Home Desh ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਿਸੇ ਪਾਰਟੀ ਨੂੰ ਨਹੀਂ ਦੇਵੇਗਾ ਕੋਈ ਸਮਰਥਨ,... Deshlatest NewsPanjabRajniti ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਿਸੇ ਪਾਰਟੀ ਨੂੰ ਨਹੀਂ ਦੇਵੇਗਾ ਕੋਈ ਸਮਰਥਨ, ਪ੍ਰੇਮ ਸਿੰਘ ਚੰਦੂਮਾਜਰਾ ਤੋਂ ਮੰਗਿਆ ਜਾਵੇਗਾ ਸਪੱਸ਼ਟੀਕਰਨ By admin - September 28, 2024 49 0 FacebookTwitterPinterestWhatsApp ਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਦੀ ਜੰਮੂ ਜਾਣ ਬਾਰੇ ਮੀਡੀਆ ਵਿੱਚ ਆਈ ਖਬਰ ਦਾ ਨੋਟਿਸ ਲੈਂਦੇ ਹੋਏ ਆਪਣਾ ਸੁਧਾਰ ਲਹਿਰ ਦਾ ਪੱਖ ਸਪਸ਼ਟ ਕਰਦੇ ਹਾਂ। ਅੱਜ ਇੱਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪ੍ਰਜੀਡੀਅਮ ਅਤੇ ਐਗਜੈਕਟਿਵ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਬਹੁਤ ਵਿਸਥਾਰ ਨਾਲ ਗੁਆਂਢੀ ਸੂਬਿਆਂ ਵਿੱਚ ਚੋਣਾਂ ਬਾਰੇ ਚਰਚਾ ਕੀਤੀ ਗਈ। ਇਹ ਫੈਸਲਾ ਹੋਇਆ ਕਿ ਇਹਨਾਂ ਸੂਬਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦੇਣਾ। ਇਹਨਾਂ ਚੋਣਾਂ ਵਿੱਚ ਉਥੋਂ ਦੀ ਸਿੱਖ ਸੰਗਤ ਆਪਣੇ ਤੌਰ ‘ਤੇ ਫੈਸਲਾ ਕਰੇ ਕਿ ਕਿਸ ਉਮੀਦਵਾਰ ਜਾਂ ਪਾਰਟੀ ਨੂੰ ਸਮਰਥਨ ਦੇਣਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਦੀ ਜੰਮੂ ਜਾਣ ਬਾਰੇ ਮੀਡੀਆ ਵਿੱਚ ਆਈ ਖਬਰ ਦਾ ਨੋਟਿਸ ਲੈਂਦੇ ਹੋਏ ਆਪਣਾ ਸੁਧਾਰ ਲਹਿਰ ਦਾ ਪੱਖ ਸਪਸ਼ਟ ਕਰਦੇ ਹਾਂ। ਪ੍ਰੋਫੈਸਰ ਚੰਦੂਮਾਜਰਾ ਅਤੇ ਬਰਨਾਲਾ ਦਾ ਇਹ ਆਪਣਾ ਨਿੱਜੀ ਦੌਰਾ ਸੀ, ਪਰ ਇਸ ਸਬੰਧ ਵਿੱਚ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਇਸ ਦੌਰੇ ਦੀ ਕੀ ਵਜ੍ਹਾ ਸੀ। ਬਹੁਤ ਸਪਸ਼ਟ ਤੌਰ ‘ਤੇ ਸੁਧਾਰ ਲਹਿਰ ਦਾ ਇਹ ਫੈਸਲਾ ਹੈ ਕਿ ਜਦੋਂ ਤੱਕ ਸਿੱਖ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ।