ਈਸਾਈ, ਇਸਲਾਮ ਅਤੇ ਸਿੱਖ ਧਰਮ। ਇਸ ਇਮਾਰਤ ਦਾ ਖਾਕਾ ਧਰਮ ਦੀ ਭਾਵਨਾ ਦਾ ਪ੍ਰਤੀਕ ਹੈ। ਇਸ ਦੇ ਪੰਜ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਹਨ ਕਿ ਗਿਆਨ ਦੇ ਦਰਵਾਜੇ ਸਾਰਿਆਂ ਲਈ ਖੁੱਲ੍ਹਾ ਹੈ, ਭਾਵੇਂ ਉਹ ਕਿਸੇ ਵੀ ਦਿਸ਼ਾ ਤੋਂ ਆ ਰਿਹਾ ਹੈ। ਇਸ ਦੇ ਪੰਜ ਬਲਾਕ ਹਨ ਜਿਨ੍ਹਾਂ ਵਿੱਚ ਸਾਰੇ ਪ੍ਰਮੁੱਖ ਧਰਮਾਂ ਦੇ ਅਧਿਐਨ ਲਈ ਸਮਰਪਿਤ ਸਾਹਿਤ ਬਲਾਕ ਹੈ। ਇਸ ਮਾਮਲੇ ਸਬੰਧੀ ਯੂਨੀਵਰਸਿਟੀ ਐਕਸੀਅਨ ਨਰੇਸ਼ ਕੁਮਾਰ ਨੇ ਦੱਸਿਆ ਕਿ ਇਮਾਰਤ ਉੱਪਰਲੀ ਜੋਤ ਕਿਸੇ ਕਾਰਨ ਨੁਕਸਾਨੀ ਗਈ ਸੀ, ਜਿਸ ਨੂੰ ਦੁਰਸਤ ਕਰਕੇ ਮੁੜ ਲਗਾ ਦਿੱਤਾ ਗਿਆ ਹੈ।