Home Desh Panchayat Election: ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ, 15 ਅਕਤੂਬਰ ਨੂੰ ਪੈਣਗੀਆਂ...

Panchayat Election: ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ, ਇਹ ਰਹੇਗਾ ਸਮਾਂ

57
0

ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। 

ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਸੂਬੇ ਦੇ ਚੋਣ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਐਲਾਨ ਕਰ ਦਿੱਤਾ ਹੈ। ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਇਸੇ ਦਿਨ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਅੱਜ ਤੋਂ ਪੰਜਾਬ ਵਿਚ ਚੋਣ ਜ਼ਾਬਤਾ ਲੱਗ ਗਿਆ ਹੈ।
ਪੰਜਾਬ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਦੱਸਿਆ ਕਿ ਤਿਉਹਾਰਾਂ ਤੇ ਝੋਨੇ ਦੀ ਫਸਲ ਦੀ ਕਟਾਈ ਨੂੰ ਧਿਆਨ ਵਿਚ ਰੱਖ ਕੇ ਸ਼ਡਿਊਲ ਤਿਆਰ ਕੀਤਾ ਗਿਆ ਹੈ।
27 ਸਤੰਬਰ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਸੇ ਦਿਨ ਤੋਂ ਉਮੀਦਵਾਰ ਨਾਮਜ਼ਦਗੀ ਫਾਰਮ ਭਰ ਸਕਣਗੇ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰ 11 ਤੋਂ ਦੁਪਹਿਰ 3 ਵਜੇ ਤਕ ਹੋਵੇਗਾ।
4 ਅਕਤੂਬਰ ਨੋਮੀਨੇਸ਼ਨ ਫਾਈਲ ਕਰਨ ਦਾ ਆਖਰੀ ਦਿਨ ਹੋਵੇਗਾ। 5 ਅਕਤੂਬਰ ਨੂੰ ਸਕਰੂਟਨੀ ਹੋਵੇਗੀ। ਇਸਦੇ ਨਾਲ ਹੀ 7 ਅਕਤੂਬਰ ਨੂੰ ਉਮੀਦਵਾਰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 13237 ਗ੍ਰਾਮ ਪੰਚਾਇਤਾਂ ਹਨ। ਇਨ੍ਹਾਂ ਚੋਣਾਂ ਲਈ ਪੰਜਾਬ ਵਿਚ 19110 ਬੂਥ ਬਣਾਏ ਜਾਣਗੇ। ਇਸ ਦੇ ਨਾਲ ਹੀ 13397932 ਵੋਟਰ ਵੋਟ ਪਾਉਣ ਦੇ ਹੱਕਦਾਰ ਹਨ।
ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਪੰਚ ਤੇ ਸਰਪੰਚ ਲਈ ਚੋਣ ਲੜਨ ਦੇ ਉਮੀਦਵਾਰ ਨਾਮਜ਼ਦਗੀ ਫੀਸ 100 ਰੁਪਏ ਰੱਖੀ ਗਈ ਹੈ। SC ਕੈਟਗਰੀ ਲਈ 50 ਰੁਪਏ ਫੀਸ ਹੈ।
ਵੈਬਸਾਈਟ ’ਤੇ ਫਾਰਮ ਅਪਲੋਡ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੋਣ ਨਿਸ਼ਾਨਾਂ ਦੀ ਬੁਕਲੈਟ ਵੀ ਅਪਲੋਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਜ਼ਿਲ੍ਹਾਂ ਪਰਿਸ਼ਦ ਦੀ ਚੋਣ ਲਈ 70, ਬਲਾਕ ਚੋਣਾਂ ਲਈ 32, ਸਰਪੰਚ ਦੀ ਚੋਣ ਲਈ 38, ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਬੈਲਟ ਪੇਪਰ ਵਿਚ ਨੋਟਾ ਵੀ ਰੱਖਿਆ ਗਿਆ ਹੈ।
ਪੰਚਾਇਤੀ ਚੋਣਾਂ ਲਈ ਦੋ ਬੈਲਟ ਪੇਪਰ ਰੱਖੇ ਗਏ ਹਨ। ਗੁਲਾਬੀ ਰੰਗ ਦਾ ਬੈਲਟ ਪੇਪਰ ਸਰਪੰਚ ਤੇ ਚਿੱਟੇ ਰੰਗ ਦਾ ਪੇਪਰ ਪੰਚ ਦੀ ਚੋਣ ਲਈ ਵਰਤਿਆ ਜਾਵੇਗਾ।
ਸਰਪੰਚ ਦੀ ਚੋਣ ਲਈ 40000 ਰੁਪਏ ਤੇ ਪੰਚ ਦੀ ਚੋਣ ਲਈ ਉਮੀਦਵਾਰਾਂ ਲਈ ਖਰਚੇ ਦੀ ਲਿਮਟ 30000 ਰੁਪਏ ਰੱਖੀ ਗਈ ਹੈ, ਜੋ ਪਿਛਲੀਆਂ ਚੋਣਾਂ ਨਾਲੋਂ 25 ਫੀਸਦ ਵਧਾਈ ਗਈ ਹੈ।
Previous articleਤਿੰਨ ਖੇਤੀ ਕਾਨੂੰਨਾਂ ਵਾਲੇ ਬਿਆਨ ‘ਤੇ ਕੰਗਨਾ ਦਾ ਯੂ-ਟਰਨ, ਕਿਹਾ- ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ
Next articleGST ਜਲੰਧਰ-2 ਦਾ ਈਟੀਓ ਮੁਅੱਤਲ, ਵਿੱਤ ਕਮਿਸ਼ਨਰ ਦੀ ਮੀਟਿੰਗ ‘ਚ ਗੈਰ-ਹਾਜ਼ਰ ਰਹਿਣ ਕਾਰਨ ਲਿਆ ਐਕਸ਼ਨ

LEAVE A REPLY

Please enter your comment!
Please enter your name here