Home Desh ਪੰਜਾਬ ਦੇ ਦੋ ਕਾਲਜਾਂ ਸਮੇਤ ਦੇਸ਼ ਦੇ 34 ਆਯੁਰਵੇਦ ਕਾਲਜਾਂ ਦੀ ਮਾਨਤਾ... Deshlatest NewsPanjab ਪੰਜਾਬ ਦੇ ਦੋ ਕਾਲਜਾਂ ਸਮੇਤ ਦੇਸ਼ ਦੇ 34 ਆਯੁਰਵੇਦ ਕਾਲਜਾਂ ਦੀ ਮਾਨਤਾ ’ਤੇ ਰੋਕ, ਟੀਚਿੰਗ ਸਟਾਫ ਦੀ ਕਮੀ ਕਾਰਨ ਲਿਆ ਫ਼ੈਸਲਾ By admin - September 25, 2024 53 0 FacebookTwitterPinterestWhatsApp 34 ਕਾਲਜਾਂ ’ਚ 31 ਨਿੱਜੀ ਕਾਲਜ ਹਨ ਤੇ ਤਿੰਨ ਸਰਕਾਰੀ ਆਯੁਰਵੇਦ ਕਾਲਜ ਬਿਹਾਰ, ਯੂਪੀ ਤੇ ਰਾਜਸਥਾਨ ਦੇ ਹਨ। ਕੇਂਦਰੀ ਆਯੁਸ਼ ਮੰਤਰਾਲੇ ਦੀ ਸਹਿਮਤੀ ’ਤੇ ਭਾਰਤੀ ਮੈਡੀਕਲ ਪ੍ਰਣਾਲੀ ਰਾਸ਼ਟਰੀ ਕਮਿਸ਼ਨ (ਐੱਨਸੀਆਈਐੱਸਐੱਮ) ਨਵੀਂ ਦਿੱਲੀ ਨੇ ਦੇਸ਼ ਭਰ ਦੇ 34 ਮੈਡੀਕਲ ਕਾਲਜਾਂ ਦੀ ਮਾਨਤਾ ’ਤੇ ਰੋਕ ਲਗਾ ਦਿੱਤੀ ਹੈ। ਇਸ ’ਚ ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਗੁਜਰਾਤ ਦਾ ਇਕ-ਇਕ, ਪੰਜਾਬ ਤੇ ਬਿਹਾਰ ਦੇ ਦੋ-ਦੋ, ਕਰਨਾਟਕ, ਰਾਜਸਥਾਨ, ਉੱਤਰਾਖੰਡ ਦੇ ਤਿੰਨ-ਤਿੰਨ ਕਾਲਜ ਤੇ ਯੂਪੀ ਦੇ 17 ਆਯੁਰਵੇਦ ਮੈਡੀਕਲ ਕਾਲਜ ਸ਼ਾਮਿਲ ਹਨ। ਆਯੁਸ਼ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਬੁਲਾਰੇ ਡਾ. ਰਾਕੇਸ਼ ਪਾਂਡੇਅ ਨੇ ਦੱਸਿਆ ਕਿ ਇਨ੍ਹਾਂ 34 ਕਾਲਜਾਂ ’ਚ 31 ਨਿੱਜੀ ਕਾਲਜ ਹਨ ਤੇ ਤਿੰਨ ਸਰਕਾਰੀ ਆਯੁਰਵੇਦ ਕਾਲਜ ਬਿਹਾਰ, ਯੂਪੀ ਤੇ ਰਾਜਸਥਾਨ ਦੇ ਹਨ। ਦੇਸ਼ ਭਰ ’ਚ 474 ਮਾਨਤਾ ਪ੍ਰਾਪਤ ਆਯੁਰਵੇਦ ਕਾਲਜ ਹਨ, ਜਿੱਥੇ ਸੈਂਟ੍ਰਲ ਤੇ ਸਟੇਟ ਕੋਟੇ ਦੇ ਸੈਸ਼ਨ 2024-25 ਦੀ ਨੀਟ ਯੂਜੀ ਕੌਂਸਲਿੰਗ ਜਾਰੀ ਹੈ। ਜਿਨ੍ਹਾਂ ਦੀ ਮਾਨਤਾ ਰੋਕੀ ਗਈ ਹੈ, ਉਨ੍ਹਾਂ ਕਾਲਜਾਂ ’ਚ ਟੀਚਿੰਗ ਸਟਾਫ ਦੀ ਕਮੀ ਹੈ। ਇਸ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ।