ਲਿਖਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕੀ।
ਪੰਜਾਬ ਦੇ ਵਾਰਿਸ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਟਵੀਟ ਕੀਤਾ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕੀ। ਇਸੇ ਲਈ ਹੁਣ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਦਰਬਾਰ ਸਾਹਿਬ ਪੁੱਜੇ ਸਨ ਅਤੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।
ਅੰਮ੍ਰਿਤਪਾਲ ਸਿੰਘ ਨੇ ਆਪਣੇ ਟਵੀਟ ਅਕਾਉਂਟ ‘ਤੇ ਲਿਖਿਆ ਹੈ, “ਮੇਰੇ ਪਿਤਾ ਭਾਈ ਭਾਈ ਤਰਸੇਮ ਸਿੰਘ ਜੀ ਵੱਲੋੰ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ-ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਤੇ ਇਹ ਸਪੱਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਅਤੇ ਨਾ ਹੀ ਗੈਰ-ਪੰਥਕ ਸਿਆਸੀ ਧਿਰਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕਰ ਸਕੀਆਂ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ਤੇ ਢਾਂਚੇ ਦਾ ਐਲਾਨ ਕਰਾਂਗੇ।”


![amritpal-singh-[1]](https://punjabprotv.com/Punjabi/wp-content/uploads/2024/09/amritpal-singh-1-640x360.jpg)






