Home Desh ਬਾਲੀਵੁੱਡ ਅਭਿਨੇਤਾ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ ‘ਚ ਦਾਖਲ, ਹਾਲਤ ਖ਼ਤਰੇ ਤੋਂ...

ਬਾਲੀਵੁੱਡ ਅਭਿਨੇਤਾ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ ‘ਚ ਦਾਖਲ, ਹਾਲਤ ਖ਼ਤਰੇ ਤੋਂ ਬਾਹਰ

28
0

ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਗੋਲੀ ਲੱਗੀ ਹੈ। ਦਰਅਸਲ ਇਹ ਗੋਲੀ ਉਨ੍ਹਾਂ ਦੇ ਹੀ ਰਿਵਾਲਵਰ ਤੋਂ ਗਲਤੀ ਨਾਲ ਚੱਲ ਗਈ ਸੀ।

ਬਾਲੀਵੁੱਡ ਅਭਿਨੇਤਾ ਗੋਵਿੰਦਾ ਨੂੰ ਲੈ ਕੇ ਮੰਗਲਵਾਰ ਸਵੇਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਇਹ ਗੋਲੀ ਉਨ੍ਹਾਂਦੇ ਆਪਣੇ ਹੀ ਲਾਇਸੈਂਸੀ ਰਿਵਾਲਵਰ ਤੋਂ ਗਲਤੀ ਨਾਲ ਚੱਲ ਗਈ ਸੀ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਅਤੇ ਉਹ ਕਿਸੇ ਕੰਮ ਲਈ ਘਰੋਂ ਬਾਹਰ ਜਾ ਰਹੇ ਸਨ। ਇਸ ਦੌਰਾਨ ਅਚਾਨਕ ਰਿਵਾਲਵਰ ਤੋਂ ਫਾਇਰ ਹੋ ਗਿਆ।
ਗੋਲੀ ਚੱਲਣ ਤੋਂ ਬਾਅਦ ਹੰਗਾਮਾ ਮੱਚ ਗਿਆ। ਜ਼ਖਮੀ ਗੋਵਿੰਦਾ ਨੂੰ ਤੁਰੰਤ CRITI ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ, ਗੋਲੀਬਾਰੀ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੀ ਅਤੇ ਗੋਵਿੰਦਾ ਦਾ ਰਿਵਾਲਵਰ ਆਪਣੇ ਕਬਜ਼ੇ ‘ਚ ਲੈ ਲਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਭਿਨੇਤਾ ਦੇ ਰਿਵਾਲਵਰ ਤੋਂ ਗਲਤੀ ਨਾਲ ਫਾਇਰ ਹੋ ਗਿਆ ਅਤੇ ਗੋਲੀ ਉਨ੍ਹਾਂ ਦੇ ਗੋਡੇ ਵਿੱਚ ਲੱਗੀ। ਦੱਸ ਦੇਈਏ ਕਿ ਗੋਵਿੰਦਾ ਕੋਲ ਲਾਇਸੈਂਸੀ ਰਿਵਾਲਵਰ ਹੈ।
ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ, ‘ਗੋਵਿੰਦਾ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਸਨ। ਉਹ ਕੇਸ ਵਿੱਚ ਆਪਣਾ ਲਾਇਸੈਂਸੀ ਰਿਵਾਲਵਰ ਰੱਖ ਰਹੇ ਸਨ, ਜਦੋਂ ਰਿਵਾਲਵਰ ਉਨ੍ਹਾਂਦੇ ਹੱਥ ਵਿੱਚੋਂ ਤਿਲਕ ਗਿਆ ਅਤੇ ਗੋਲੀ ਚੱਲ ਗਈ ਜੋ ਉਨ੍ਹਾਂਦੀ ਲੱਤ ਵਿੱਚ ਜਾ ਲੱਗੀ। ਡਾਕਟਰ ਨੇ ਗੋਲੀ ਕੱਢ ਦਿੱਤੀ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ। ਫਿਲਹਾਲ ਉਹ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਵਿਚ ਸ਼ਾਮਲ

ਇਸ ਸਾਲ ਮਾਰਚ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੋਵਿੰਦਾ ਮੁੰਬਈ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ‘ਚ ਸ਼ਿਵ ਸੈਨਾ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ ਸੀ ਕਿ ਉਹ ਸ਼ਿਵ ਸੈਨਾ ‘ਚ ਇਸ ਲਈ ਸ਼ਾਮਲ ਹੋਏ ਹਨ ਕਿਉਂਕਿ ਇਹ ਇਕ ਸਾਫ਼-ਸੁਥਰੇ ਅਕਸ ਵਾਲੀ ਪਾਰਟੀ ਹੈ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਤਾਰੀਫ ਵੀ ਕੀਤੀ ਸੀ ਅਤੇ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੀਐਮ ਮੋਦੀ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ। ਅਭਿਨੇਤਾ ਨੇ ਲਿਖਿਆ ਸੀ, ‘ਮੁੰਬਈ ‘ਚ ਚੋਣ ਪ੍ਰਚਾਰ ਦੌਰਾਨ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲਣਾ ਮਾਣ ਵਾਲੀ ਗੱਲ ਸੀ।’

‘ਡਾਂਸ ਦੀਵਾਨੇ’ ਦੇ ਜੱਜ ਵੀ ਰਹਿ ਚੁੱਕੇ ਹਨ ਗੋਵਿੰਦਾ

ਗੋਵਿੰਦਾ ਨੂੰ ਆਖਰੀ ਵਾਰ ਮਾਰਚ ਵਿੱਚ ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ’ ਵਿੱਚ ਜੱਜ ਵਜੋਂ ਦੇਖਿਆ ਗਿਆ ਸੀ ਅਤੇ ਉਹ ਇਸ ਮੰਚ ਤੋਂ ਅਕਸਰ ਆਪਣੇ ਸਮੇਂ ਤੋਂ ਦਿਲਚਸਪ ਕਿੱਸੇ ਸਾਂਝੇ ਕਰਦੇ ਰਹਿੰਦੇ ਸਨ। ਸ਼ੋਅ ਖਤਮ ਹੋਣ ਤੋਂ ਬਾਅਦ, ਗੋਵਿੰਦਾ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਉਹ ਅਕਸਰ ਸ਼ਿਵ ਸੈਨਾ ਦੇ ਪ੍ਰੋਗਰਾਮਾਂ ਅਤੇ ਮੀਟਿੰਗਾਂ ਵਿੱਚ ਨਜ਼ਰ ਆਉਂਦੇ ਹਨ।

Previous articleਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ਰਤਾਂ ਤਹਿਤ ਮੁੜ ਮਿਲੀ ਪੈਰੋਲ, ਇਸ ਸੂਬੇ ਰਹਿਣ ਤੋਂ ਮਨਾਹੀ
Next article‘ਸੰਭਵ ਹੈ ਕਿ ਪੁਲਿਸ ਕੋਲ ਕੋਈ ਖੁਫੀਆ ਰਿਪੋਰਟ ਹੋਵੇ’, ਹਾਈ ਕੋਰਟ ਨੇ ਸਿੰਘੂ ਬਾਰਡਰ ‘ਤੇ ਨਾਕਾਬੰਦੀ ਹਟਾਉਣ ਦੀ ਮੰਗ ਕੀਤੀ ਰੱਦ

LEAVE A REPLY

Please enter your comment!
Please enter your name here