Home Desh ਪੰਜਾਬ ‘ਚ ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ-ਦਫ਼ਤਰ, ਸਰਕਾਰ ਨੇ ਛੁੱਟੀ ਦਾ...

ਪੰਜਾਬ ‘ਚ ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ-ਦਫ਼ਤਰ, ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ

133
0

 ਅਕਤੂਬਰ ਦੇ ਮਹੀਨੇ ਦੀ ਗੱਲ ਕਰੀਏ ਤਾਂਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਉਲੀਕੀ ਗਈ ਹੈ।

ਪੰਜਾਬ ਵਿੱਚ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। 2 ਅਕਤੂਬਰ ਨੂੰ ਗਾਂਧੀ ਜਯੰਤੀ ਅਤੇ ਅਗਲੇ ਦਿਨ ਮਹਾਰਾਜਾ ਅਗਰਸੇਨ ਜਯੰਤੀ ਹੈ। ਇਸ ਤੋਂ ਇਲਾਵਾ 3 ਅਕਤੂਬਰ ਨੂੰ ਨਵਰਾਤਰੀ ਕਲਸ਼-ਸਥਾਪਨਾ ਨੂੰ ਹੈ। ਇਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ 2 ਦਿਨਾਂ ਦੌਰਾਨ ਸਕੂਲ, ਬੈਂਕ ਤੇ ਦਫਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਉਹਾਰ ਹਨ। ਇਸ ਵਿੱਚ ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ, ਦੁਰਗਾ ਅਸ਼ਟਮੀ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਲ ਹਨ।
ਅਕਤੂਬਰ ਦੇ ਮਹੀਨੇ ਦੀ ਗੱਲ ਕਰੀਏ ਤਾਂਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਉਲੀਕੀ ਗਈ ਹੈ। ਇਸ ਦਿਨ ਸੂਬੇ ਭਰ ਵਿੱਚ ਬੈਂਕ, ਸਰਕਾਰੀ ਦਫ਼ਤਰ, ਸਕੂਲ ਤੇ ਕਾਲਜ ਬੰਦ ਰਹਿਣਗੇ। ਇਸ ਤੋਂ ਬਾਅਦ ਅਗਲੇ ਦਿਨ ਮਹਾਰਾਜਾ ਅਗਰਸੇਨ ਜੈਅੰਤੀ ‘ਤੇ ਅਤੇ ਉਸ ਦਿਨ ਵੀ ਪੰਜਾਬ ‘ਚ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਦਫ਼ਤਰ, ਬੈਂਕ ਆਦਿ 2 ਦਿਨ ਬੰਦ ਰਹਿਣਗੇ।

ਵਿਜੇਦਸ਼ਮੀ ਯਾਨੀ 12 ਅਕਤੂਬਰ ਨੂੰ ਦੁਸਹਿਰਾ ਹੈ। ਜਦੋਂ ਕਿ 13 ਅਕਤੂਬਰ ਨੂੰ ਫਿਰ ਤੋਂ ਹਫਤਾਵਾਰੀ ਛੁੱਟੀ ਯਾਨੀ ਐਤਵਾਰ ਹੈ। 17 ਅਕਤੂਬਰ ਨੂੰ ਮਹਾਰਿਸ਼ੀ ਜੈਯੰਤੀ ਅਤੇ 31 ਅਕਤੂਬਰ ਨੂੰ ਦਿਵਾਲੀ ਦਾ ਤਿਓਹਾਰ ਹੈ।

ਬੈਂਕਾਂ ‘ਚ ਛੁੱਟੀ

ਜੇਕਰ ਤੁਹਾਡੇ ਕੋਲ ਵੀ ਅਕਤੂਬਰ ਮਹੀਨੇ ਬੈਂਕਿੰਗ ਨਾਲ ਜੁੜਿਆ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਦਰਅਸਲ, ਤਿਉਹਾਰਾਂ ਅਤੇ ਛੁੱਟੀਆਂ ਕਾਰਨ ਅਕਤੂਬਰ ‘ਚ ਬੈਂਕ ਕੁਝ ਦਿਨ ਬੰਦ ਰਹਿਣ ਵਾਲੇ ਹਨ। ਅਜਿਹੀ ਸਥਿਤੀ ਵਿੱਚ, ਭਾਰਤੀ ਰਿਜ਼ਰਵ ਬੈਂਕ ਨੇ ਅਗਲੇ ਮਹੀਨੇ ਯਾਨੀ ਅਕਤੂਬਰ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਤੁਸੀਂ ਅਕਤੂਬਰ ‘ਚ ਬਚੇ ਕੰਮ ਲਈ ਬ੍ਰਾਂਚ ‘ਚ ਜਾਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇਖ ਲਓ। ਇਸ ਸੂਚੀ ਦੇ ਮੁਤਾਬਕ ਅਕਤੂਬਰ ‘ਚ ਬੈਂਕ ਕੁੱਲ 15 ਦਿਨ ਬੰਦ ਰਹਿਣਗੇ।
Previous articleਹਰਿਆਣਾ ਵਿੱਚ ਲੜ ਰਹੀਆਂ ਛੋਟੀਆਂ ਪਾਰਟੀਆਂ ਦਾ ਰਿਮੋਟ ਕੰਟਰੋਲ ਭਾਜਪਾ ਕੋਲ: ਅੰਬਾਲਾ ਵਿੱਚ ਬੋਲੇ ਰਾਹੁਲ ਗਾਂਧੀ
Next articleਪੰਜਾਬ ਪੁਲਿਸ ਨੇ ਅੰਤਰਰਾਜੀ ਸਾਈਬਰ ਗੈਂਗ ਕੀਤਾ ਕਾਬੂ, 5.25 ਕਰੋੜ ਰੁਪਏ ਬਰਾਮਦ

LEAVE A REPLY

Please enter your comment!
Please enter your name here