Home Crime Arvind Kejriwal: ਕੇਜਰੀਵਾਲ ਜਲਦ ਛੱਡਣਗੇ CM ਨਿਵਾਸ, ਦਿੱਲੀ ‘ਚ ਇੱਥੇ ਹੋ ਸਕਦੀ...

Arvind Kejriwal: ਕੇਜਰੀਵਾਲ ਜਲਦ ਛੱਡਣਗੇ CM ਨਿਵਾਸ, ਦਿੱਲੀ ‘ਚ ਇੱਥੇ ਹੋ ਸਕਦੀ ਹੈ ਨਵੀਂ ਰਿਹਾਇਸ਼

52
0

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਯਾਨੀ ਨਵੀਂ ਦਿੱਲੀ ਦੇ ਨੇੜੇ ਰਹਿਣ ਨੂੰ ਪਹਿਲ ਦੇ ਰਹੇ ਹਨ।

ਜਦੋਂ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (arvind kejriwal) ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਲੋਕਾਂ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਹਿਣ ਲਈ ਘਰ ਦੇਣ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ।
ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਕੌਂਸਲਰਾਂ, ਵਰਕਰਾਂ ਅਤੇ ਆਮ ਨਾਗਰਿਕਾਂ ਸਮੇਤ ਹਰ ਵਰਗ ਦੇ ਲੋਕ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਪੇਸ਼ਕਸ਼ ਕਰ ਰਹੇ ਹਨ। ਦਿੱਲੀ ਦੇ ਲੋਕਾਂ ਨੇ ਭਾਵੇਂ ਉਨ੍ਹਾਂ ਦਾ ਸਮਾਜਿਕ, ਆਰਥਿਕ ਜਾਂ ਸਿਆਸੀ ਪਿਛੋਕੜ ਕੋਈ ਵੀ ਹੋਵੇ, ਅਰਵਿੰਦ ਕੇਜਰੀਵਾਲ ਲਈ ਆਪਣੇ ਦਿਲ ਅਤੇ ਦਰਵਾਜ਼ੇ ਦੋਵੇਂ ਖੋਲ੍ਹ ਦਿੱਤੇ ਹਨ।

ਕਈ ਲੋਕ ਕੇਜਰੀਵਾਲ ਦੇ ਪਰਿਵਾਰ ਲਈ ਆਪਣਾ ਘਰ ਦੇਣ ਨੂੰ ਤਿਆਰ

ਕੁਝ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਨਾਲ ਰਹਿਣ ਦੀ ਬੇਨਤੀ ਕੀਤੀ ਹੈ, ਕਈਆਂ ਨੇ ਆਪਣਾ ਘਰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਕਈਆਂ ਨੇ ਉਨ੍ਹਾਂ ਦੇ ਰਹਿਣ ਲਈ ਆਪਣਾ ਖਾਲੀ ਘਰ ਮੁਹੱਈਆ ਕਰਵਾਇਆ ਹੈ।

ਅਰਵਿੰਦ ਕੇਜਰੀਵਾਲ ਨੂੰ ਘਰ ਦੇਣ ਦੀਆਂ ਪੇਸ਼ਕਸ਼ਾਂ ਪੂਰੀ ਦਿੱਲੀ ਤੋਂ ਆਈਆਂ ਹਨ। ਜਿਸ ਵਿੱਚ ਡਿਫੈਂਸ ਕਲੋਨੀ, ਪੀਤਮਪੁਰਾ, ਜੋਰ ਬਾਗ, ਚਾਣਕਿਆਪੁਰੀ, ਗ੍ਰੇਟਰ ਕੈਲਾਸ਼, ਵਸੰਤ ਵਿਹਾਰ ਅਤੇ ਹੌਜ਼ ਖਾਸ ਅਤੇ ਹੋਰ ਇਲਾਕੇ ਸ਼ਾਮਲ ਹਨ।

ਸਾਬਕਾ ਸੀਐਮ ਨੂੰ ਅਜਿਹੇ ਘਰ ਦੀ ਹੈ ਤਲਾਸ਼

Previous articleYouTuber Elvish Yadav ਦੇ ਸਾਥੀ ਰਾਹੁਲ ਫਾਜ਼ਿਲਪੁਰੀਆ ਦੀ ਤਿੰਨ ਏਕੜ ਜ਼ਮੀਨ ED ਨੇ ਕੀਤੀ ਜ਼ਬਤ, ਬਿਜਨੌਰ ਦੇ ਝੱਲੂ ਕਸਬੇ ’ਚ ਹੈ ਜ਼ਮੀਨ
Next articleਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਿਸੇ ਪਾਰਟੀ ਨੂੰ ਨਹੀਂ ਦੇਵੇਗਾ ਕੋਈ ਸਮਰਥਨ, ਪ੍ਰੇਮ ਸਿੰਘ ਚੰਦੂਮਾਜਰਾ ਤੋਂ ਮੰਗਿਆ ਜਾਵੇਗਾ ਸਪੱਸ਼ਟੀਕਰਨ

LEAVE A REPLY

Please enter your comment!
Please enter your name here